27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਿੰਡ ਰਾਜੋਕੇ ਵਲੋਂ ਅਹਿਮ ਮਤੇ ਪਾਸ

ਖਾਲੜਾ, 27 ਸਤੰਬਰ (ਜੱਜਪਾਲ ਸਿੰਘ ਜੱਜ)-ਪਿੰਡ ਵਿਚ ਹੀ ਨੌਜਵਾਨ ਲੜਕੇ-ਲੜਕੀਆਂ ਵਲੋਂ ਆਪਸ ਵਿਚ ਵਿਆਹ ਕਰਵਾਉਣ ਦੇ ਵੱਧ ਰਹੇ ਰੁਝਾਨ ਨੂੰ ਵੇਖਦਿਆਂ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਰਾਜੋਕੇ ਦੀ ਪੰਚਾਇਤ ਵਲੋਂ ਅਹਿਮ ਮਤਾ ਪਾਸ ਕੀਤਾ ਗਿਆ ਕਿ ਜੋ ਵੀ ਪਿੰਡ ਦਾ ਨੌਜਵਾਨ ਪਿੰਡ ਦੀ ਲੜਕੀ ਨਾਲ ਵਿਆਹ ਕਰਵਾਏਗਾ, ਉਸ ਨੂੰ ਪਿੰਡ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਸ ਦੀ ਪਿੰਡ ਵਿਚੋਂ ਵੋਟ ਵੀ ਕਟਾ ਦਿੱਤੀ ਜਾਵੇਗੀ। ਉਕਤ ਜਾਣਕਾਰੀ ਮਜ਼ਦੂਰ ਆਗੂ ਗੁਰਬੀਰ ਸਿੰਘ ਭੱਟੀ ਰਾਜੋਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਧੰਨ ਧੰਨ ਬਾਬਾ ਮੁਰਾਰੀ ਦਾਸ ਜੀ ਵਿਖੇ ਪਿੰਡ ਦੀ ਪੰਚਾਇਤ ਅਤੇ ਮੁਹਤਬਰਾਂ ਦੀ ਅਹਿਮ ਇਕੱਤਰਤਾ ਹੋਈ, ਜਿਸ ਵਿਚ ਸਰਪੰਚ ਨਿਰਮਲ ਸਿੰਘ, ਸਰਪੰਚ ਨਿਸ਼ਾਨ ਸਿੰਘ, ਸਰਪੰਚ ਰਾਜਬੀਰ ਸਿੰਘ, ਨੰਬਰਦਾਰ ਮਨਜਿੰਦਰ ਸਿੰਘ, ਨੰਬਰਦਾਰ ਬਲਦੇਵ ਸਿੰਘ, ਮੈਂਬਰ ਅਮਰਜੀਤ ਸਿੰਘ, ਮੈਂਬਰ ਸਤਿਨਾਮ ਸਿੰਘ, ਮੈਂਬਰ ਬਲਦੇਵ ਸਿੰਘ, ਕਿਸਾਨ ਆਗੂ ਦਲੇਰ ਸਿੰਘ, ਜਗਤਾਰ ਸਿੰਘ ਆਦਿ ਮੁਹਤਬਰਾਂ ਅਤੇ ਪਿੰਡ ਵਾਸੀਆਂ ਨੇ ਇਕ ਅਹਿਮ ਮਤਾ ਪਾਸ ਕੀਤਾ ਕਿ ਮਗਰਲੇ ਕੁਝ ਸਮੇਂ ਤੋਂ ਪਿੰਡ ਵਿਚ ਹੀ ਨੌਜਵਾਨ ਲੜਕੇ-ਲੜਕੀਆਂ ਵਲੋਂ ਕਰਵਾਏ ਜਾ ਰਹੇ ਆਪਸ ਵਿਚ ਵਿਆਹ ਕਾਰਨ ਪਿੰਡਾਂ ਦਾ ਮਾਹੌਲ ਵਿਗੜ ਰਿਹਾ ਹੈ ਅਤੇ ਦੁਸ਼ਮਣੀਆਂ ਵੱਧ ਰਹੀਆਂ ਹਨ, ਜਿਸ ਨੂੰ ਅਹਿਮ ਰੱਖਦਿਆਂ ਇਕ ਅਹਿਮ ਮਤਾ ਪਾਸ ਕੀਤਾ ਗਿਆ ਹੈ ਕਿ ਜੋ ਪਿੰਡ ਦਾ ਨੌਜਵਾਨ ਲੜਕਾ-ਲੜਕੀ ਆਪਸ ਵਿਚ ਵਿਆਹ ਕਰਵਾਉਣਗੇ, ਉਨ੍ਹਾਂ ਦਾ ਸਾਰੇ ਪਿੰਡ ਅਤੇ ਪੰਚਾਇਤ ਵਲੋਂ ਬਾਈਕਾਟ ਕੀਤਾ ਜਾਵੇਗਾ ਅਤੇ ਉਹ ਪਿੰਡ ਵਿਚ ਰਹਿਣ ਦੇ ਹੱਕਦਾਰ ਨਹੀਂ ਹੋਣਗੇ।

Ad Position 21
No active advertisement
ਪਿੰਡ ਰਾਜੋਕੇ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਾ ਹੋਇਆ ਮੁਹਤਬਰ। ਤਸਵੀਰ: ਜੱਜ 28-09-2026
ਖਾਲੜਾ, 27 ਸਤੰਬਰ (ਜੱਜਪਾਲ ਸਿੰਘ ਜੱਜ)-ਪਿੰਡ ਵਿਚ ਹੀ ਨੌਜਵਾਨ ਲੜਕੇ-ਲੜਕੀਆਂ ਵਲੋਂ ਆਪਸ ਵਿਚ ਵਿਆਹ ਕਰਵਾਉਣ ਦੇ ਵੱਧ ਰਹੇ ਰੁਝਾਨ ਨੂੰ ਵੇਖਦਿਆਂ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਰਾਜੋਕੇ ਦੀ ਪੰਚਾਇਤ ਵਲੋਂ ਅਹਿਮ ਮਤਾ ਪਾਸ ਕੀਤਾ ਗਿਆ ਕਿ ਜੋ ਵੀ ਪਿੰਡ ਦਾ ਨੌਜਵਾਨ ਪਿੰਡ ਦੀ ਲੜਕੀ ਨਾਲ ਵਿਆਹ ਕਰਵਾਏਗਾ, ਉਸ ਨੂੰ ਪਿੰਡ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਸ ਦੀ ਪਿੰਡ ਵਿਚੋਂ ਵੋਟ ਵੀ ਕਟਾ ਦਿੱਤੀ ਜਾਵੇਗੀ। ਉਕਤ ਜਾਣਕਾਰੀ ਮਜ਼ਦੂਰ ਆਗੂ ਗੁਰਬੀਰ ਸਿੰਘ ਭੱਟੀ ਰਾਜੋਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਧੰਨ ਧੰਨ ਬਾਬਾ ਮੁਰਾਰੀ ਦਾਸ ਜੀ ਵਿਖੇ ਪਿੰਡ ਦੀ ਪੰਚਾਇਤ ਅਤੇ ਮੁਹਤਬਰਾਂ ਦੀ ਅਹਿਮ ਇਕੱਤਰਤਾ ਹੋਈ, ਜਿਸ ਵਿਚ ਸਰਪੰਚ ਨਿਰਮਲ ਸਿੰਘ, ਸਰਪੰਚ ਨਿਸ਼ਾਨ ਸਿੰਘ, ਸਰਪੰਚ ਰਾਜਬੀਰ ਸਿੰਘ, ਨੰਬਰਦਾਰ ਮਨਜਿੰਦਰ ਸਿੰਘ, ਨੰਬਰਦਾਰ ਬਲਦੇਵ ਸਿੰਘ, ਮੈਂਬਰ ਅਮਰਜੀਤ ਸਿੰਘ, ਮੈਂਬਰ ਸਤਿਨਾਮ ਸਿੰਘ, ਮੈਂਬਰ ਬਲਦੇਵ ਸਿੰਘ, ਕਿਸਾਨ ਆਗੂ ਦਲੇਰ ਸਿੰਘ, ਜਗਤਾਰ ਸਿੰਘ ਆਦਿ ਮੁਹਤਬਰਾਂ ਅਤੇ ਪਿੰਡ ਵਾਸੀਆਂ ਨੇ ਇਕ ਅਹਿਮ ਮਤਾ ਪਾਸ ਕੀਤਾ ਕਿ ਮਗਰਲੇ ਕੁਝ ਸਮੇਂ ਤੋਂ ਪਿੰਡ ਵਿਚ ਹੀ ਨੌਜਵਾਨ ਲੜਕੇ-ਲੜਕੀਆਂ ਵਲੋਂ ਕਰਵਾਏ ਜਾ ਰਹੇ ਆਪਸ ਵਿਚ ਵਿਆਹ ਕਾਰਨ ਪਿੰਡਾਂ ਦਾ ਮਾਹੌਲ ਵਿਗੜ ਰਿਹਾ ਹੈ ਅਤੇ ਦੁਸ਼ਮਣੀਆਂ ਵੱਧ ਰਹੀਆਂ ਹਨ, ਜਿਸ ਨੂੰ ਅਹਿਮ ਰੱਖਦਿਆਂ ਇਕ ਅਹਿਮ ਮਤਾ ਪਾਸ ਕੀਤਾ ਗਿਆ ਹੈ ਕਿ ਜੋ ਪਿੰਡ ਦਾ ਨੌਜਵਾਨ ਲੜਕਾ-ਲੜਕੀ ਆਪਸ ਵਿਚ ਵਿਆਹ ਕਰਵਾਉਣਗੇ, ਉਨ੍ਹਾਂ ਦਾ ਸਾਰੇ ਪਿੰਡ ਅਤੇ ਪੰਚਾਇਤ ਵਲੋਂ ਬਾਈਕਾਟ ਕੀਤਾ ਜਾਵੇਗਾ ਅਤੇ ਉਹ ਪਿੰਡ ਵਿਚ ਰਹਿਣ ਦੇ ਹੱਕਦਾਰ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਪਿੰਡ ਦਾ ਮੁਹਤਬਰ ਲੜਕੇ-ਲੜਕੀ ਦਾ ਸਾਥ ਨਹੀਂ ਦੇਵੇਗਾ ਤੇ ਅਤੇ ਉਨ੍ਹਾਂ ਦੀ ਪਿੰਡ ਵਿਚੋਂ ਵੋਟ ਵੀ ਕਟਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦਾ ਲੜਕਾ-ਲੜਕੀ ਭੱਜ ਕੇ ਅਦਾਲਤੀ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਦੀ ਗਵਾਹੀ ਪਾਉਣ ਵਾਲੇ ਵਿਅਕਤੀ ਦਾ ਵੀ ਪਿੰਡ ਵਲੋਂ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਇਕ ਮਤਾ ਹੋਰ ਪਾਸ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਜੇ ਕੋਈ ਪਿੰਡ ਦਾ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਵਿਅਕਤੀ ਦੇ ਮਗਰ ਕੋਈ ਨਹੀਂ ਜਾਵੇਗਾ ਤੇ ਨਾ ਹੀ ਉਸ ਦੀ ਕੋਈ ਜ਼ਮਾਨਤ ਦੇਵੇਗਾ।
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਤੇ ਕੰਚਨਪ੍ਰੀਤ ਕੌਰ ਵਰਕਰਾਂ ਸਮੇਤ ਨਵੀ ਗੱਗੋਬੂਹਾ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ ਅਗਲੀ ਖ਼ਬਰ ਵੀਹ ਸਾਲ ਤੋਂ ਮੰਜੇ ’ਤੇ ਦਿਨ ਕੱਟ ਰਹੀ ਅਪਾਹਜ ਹਰਬੰਸ ਕੌਰ, 2003 ਦੀ ਵੋਟਰ ਸੂਚੀ ’ਚ ਨਾਂਅ ਨਾ ਹੋਣ ਕਾਰਨ ਵੋਟ ਕੱਟੀ
Ad Position 24