27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਰਕਾਰੀ ਬੈਂਕਾਂ ਦੀ ਤਿੰਨ ਦਿਨ ਦੀ ਹੜਤਾਲ ਦੇ ਐਲਾਨ ਮੌਕੇ ਐਤਵਾਰ ਨੂੰ ਖੁੱਲ੍ਹੇ ਰਹੇ ਤਰਨ ਤਾਰਨ ਦੇ ਬੈਂਕ

ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)—ਦੇਸ਼ ਭਰ ਵਿਚ ਸਰਕਾਰੀ ਬੈਂਕਾਂ ਵਿਚ ਕੰਮ ਕਰਦੇ 8 ਲੱਖ ਦੇ ਕਰੀਬ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 28, 29 ਅਤੇ 30 ਸਤੰਬਰ ਨੂੰ ਲਗਾਤਾਰ ਤਿੰਨ ਦਿਨ ਦੀ ਹੜਤਾਲ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਆਰ. ਬੀ.

Ad Position 21
No active advertisement
ਤਰਨ ਤਾਰਨ ਵਿਖੇ ਐਤਵਾਰ ਨੂੰ ਖੁੱਲ੍ਹੀਆਂ ਸਰਕਾਰੀ ਬੈਂਕਾਂ। ਤਸਵੀਰਾਂ: ਲਵਲੀ 28-09-2026
ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)—ਦੇਸ਼ ਭਰ ਵਿਚ ਸਰਕਾਰੀ ਬੈਂਕਾਂ ਵਿਚ ਕੰਮ ਕਰਦੇ 8 ਲੱਖ ਦੇ ਕਰੀਬ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 28, 29 ਅਤੇ 30 ਸਤੰਬਰ ਨੂੰ ਲਗਾਤਾਰ ਤਿੰਨ ਦਿਨ ਦੀ ਹੜਤਾਲ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਆਰ.ਬੀ.ਆਈ. ਵਲੋਂ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਪੇਸ਼ ਆਵੇ, ਇਸ ਲਈ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਸਰਕਾਰੀ ਬੈਂਕ ਖੋਲ੍ਹ ਕੇ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਦੇ ਚੱਲਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਸਰਕਾਰੀ ਬੈਂਕ ਆਮ ਵਾਂਗ ਖੁੱਲ੍ਹੇ ਰਹੇ। ਬੈਂਕਾਂ ਵਿਚ ਜਾ ਕੇ ਦੇਖਿਆ ਕਿ ਆਮ ਦਿਨਾਂ ਨਾਲੋਂ ਐਤਵਾਰ ਨੂੰ ਬੈਂਕ ਖੁੱਲ੍ਹੇ ਹੋਣ ਦੇ ਬਾਵਜੂਦ ਗ੍ਰਾਹਕ ਬੈਂਕਾਂ ਵਿਚ ਘੱਟ ਹੀ ਪੁੱਜੇ ਸਨ। ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਬੈਂਕ ਯੂਨੀਅਨ ਦੇ ਆਗੂ ਜੇ.ਪੀ.ਐਸ. ਚੌਹਾਨ ਨੇ ਦੱਸਿਆ ਕਿ ਸਰਕਾਰ ਵਲੋਂ ਇਕ ਹਜ਼ਾਰ ਦਿਨ ਪਹਿਲਾਂ ਉਨ੍ਹਾਂ ਦੀ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਸੀ ਕਿ ਦੇਸ਼ ਵਿਚ ਸਮੂਹ ਬੈਂਕ ਪੰਜ ਦਿਨ ਹੀ ਬਾਕੀ ਅਦਾਰਿਆਂ ਦੀ ਤਰ੍ਹਾਂ ਖੁੱਲ੍ਹਣਗੇ, ਪਰ ਇਸ ਮੰਗ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ, ਜਿਸ ਕਾਰਨ ਮੁਲਾਜ਼ਮਾਂ ਨੂੰ ਆਪਣੇ ਹੱਕ ਲੈਣ ਲਈ ਇਹ ਫ਼ੈਸਲਾ ਲੈਣਾ ਪਿਆ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਪੀਂਦੇ 5 ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ’ਚ ਪਹੁੰਚੀਆਂ ਸੰਗਤਾਂ ਦਾ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਵਲੋਂ ਧੰਨਵਾਦ
Ad Position 24