29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਗੁਰਦੁਆਰਾ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਏ ਨਤਮਸਤਕ

ਖਡੂਰ ਸਾਹਿਬ, 28 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ 29 ਤੋਂ 1 ਅਕਤੂਬਰ ਤੱਕ ਮਨਾਏ ਜਾ ਰਹੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਵੱਡੇ ਪੱਧਰ ’ਤੇ ਗੁਰੂ ਚਰਨਾਂ ਵਿਚ ਹਾਜਰੀ ਭਰਕੇ ਜੀਵਨ ਨੂੰ ਸਫਲ ਬਣਾਓ,ਉਨ੍ਹਾਂ ਕਿਹਾ ਕਿ ਖਡੂਰ ਉਹ ਪਵਿੱਤਰ ਧਰਤੀ ਹੈ, ਜਿਥੇ ਅੱਠ ਗੁਰੂ ਸਹਿਬਾਨਾਂ ਨੇ ਚਰਨ ਪਾਏ ਅਤੇ ਨੌਜਵਾਨਾਂ ਨੂੰ ਸਿਹਤ ਪੱਖੋ ਤੰਦਰੁਸਤ ਬਣਾਉਣ ਲਈ ਮੱਲ ਅਖਾੜੇ ਦੀ ਰਚਨਾਂ ਕਰਨ ਦੇ ਨਾਲ ਨਾਲ ਗੁਰਮੁਖੀ ਲਿਪੀ ਦਾ ਪਸਾਰ ਕੀਤਾ ।

Ad Position 21
No active advertisement
ਅਜੀਤ ਡੈਸਕ 29-09-2026
ਖਡੂਰ ਸਾਹਿਬ, 28 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ 29 ਤੋਂ 1 ਅਕਤੂਬਰ ਤੱਕ ਮਨਾਏ ਜਾ ਰਹੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਵੱਡੇ ਪੱਧਰ ’ਤੇ ਗੁਰੂ ਚਰਨਾਂ ਵਿਚ ਹਾਜਰੀ ਭਰਕੇ ਜੀਵਨ ਨੂੰ ਸਫਲ ਬਣਾਓ,ਉਨ੍ਹਾਂ ਕਿਹਾ ਕਿ ਖਡੂਰ ਉਹ ਪਵਿੱਤਰ ਧਰਤੀ ਹੈ, ਜਿਥੇ ਅੱਠ ਗੁਰੂ ਸਹਿਬਾਨਾਂ ਨੇ ਚਰਨ ਪਾਏ ਅਤੇ ਨੌਜਵਾਨਾਂ ਨੂੰ ਸਿਹਤ ਪੱਖੋ ਤੰਦਰੁਸਤ ਬਣਾਉਣ ਲਈ ਮੱਲ ਅਖਾੜੇ ਦੀ ਰਚਨਾਂ ਕਰਨ ਦੇ ਨਾਲ ਨਾਲ ਗੁਰਮੁਖੀ ਲਿਪੀ ਦਾ ਪਸਾਰ ਕੀਤਾ । ਇਸ ਮੌਕੇ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਪ੍ਰਮਜੀਤ ਸਿੰਘ ਬਾਣੀਆਂ ਵਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਰਬਜੀਤ ਸਿੰਘ ਪ੍ਰਧਾਨ, ਮਾ. ਰਸ਼ਪਾਲ ਸਿੰਘ ਖਹਿਰਾ ਖਡੂਰ ਸਾਹਿਬ, ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਖਹਿਰਾ, ਗੱਜਣ ਸਿੰਘ ਸਕੱਤਰ ਲੋਕਲ ਕਮੇਟੀ, ਪਲਵਿੰਦਰ ਸਿੰਘ ਸਾਹ ਆੜ੍ਹਤੀਆ, ਦਰਬਾਰਾ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ ਮੁਗਲਾਣੀ, ਦਲਜੀਤ ਸਿੰਘ ਮੱਟੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਤਿਆਬਾਦ ਦੀ ਦਾਣਾ ਮੰਡੀ ’ਚ ਝੋਨੇ ਦੇ ਅੰਬਾਰ ਲੱਗੇ ਪਰ ਖਰੀਦਣ ਵਾਲਾ ਕੋਈ ਨਹੀਂ ਅਗਲੀ ਖ਼ਬਰ ਚੋਰਾਂ ਨੇ 2 ਘਰਾਂ ’ਚੋਂ ਨਕਦੀ ਅਤੇ ਗਹਿਣੇ ਕੀਤੇ ਚੋਰੀ
Ad Position 24