29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਵਿਸ਼ਾਲ ਰੋਸ ਧਰਨਾ

ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)- ਚੋਣ ਪ੍ਰਕਿਰਿਆ ਦੌਰਾਨ ‘ਵੋਟ ਚੋਰੀ’ ਕਰਵਾਉਣ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਸੂਰਜ ਠਾਕੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਵੀ ਸਾੜਿਆ ਗਿਆ।

Ad Position 21
No active advertisement
ਰਾਸ਼ਟਰਪਤੀ ਦੇ ਨਾਂਅ ’ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮੈਮੋਰੰਡਮ ਸੌਂਪਣ ਮੌਕੇ ਸੂਰਜ ਠਾਕੁਰ, ਡੈਨੀ ਬੰਡਾਲਾ, ਰਾਜਬੀਰ ਸਿੰਘ ਭੁੱਲਰ ਅਤੇ ਹੋਰ। ਤਸਵੀਰਾਂ - ਲਵਲੀ 29-09-2026


ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)- ਚੋਣ ਪ੍ਰਕਿਰਿਆ ਦੌਰਾਨ ‘ਵੋਟ ਚੋਰੀ’ ਕਰਵਾਉਣ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਸੂਰਜ ਠਾਕੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਕਰਨਬੀਰ ਸਿੰਘ ਬੁਰਜ, ਸੰਗਰਾਮ ਸਿੰਘ ਸਿੱਕੀ ਸਮੇਤ ਵੱਡੀ ਗਿਣਤੀ ਵਿਚ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਸੂਰਜ ਠਾਕੁਰ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਵੋਟ ਚੋਰੀ ਕਰਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਲੋਂ ਸ਼ਰੇਆਮ ਲੋਕਤੰਤਰ ਨਾਲ ਖਿਲਵਾੜ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਵਿਚ ਸ਼ਾਮਲ ਹੋਰਨਾਂ ਵਿਅਕਤੀਆਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ’ਤੇ ਇਕ ਮੈਮੋਰੰਡਮ ਵੀ ਸੌਂਪਿਆ ਗਿਆ। ਸੂਰਜ ਠਾਕੁਰ ਨੇ ਕਿਹਾ ਕਿ ਪੰਜਾਬ ਵਿਚ ‘ਝਾੜੂ ਸਰਕਾਰ’ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਨਸ਼ਿਆਂ, ਕਾਨੂੰਨ-ਵਿਵਸਥਾ, ਬੇਰੁਜ਼ਗਾਰੀ, ਕਿਸਾਨਾਂ ਅਤੇ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਤੋਂ ਝਾੜੂ ਸਰਕਾਰ ਲਗਾਤਾਰ ਭੱਜ ਰਹੀ ਹੈ। ਇਸ ਮੌਕੇ ਬਲਾਕ ਪ੍ਰਧਾਨ ਪ੍ਰਦੀਪ ਸਿੰਘ ਕੋਟ ਦਸੰਧੀ ਮੱਲ, ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ, ਗੁਰਮੁੱਖ ਸਿੰਘ ਬਲਾਕ ਪ੍ਰਧਾਨ ਭਿੱਖੀਵਿੰਡ, ਦਵਿੰਦਰ ਸਿੰਘ ਬਲਾਕ ਪ੍ਰਧਾਨ ਵਲਟੋਹਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲਵਾਂ, ਬਲਾਕ ਪ੍ਰਧਾਨ ਨਵਰੀਤ ਸਿੰਘ ਜੱਲੇਵਾਲ, ਬਲਾਕ ਪ੍ਰਧਾਨ ਨੌਨਿਹਾਲ ਸਿੰਘ, ਅੰਮ੍ਰਿਤਪਾਲ ਸਿੰਘ, ਨਗਿੰਦਰ ਕੁਮਾਰ, ਰੁਪਿੰਦਰ ਸਿੰਘ, ਹੀਰਾ ਸਿੰਘ ਮੱਲ੍ਹੀ, ਅੰਗਰੇਜ ਸਿੰਘ ਖੱਬੇ ਏ.ਬੀ.ਟੀ.ਸੀ., ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਹਰਮਨਜੀਤ ਸਿੰਘ ਪਲਾਸੌਰ, ਇੰਦਰਬੀਰ ਸਿੰਘ ਪਹੂਵਿੰਡ, ਪਰਮਿੰਦਰਬੀਰ ਸਿੰਘ ਵਿੱਕੀ ਝਬਾਲ, ਚੇਅਰਮੈਨ ਰਮਨ ਕੁਮਾਰ ਝਬਾਲ, ਪ੍ਰਗਟ ਸਿੰਘ ਸਰਪੰਚ, ਜਗਜੀਤ ਸਿੰਘ, ਰਜਵੰਤ ਸਿੰਘ, ਸੁਖਵਿੰਦਰ ਸਿੰਘ, ਬਲਬੀਰ ਸਿੰਘ, ਨਿਸ਼ਾਨ ਸਿੰਘ, ਗੁਰਪਾਲ ਸਿੰਘ ਜਗਤਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਰਾਜ ਬਹਾਦਰ ਸਿੰਘ ਵਰਨਾਲਾ, ਸੁਖਵਿੰਦਰ ਸਿੰਘ ਵਰਨਾਲਾ, ਗੁਰਅਵਤਾਰ ਸਿੰਘ ਵਰਨਾਲਾ, ਗੁਰਵਿੰਦਰ ਸਿੰਘ ਲੱਧੂ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਸਰਪੰਚ ਮਨਜੀਤ ਸਿੰਘ ਮਰਹਾਣਾ, ਸਰਪੰਚ ਬਲਜਿੰਦਰ ਸਿੰਘ ਬਨਵਾਲੀਪੁਰ, ਸਰਪੰਚ ਕੰਵਲਜੀਤ ਸਿੰਘ ਵਰਾਣਾ, ਸਰਪੰਚ ਬਲਰਾਜ ਸਿੰਘ ਭੱਗੂਪੁਰ, ਮਨਦੀਪ ਸਿੰਘ ਮੱਤਾ, ਸੁਖਵਿੰਦਰ ਸਿੰਘ ਸੰਗਵਾਂ, ਸਤਪਾਲ ਸਿੰਘ ਸ਼ੇਰੋਂ, ਰੁਸਤਮ ਸ਼ੇਰੋਂ, ਗੁਰਭੇਜ ਸਿੰਘ ਨੌਸ਼ਹਿਰਾ, ਸੁਰਜੀਤ ਸਿੰਘ ਨੌਸ਼ਹਿਰਾ, ਰਸ਼ਪਾਲ ਸਿੰਘ ਐੱਸ.ਡੀ.ਓ., ਸਰਪੰਚ ਰਣਬੀਰ ਸਿੰਘ ਭੋਲਾ, ਸਰਪੰਚ ਬਲਬੀਰ ਸਿੰਘ ਠੱਠਾ, ਜਗਜੀਤ ਸਿੰਘ ਠੱਠੀਆਂ ਖੁਰਦ, ਗੁਰਪਿੰਦਰ ਸਿੰਘ ਮੰਡਲ ਪ੍ਰਧਾਨ, ਅਮਰਜੀਤ ਸਿੰਘ ਮੰਡਲ ਪ੍ਰਧਾਨ, ਹਰਜਿੰਦਰ ਸਿੰਘ ਚੰਬਲ, ਕੁਲਦੀਪ ਗੰਡੀਵਿੰਡ, ਸਰਪੰਚ ਹਾਕਮ ਸਿੰਘ, ਸਰਪੰਚ ਪ੍ਰਗਟ ਸਿੰਘ ਸਖੀਰਾ, ਸਰਪੰਚ ਰਣਜੀਤ ਸਿੰਘ ਢੋਟੀਆਂ, ਲਖਬੀਰ ਸਿੰਘ, ਸੁਰਜੀਤ ਸਿੰਘ ਪੱਟੀ, ਸੁਖਦੇਵ ਸਿੰਘ ਸਖੀਰਾ, ਪ੍ਰਿਤਪਾਲ ਸਿੰਘ ਡਿਆਲ, ਇੰਦਰਜੀਤ ਸਿੰਘ ਢੋਟੀਆਂ, ਕੁਲਦੀਪ ਸਿੰਘ ਢੋਟੀਆਂ, ਸਰਪੰਚ ਨਰਿੰਦਰ ਸਿੰਘ ਕਲੇਰ, ਦਵਿੰਦਰ ਸਿੰਘ ਜੰਡੋਕੇ, ਸਰਪੰਚ ਕੁਲਵੰਤ ਸਿੰਘ ਠੱਠੀਆਂ, ਸਕੱਤਰ ਸਿੰਘ, ਗੁਰਦੇਵ ਸਿੰਘ, ਭੋਲਾ ਸਿੰਘ ਗੋਰਾ ਜੌੜਾ, ਪੰਜਾਬ ਸਿੰਘ ਆਸਲ, ਅੰਮ੍ਰਿਤਬੀਰ ਸਿੰਘ ਆਸਲ, ਜਗਜੀਤ ਸਿੰਘ ਕਲੰਜਰ, ਬਲਜੀਤ ਸਿੰਘ ਚੂੰਗ, ਗੁਰਬਖਸ਼ ਸਿੰਘ, ਸ਼ਮਸ਼ੇਰ ਸਿੰਘ ਬਹਾਦਰਨਗਰ, ਤੇਜਵਿੰਦਰ ਸਿੰਘ ਅਮਰਕੋਟ, ਗੋਰਾ ਅਮਰਕੋਟ, ਗੁਰਦੇਵ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਵਲਟੋਹਾ, ਜਗਜੀਤ ਸਿੰਘ, ਰਾਜਵੀਰ ਸਿੰਘ ਰਾਜਾ, ਸਾਰਜ ਸਿੰਘ ਧੁੰਨ, ਯਾਵਿੰਦਰ ਸਿੰਘ ਭਿੱਖੀਵਿੰਡ, ਸਰਪੰਚ ਪ੍ਰਤਾਪ ਸਿੰਘ ਮਾਛੀਕੇ, ਪ੍ਰਗਟ ਸਿੰਘ ਜਨਰਲ ਸੈਕਟਰੀ, ਰਜਿੰਦਰ ਭੰਡਾਰੀ, ਡਿੰਪੀ ਮਹੰਤ, ਜਸਪਾਲ ਸਿੰਘ ਪਾਲਾ, ਸੁਮਿਤ ਸਿੰਧੀ, ਗਗਨ ਮਹਿਤਾ, ਅਮਰੀਕ ਸਿੰਘ, ਸ਼ਕਤੀ ਸ਼ਰਮਾ, ਅਵਤਾਰ ਸਿੰਘ ਤਨੇਜਾ, ਗੁਰਪ੍ਰੀਤ ਸਿੰਘ ਮੰਗਾ ਜੋਧਪੁਰ, ਪ੍ਰਦੀਪ ਕੁਮਾਰ ਲਿਟਲ, ਸੁਖਜੀਤ ਸਿੰਘ, ਅਮਨ ਭਾਰਦਵਾਜ, ਮਿੰਟੂ ਮੁਰਾਦਪੁਰ, ਵਰਿੰਦਰ ਸਿੰਘ ਮੁਰਾਦਪੁਰ, ਨਵਦੀਪ ਹਰਨੇਜਾ, ਅੰਮ੍ਰਿਤ ਜੋਧਪੁਰ, ਸੁਖਦੇਵ ਸਿੰਘ ਜੋਧਪੁਰ, ਮੰਨੂ ਜੋਧਪੁਰ, ਨਾਨਕ ਸਿੰਘ ਜੋਧਪੁਰ, ਕਲਰਕ ਯੂਨੀਅਨ ਦੇ ਪ੍ਰਧਾਨ ਪਵਨ ਕੰਗ, ਮਲਕੀਤ ਸਿੰਘ ਮੀਤਾ, ਸ਼ੇਰਾ ਮੰਨਣ, ਸੁਖਚੈਨ ਸਿੰਘ ਮੰਨਣ, ਸਹਿਜਪਾਲ ਸਿੰਘ ਮੰਨਣ, ਬਿਕਰਮਜੀਤ ਸਿੰਘ, ਪ੍ਰਗਟ ਸਿੰਘ, ਬਲਜੀਤ ਸਿੰਘ, ਸਾਬ ਸਿੰਘ ਪਲਾਸੌਰ, ਸੁਰਿੰਦਰਪਾਲ ਸਿੰਘ ਜਗਤਪੁਰਾ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ। ਆਖ਼ੀਰ ਵਿਚ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਧਰਨੇ ਵਿਚ ਪਹੁੰਚੀ ਸਮੁੱਚੀ ਲੀਡਰਸ਼ਿਪ, ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਦੇਨੋਵਾਲ ਕਲਾਂ ਵਿਖੇ ਛਿੰਝ ਮੇਲਾ ਤੇ ਕਬੱਡੀ ਕੱਪ ਟੂਰਨਾਮੈਂਟ 15 ਨੂੰ-ਬਾਬਾ ਬਿੱਟੂ ਅਗਲੀ ਖ਼ਬਰ ਜ਼ਿਲ੍ਹੇ ਵਿਚ ਨਸ਼ਾ ਗ੍ਰਸਤ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਹੈ ਵੱਡੀ ਮੁਹਿੰਮ
Ad Position 24