28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜਾਤੀ ਜਨਗਣਨਾ ਨੂੰ ਵਿਗਿਆਨਕ, ਪਾਰਦਰਸ਼ੀ ਅਤੇ ਸਹੀ ਬਣਾਉਣ ਲਈ ਰਾਸ਼ਟਰਪਤੀ ਦੇ ਨਾਂਅ .ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਤਰਨ ਤਾਰਨ, 28 ਸਤੰਬਰ (ਪਰਮਜੀਤ ਜੋਸ਼ੀ)– ਡਾਕਟਰ ਅਨਿਲ ਜੈਹਿਦ ਚੇਅਰਮੈਨ ਰਾਸ਼ਟਰੀ ਓ. ਬੀ.

Ad Position 21
No active advertisement
ਅਜੀਤ ਡੈਸਕ 29-09-2026
ਤਰਨ ਤਾਰਨ, 28 ਸਤੰਬਰ (ਪਰਮਜੀਤ ਜੋਸ਼ੀ)– ਡਾਕਟਰ ਅਨਿਲ ਜੈਹਿਦ ਚੇਅਰਮੈਨ ਰਾਸ਼ਟਰੀ ਓ.ਬੀ.ਸੀ. ਡਿਪਾਰਟਮੈਂਟ, ਕੰਵਰਦੀਪ ਸੈਣੀ ਵਾਈਸ ਚੇਅਰਮੈਨ ਰਾਸ਼ਟਰੀ ਓ.ਬੀ.ਸੀ. ਡਿਪਾਰਟਮੈਂਟ, ਅੰਗਦ ਸਿੰਘ ਸਾਬਕਾ ਵਿਧਾਇਕ ਅਤੇ ਚੇਅਰਮੈਨ ਪੰਜਾਬ ਓ.ਬੀ.ਸੀ. ਡਿਪਾਰਟਮੈਂਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਅਤੇ ਜ਼ਿਲ੍ਹਾ ਕੋਆਰਡੀਨੇਟਰ ਓ.ਬੀ.ਸੀ. ਡਿਪਾਰਟਮੈਂਟ ਇੰਦਰਜੀਤ ਸਿੰਘ ਲਾਲੀ ਦੀ ਅਗਵਾਈ ਹੇਠ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ .ਡੀ.ਸੀ.ਤਰਨ ਤਾਰਨ ਰਾਹੁਲ ਨੂੰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਖਾਸ ਤੌਰ ‘ਤੇ ਓ.ਬੀ.ਸੀ. ਲਈ ਵੱਖਰੀ ਅਤੇ ਸਪੱਸ਼ਟ ਸ਼੍ਰੇਣੀ, ਹਰੇਕ ਮਾਨਤਾ ਪ੍ਰਾਪਤ ਜਾਤੀ ਅਤੇ ਭਾਈਚਾਰੇ ਲਈ ਵਿਲੱਖਣ ਵਿਗਿਆਨਕ ਜਾਤੀ ਕੋਡ ਅਤੇ ਸੂਬਾ-ਵਾਰ ਮਿਆਰੀਕ੍ਰਿਤ ਜਾਤੀ ਮਾਸਟਰ ਲਿਸਟ ਤਿਆਰ ਕਰਨ ਦੀ ਮੰਗ ਕੀਤੀ ਗਈ। ਡਿਜ਼ੀਟਲ ਜਨਗਣਨਾ ਪ੍ਰਕਿਰਿਆ ਦੌਰਾਨ ਸਰਚਯੋਗ ਡਰਾਪ-ਡਾਉਨ ਮੈਨੂ ਅਤੇ ਡਿਜ਼ੀਟਲ ਅਸਿਸਟਡ ਸਿਸਟਮ ਤਿਆਰ ਕਰਨ ਦੀ ਵੀ ਮੰਗ ਰੱਖੀ ਗਈ, ਜਿਸ ਰਾਹੀਂ ਆਮ ਸਪੈਲਿੰਗਾਂ, ਸਮਾਨਾਰਥੀ ਅਤੇ ਖੇਤਰੀ ਨਾਮਾਂ ਨੂੰ ਸਹੀ ਮਿਆਰੀ ਕੋਡ ਨਾਲ ਜੋੜਿਆ ਜਾ ਸਕੇ। ਇਸ ਮੌਕੇ ਬਲਾਕ ਪ੍ਰਧਾਨ ਨੋਨਿਹਾਲ ਸਿੰਘ ਕਸੇਲ, ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ, ਦਿਲਬਾਗ ਸਿੰਘ ਠੱਠਗੜ੍ਹ, ਤੇਜਿੰਦਰ ਸਿੰਘ, ਗੁਰਭੇਜ ਸਿੰਘ ਤਰਨਤਾਰਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਮੰਗਾਂ ਦੀ ਪ੍ਰਾਪਤੀ ਲਈ ਸਿਵਲ ਸਰਜਨ ਦਫ਼ਤਰ ਦੇ ਬਾਹਰ ਦਿੱਤਾ ਜ਼ਿਲ੍ਹਾ ਪੱਧਰੀ ਧਰਨਾ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਗੋਇੰਦਵਾਲ ਸਾਹਿਬ ਵਿਖੇ ਪਹਿਲੀ ਨੂੰ ਹੋਵੇਗਾ ਵਿਸ਼ਾਲ ਸਮਾਗਮ - ਡਿਪਟੀ ਕਮ...
Ad Position 24