ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਆੜ੍ਹਤੀਆਂ,ਕਿਸਾਨਾਂ ਮਜ਼ਦੂਰਾਂ ਨੇ ਪ੍ਰਮਾਤਮਾ ਦਾ ਲਿਆ ਓਟ ਆਸਰਾ
ਹਰੀਕੇ ਪੱਤਣ 30 ਸਤੰਬਰ (ਸੰਜੀਵ ਕੁੰਦਰਾ)–ਆੜ੍ਹਤੀਆ ਐਸੋਸੀਏਸ਼ਨ ਹਰੀਕੇ ਅਤੇ ਮਾਰਕੀਟ ਕਮੇਟੀ ਹਰੀਕੇ ਵਲੋਂ ਝੋਨੇ ਦੇ ਸੀਜ਼ਨ ਦੇ ਸ਼ੁਰੂਆਤ ਮੌਕੇ ਪਰਮਾਤਮਾ ਦਾ ੳਟ ਆਸਰਾ ਲੈੰਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਹਰੀਕੇ ਦਫਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਬਲਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਹਰੀਕੇ ਪੱਤਣ 30 ਸਤੰਬਰ (ਸੰਜੀਵ ਕੁੰਦਰਾ)–ਆੜ੍ਹਤੀਆ ਐਸੋਸੀਏਸ਼ਨ ਹਰੀਕੇ ਅਤੇ ਮਾਰਕੀਟ ਕਮੇਟੀ ਹਰੀਕੇ ਵਲੋਂ ਝੋਨੇ ਦੇ ਸੀਜ਼ਨ ਦੇ ਸ਼ੁਰੂਆਤ ਮੌਕੇ ਪਰਮਾਤਮਾ ਦਾ ੳਟ ਆਸਰਾ ਲੈੰਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਹਰੀਕੇ ਦਫਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਬਲਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕੁਲਬੀਰ ਸਿੰਘ ਕਸੇਲ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਹਰੀਕੇ ਪੱਤਣ ਵਿਖੇ ਆੜ੍ਹਤੀਆ, ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਸੱਚੇ ਪਾਤਸ਼ਾਹ ਦਾ ੳਟ ਆਸਰਾ ਲਿਆ ਹੈ ਤੇ ਜਿੱਥੇ ਗੁਰੂ ਮਹਾਰਾਜ ਦੇ ਚਰਨ ਪੈ ਜਾਣ ਉੱਥੇ ਸਾਰੇ ਕਾਰਜ ਰਾਸ ਹੁੰਦੇ ਹਨ। ।ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਮਾਰਗ ’ਤੇ ਚੱਲਦਿਆਂ ਹੱਕ, ਸੱਚ ਦੀ ਇਮਾਨਦਾਰੀ ਵਾਲੀ ਕਮਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਤਹਿ ਮਾਪਦੰਡਾਂ ਅਨੁਸਾਰ 17 ਫ਼ੀਸਦੀ ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਝੋਨੇ ਦੀ ਖਰੀਦ ਨੂੰ ਲੈ ਕੇ ਜੋ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਾ ਆਵੇ । ਇਸ ਮੌਕੇ ਹਰਬਰਿੰਦਰ ਸਿੰਘ ਡਿਪਟੀ ਜ਼ਿਲਾ ਮੰਡੀ ਅਫ਼ਸਰ, ਸਾਬਕਾ ਸਰਪੰਚ ਰੋਸ਼ਨ ਲਾਲ ਚੌਧਰੀ, ਪਰਮਜੀਤ ਸਿੰਘ ਜ਼ਿਲ੍ਹਾ ਸਲਾਹਕਾਰ, ਪ੍ਰਧਾਨ ਸੁਰਿੰਦਰ ਪੁਰੀ, ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਮੱਤਾ, ਜਸਬੀਰ ਸਿੰਘ ਮੰਡੀ ਇੰਚਾਰਜ, ਹਰਨੀਤ ਕੌਰ ਲੇਖਾਕਾਰ, ਰੋਸ਼ਨ ਪੁਰੀ, ਠੇਕੇਦਾਰ ਰਾਜ ਸਲਵਿੰਦਰ ਸਿੰਘ, ਸਾਬਕਾ ਚੇਅਰਮੈਨ ਰਣਬੀਰ ਸਿੰਘ ਹਰੀਕੇ, ਜੋਗਿੰਦਰ ਪਾਲ ਵੇਦੀ, ਠੇਕੇਦਾਰ ਕਾਬਲ ਸਿੰਘ, ਸੁਖਵਿੰਦਰ ਸਿੰਘ ਸਫ਼ਲ ਕਿਸਾਨ, ਓਮ ਪ੍ਰਕਾਸ਼ ਅਰੋੜਾ, ਪ੍ਰੇਮ ਚੌਧਰੀ, ਮੋਨੂੰ ਸ਼ਰਮਾ, ਅਭੈ ਪੁਰੀ, ਗੁਰਲਾਲ ਸਿੰਘ ਮਨਾਵਾਂ, ਮੱਖਣ ਸਿੰਘ ਹਰੀਕੇ, ਮੋਨੂੰ ਚੌਧਰੀ, ਮਨਦੀਪ ਸਿੰਘ ਮਾਡਲੀਆ, ਅੱਛਰ ਸਿੰਘ ਬੂਹ, ਜਗਦੀਪ ਸਿੰਘ, ਗੁਰਵੇਲ ਸਿੰਘ, ਜਸਪਿੰਦਰ ਸਿੰਘ, ਕੁਲਦੀਪ ਸਿੰਘ ਜੀ.ਓ.ਜੀ, ਗੁਰਸ਼ਰਨ ਸਿੰਘ ਮਨਾਵਾਂ, ਪਰਮਜੀਤ ਸਿੰਘ ਮੁਨੀਮ, ਸੋਨੀ ਮੁਨੀਮ, ਗੁਰਦੇਵ ਸਿੰਘ ਅਤੇ ਗੁਰਵੇਲ ਸਿੰਘ,