ਬੀ.ਐੱਡ. ਅਧਿਆਪਕ ਫਰੰਟ ਨੇ ਕੀਤਾ ਮੈਣੀ ਪਰਿਵਾਰ ਨਾਲ ਦੁੱਖ ਸਾਂਝਾ
ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)–ਨੌਸ਼ਹਿਰਾ ਪੰਨੂਆਂ ਦੇ ਉੱਘੇ ਮੈਣੀ ਪਰਿਵਾਰ ਨੂੰ ਉਸ ਸਮੇ ਭਾਰੀ ਸਦਮਾ ਲੱਗਾ ਜਦੋਂ ਜ਼ਿਲ੍ਹਾ ਤਰਨ ਤਾਰਨ ਪੜ੍ਹੋ ਪੰਜਾਬ (ਸਮਰੱਥ) ਦੇ ਜ਼ਿਲ੍ਹਾ ਕੁਆਰਡੀਨੇਟਰ ਅਨੂਪ ਸਿੰਘ ਮੈਣੀ ਦੇ ਛੋਟੇ ਭਰਾ ਅਤੇ ਦੀਪਕ ਮੈਣੀ ਪੱਤਰਕਾਰ ਨੌਸ਼ਹਿਰਾ ਪੰਨੂਆਂ ਦੇ ਸਪੁੱਤਰ ਅਨੂਦੀਪ ਸਿੰਘ ਮੈਣੀ ਦੀ ਅਚਾਨਕ ਮੌਤ ਹੋ ਗਈ। ਅਨੂਦੀਪ ਸਿੰਘ ਮੈਣੀ ਦੀ ਹੋਈ ਬੇ-ਵਕਤੀ ਮੌਤ ’ਤੇ ਬੀ.
ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)–ਨੌਸ਼ਹਿਰਾ ਪੰਨੂਆਂ ਦੇ ਉੱਘੇ ਮੈਣੀ ਪਰਿਵਾਰ ਨੂੰ ਉਸ ਸਮੇ ਭਾਰੀ ਸਦਮਾ ਲੱਗਾ ਜਦੋਂ ਜ਼ਿਲ੍ਹਾ ਤਰਨ ਤਾਰਨ ਪੜ੍ਹੋ ਪੰਜਾਬ (ਸਮਰੱਥ) ਦੇ ਜ਼ਿਲ੍ਹਾ ਕੁਆਰਡੀਨੇਟਰ ਅਨੂਪ ਸਿੰਘ ਮੈਣੀ ਦੇ ਛੋਟੇ ਭਰਾ ਅਤੇ ਦੀਪਕ ਮੈਣੀ ਪੱਤਰਕਾਰ ਨੌਸ਼ਹਿਰਾ ਪੰਨੂਆਂ ਦੇ ਸਪੁੱਤਰ ਅਨੂਦੀਪ ਸਿੰਘ ਮੈਣੀ ਦੀ ਅਚਾਨਕ ਮੌਤ ਹੋ ਗਈ। ਅਨੂਦੀਪ ਸਿੰਘ ਮੈਣੀ ਦੀ ਹੋਈ ਬੇ-ਵਕਤੀ ਮੌਤ ’ਤੇ ਬੀ. ਐੱਡ ਅਧਿਆਪਕ ਫਰੰਟ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ, ਜਨਰਲ ਸਕੱਤਰ ਦਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਵਫ਼ਦ ਵਲੋਂ ਮੈਣੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਪ੍ਰਭਜੋਤ ਸਿੰਘ ਗੋਹਲਵੜ੍ਹ ਅਤੇ ਸਾਥੀਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮੈਣੀ ਪਰਿਵਾਰ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਇਸ ਮੌਕੇ ਅਮਨਦੀਪ ਸਿੰਘ ਭੁੱਲਰ, ਕੁਲਵਿੰਦਰਜੀਤ ਸਿੰਘ, ਗੁਰਭੇਜ ਸਿੰਘ, ਜਗਜੀਤ ਸਿੰਘ ਖਹਿਰਾ, ਨੀਰਜ਼ ਸੇਠੀ, ਗੁਰਪ੍ਰੀਤ ਸਿੰਘ ਛੀਨਾ, ਗਗਨਦੀਪ ਸਿੰਘ, ਗੁਰਵੇਲ ਸਿੰਘ, ਤਜਿੰਦਰ ਸਿੰਘ, ਰਣਜੀਤ ਸਿੰਘ ਪਲਵਿੰਦਰ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।