03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਵ. ਬਲਬੀਰ ਸਿੰਘ ਚਾਹਲ ਨੂੰ ਸ਼ਰਧਾਂਜਲੀਆਂ ਭੇਟ

ਰਈਆ, 2 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਉੱਘੇ ਕਮਿਊਨਿਸਟ ਆਗੂ ਮਰਹੂਮ ਮਾਸਟਰ ਹਰੀ ਸਿੰਘ ਸੁਧਾਰ ਰਾਜਪੂਤਾਂ ਦੇ ਸਪੁੱਤਰ ਤੇ ਸਾਬਕਾ ਸਰਪੰਚ ਬਲਕਾਰ ਸਿੰਘ ਸੁਧਾਰ, ਕਾਮਰੇਡ ਬਲਰਾਜ ਸਿੰਘ ਸੁਧਾਰ ਅਤੇ ਡੀ. ਐੱਸ.

Ad Position 21
No active advertisement
ਅਜੀਤ ਡੈਸਕ 03-10-2026
ਰਈਆ, 2 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਉੱਘੇ ਕਮਿਊਨਿਸਟ ਆਗੂ ਮਰਹੂਮ ਮਾਸਟਰ ਹਰੀ ਸਿੰਘ ਸੁਧਾਰ ਰਾਜਪੂਤਾਂ ਦੇ ਸਪੁੱਤਰ ਤੇ ਸਾਬਕਾ ਸਰਪੰਚ ਬਲਕਾਰ ਸਿੰਘ ਸੁਧਾਰ, ਕਾਮਰੇਡ ਬਲਰਾਜ ਸਿੰਘ ਸੁਧਾਰ ਅਤੇ ਡੀ. ਐੱਸ. ਪੀ. ਬਲਜਿੰਦਰ ਸਿੰਘ ਚਾਹਲ ਦੇ ਛੋਟੇ ਭਰਾ ਏ. ਐੱਸ. ਆਈ. ਬਲਬੀਰ ਸਿੰਘ ਚਾਹਲ ਜੋ ਪਿਛਲੇ ਦਿਨੀਂ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਨਮਿਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਫਾਰਮ ਹਾਊਸ ’ਤੇ ਪਾਇਆ ਗਿਆ, ਉਪਰੰਤ ਖੁੱਲੇ ਪੰਡਾਲ ਵਿਚ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਉਪਰੰਤ ਸਵ. ਏ. ਐੱਸ. ਆਈ. ਬਲਬੀਰ ਸਿੰਘ ਦੇ ਅਚਾਨਕ ਚਲੇ ਜਾਣ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਆਰ. ਐੱਮ. ਪੀ. ਆਈ. ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤਰਾਮ ਪਾਸਲਾ, ਆਰ. ਐੱਮ. ਪੀ. ਆਈ. ਦੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ, ਵਿਧਾਇਕ ਦਲਬੀਰ ਸਿੰਘ ਟੌਂਗ, ਸੰਤੋਖ ਸਿੰਘ ਭਲਾਈਪੁਰ, ਡਾ: ਦਲਬੀਰ ਸਿੰਘ ਕੋਟਲਾ ਦੋਵੇਂ ਸਾਬਕਾ ਵਿਧਾਇਕ, ਸਰਬਜੀਤ ਸਿੰਘ ਖਾਨਪੁਰ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ, ਬਲਦੇਵ ਸਿੰਘ ਸੈਦਪੁਰ ਸੂਬਾਈ ਕਿਸਾਨ ਆਗੂ,ਅਮਰੀਕ ਸਿੰਘ ਦਾਊਦ ਸੂਬਾਈ ਮਜਦੂਰ ਆਗੂ ਵਲੋਂ ਉੱਘੇ ਕਮਿਊਨਿਸਟ ਆਗੂ ਮਰਹੂਮ ਮਾਸਟਰ ਹਰੀ ਸਿੰਘ ਦੇ ਪਾਏ ਪਦ ਚਿੰਨ੍ਹਾਂ ’ਤੇ ਚੱਲਦੇ ਹੋਏ ਪਰਿਵਾਰ ਅਤੇ ਬਲਬੀਰ ਸਿੰਘ ਵਲੋਂ ਸਮਾਜ ਦੇ ਭਲੇ ਲਈ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਜਗਦੀਪ ਸਿੰਘ ਪੀ ਏ ਸਾ: ਵਿਧਾਇਕ ਭਲਾਈਪੁਰ, ਕਰਮਜੀਤ ਸਿੰਘ ਸਰਪੰਚ ਫੇਰੂਮਾਨ ਪੀ. ਏ. ਵਿਧਾਇਕ ਟੌਂਗ, ਜੋਗੀ ਟੌਂਗ ਚੇਅਰਮੈਨ, ਜਥੇ: ਬਲਦੇਵ ਸਿੰਘ ਬੋਦੇਵਾਲ ਸੰਮਤੀ ਮੈਂਬਰ, ਗੁਰਦਿਆਲ ਸਿੰਘ ਕੰਗ ਬੁਟਾਰੀ, ਮਾ: ਹਰਜਿੰਦਰ ਸਿੰਘ ਡੀ .ਪੀ. ਫਾਜਲਪੁਰ, ਬਲਦੇਵ ਸਿੰਘ ਜੇ. ਈ. ਭਲੋਜਲਾ, ਡਾ: ਗੁਰਬਿੰਦਰ ਸਿੰਘ ਕਲੇਰ, ਡਾ: ਨਵੀਨ ਖਨੇਜਾ, ਡਾ: ਬਿਕਰਮਜੀਤ ਸਿੰਘ ਬਾਠ, ਡਾ: ਅਸ਼ੋਕ ਸ਼ਰਮਾ, ਡਾ: ਦਿਨੇਸ਼ ਕਪੂਰ, ਡਾ: ਨਵਨੀਤ ਕੁਮਾਰ ਵਿਸ਼ਨੂੰ ਮੈਡੀਕਲ, ਮਿੰਟਾ ਛਾਬੜਾ ਲੁਧਿਆਣਾ,ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਰਾਣਾ ਡੁੱਬਗੜ ਕਲੋਨੀ ਰਈਆ, ਸਰਪੰਚ ਦਲਜੀਤ ਸਿੰਘ ਭੱਪੀ, ਜਰਮਨਜੀਤ ਸਿੰਘ ਜਸਪਾਲ, ਸਰਪੰਚ ਗੁਰਮੁਖ ਸਿੰਘ ਸੁਧਾਰ,ਗੁਰਬਿੰਦਰ ਸਿੰਘ ਸਾਹਬੀ ਸਰਪੰਚ, ਹਰਦਾਸ ਸਿੰਘ ਸਰਪੰਚ ਭਲਾਈਪੁਰ ਪੂਰਬਾਂ, ਰਾਣਾ ਮੈਂਬਰ ਧੂਲਕਾ, ਸਤਿੰਦਰਪਾਲ ਸਿੰਘ ਵਰਪਾਲ, ਮਾ: ਮਨਿੰਦਰ ਸਿੰਘ ਟੌਂਗ, ਮਾ: ਮਨਦੀਪ ਸਿੰਘ ਟੌਂਗ, ਬਲਕਾਰ ਸਿੰਘ ਨੰਬਰਦਾਰ, ਗੁਰਮੇਜ ਸਿੰਘ ਨੰਬਰਦਾਰ, ਭਗਵੰਤ ਸਿੰਘ ਨੰਬਰਦਾਰ, ਅਮਨਦੀਪ ਸਿੰਘ ਵਡਾਲਾ, ਕਾਮਰੇਡ ਬਲਦੇਵ ਸਿੰਘ ਸੈਦਪੁਰ, ਕਾਮਰੇਡ ਅਮਰੀਕ ਸਿੰਘ ਦਾਊਦ, ਕਾਮਰੇਡ ਗੁਰਮੇਜ ਸਿੰਘ ਤਿਮੋਵਾਲ, ਕਾਮਰੇਡ ਹਰਪ੍ਰੀਤ ਸਿੰਘ ਬਟਾਰੀ, ਕਾ: ਪਿੰਦੂ ਰਈਆ, ਕਾ: ਕਮਲ ਸ਼ਰਮਾ,ਰਣਯੋਧ ਸਿੰਘ ਨਿਰੰਜਨਪੁਰ, ਜੈਮਲ ਸਿੰਘ ਸ਼ਾਹ ਖੋਜਕੀਪੁਰ, ਲਵਲੀ ਖੋਜਕੀਪੁਰ, ਹਰਮਨਜੀਤ ਸਿੰਘ ਜੱਲੂਪੁਰ ਖੈੜਾ, ਨਵਰਾਜ ਸਿੰਘ ਪਟਵਾਰੀ, ਬਾਊ ਧੂਲਕਾ, ਹੋਰ ਬਹੁਤ ਸਾਰੇ ਰਿਸ਼ਤੇਦਾਰ, ਵੱਖ ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਸਾਹਿਬਾਨ, ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ। ਮੰਚ ਦਾ ਸੰਚਾਲਨ ਕਾ. ਅਮਰੀਕ ਸਿੰਘ ਦਾਊਦ ਨੇ ਅਤੇ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਣ ਸਮੂਹ ਸਨੇਹੀਆਂ ਦਾ ਕਾਮਰੇਡ ਬਲਦੇਵ ਸਿੰਘ ਸੈਦਪੁਰ ਨੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਵਲੋਂ ਗੁ: ਬਾਲ ਲੀਲ੍ਹਾ ਲਈ ਲੰਗਰ ਦੀਆਂ ਰਸਦਾਂ ਦਾ ਟਰੱਕ... ਅਗਲੀ ਖ਼ਬਰ ਮਾਨ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਦਾ ਲਾਭ ਹਰ ਘਰ ਤੱਕ ਪਹੁੰਚਾਉਣਾ ਮੁੱਖ ਮਕਸਦ- ਕੁਲਦੀਪ ਸਿੰਘ ਧਾਲੀਵਾਲ
Ad Position 24