02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਧਰਮ ਸੁਪਤਨੀ ਬੀਬੀ ਕੁਲਵੰਤ ਕੌਰ ਸਠਿਆਲਾ ਦਾ ਅਮਰੀਕਾ ਵਿਖੇ ਅਕਾਲ ਚਲਾਣਾ

ਬਾਬਾ ਬਕਾਲਾ ਸਾਹਿਬ, 2 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਬਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਪੀ. ਆਰ.

Ad Position 21
No active advertisement
ਬੀਬੀ ਕੁਲਵੰਤ ਕੌਰ ਸਠਿਆਲਾ ਦੀ ਫਾਇਲ ਤਸਵੀਰ। 03-10-2026
ਬਾਬਾ ਬਕਾਲਾ ਸਾਹਿਬ, 2 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਬਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ. ਮਨਮੋਹਨ ਸਿੰਘ ਸਠਿਆਲਾ ਦੀ ਧਰਮ ਸੁਪਤਨੀ ਅਤੇ ਸੀਨੀਅਰ ਭਾਜਪਾ ਆਗੂ ਅਤੇ ਪ੍ਰੋ. ਡਾ. ਸਰਬਜੀਤ ਸਿੰਘ ਸਠਿਆਲਾ ਦੀ ਸਤਿਕਾਰਯੋਗ ਮਾਤਾ ਬੀਬੀ ਕੁਲਵੰਤ ਕੌਰ ਸਠਿਆਲਾ ਦਾ 76 ਸਾਲ ਦੀ ਉਮਰ ਵਿਚ ਕੈਲੀਫੋਰਨੀਆ, ਅਮਰੀਕਾ ਦੇ ਇਕ ਹਸਪਤਾਲ ਵਿਖੇ ਇਲਾਜ ਦੌਰਾਨ ਦਿਹਾਂਤ ਹੋ ਗਿਆ। ਬੀਬੀ ਕੁਲਵੰਤ ਕੌਰ ਆਪਣੇ ਪਿੱਛੇ ਇਕ ਪੁੱਤਰ ਅਤੇ ਦੋ ਧੀਆਂ, ਦੋ ਪੋਤਰੇ, ਤਿੰਨ ਦੋਹਤੇ ਅਤੇ ਦੋ ਦੋਹਤੀਆਂ ਛੱਡ ਗਏ ਹਨ । ਉਨ੍ਹਾਂ ਦੇ ਵਿਛੋੜੇ ਨਾਲ ਸਠਿਆਲਾ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਉਨ੍ਹਾਂ ਨਾਲ ਜੁੜੇ ਸਮਾਜਿਕ ਵਰਗਾਂ ਵਿਚ ਡੂੰਘਾ ਸੋਗ ਪਾਇਆ ਜਾ ਰਿਹਾ ਹੈ ਬੀਬੀ ਕੁਲਵੰਤ ਕੌਰ ਸਠਿਆਲਾ ਦੇ ਅਕਾਲ ਚਲਾਣੇ ’ਤੇ ਸਠਿਆਲਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਬਾਦਲ, ਇਕਬਾਲ ਸਿੰਘ ਲਾਲਪੁਰਾ, ਤਰੁਣ ਚੁੱਘ ਐੱਮ.ਪੀ., ਪ੍ਰਿੰ: ਜਸਵਿੰਦਰ ਸਿੰਘ ਢਿੱਲੋਂ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਸੁੱਚਾ ਸਿੰਘ ਛੋਟੇਪੁਰ (ਅਕਾਲੀ ਦਲ ਪੁਨਰ ਸੁਰਜੀਤ), ਹਰਭਜਨ ਸਿੰਘ ਠੁਰ (ਅਕਾਲੀ ਦਲ ਵਾਰਸ ਪੰਜਾਬ ਦੇ), ਦਲਜੀਤ ਸਿੰਘ ਕਾਹਲੀ (ਭਰਾਤਾ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ) ਸਮੇਤ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਸ਼ਾਮਿਲ ਹਨ ।
Ad Position 22
No active advertisement
ਪਿਛਲੀ ਖ਼ਬਰ ਹਲਕੇ ਦੇ ਪਿੰਡਾਂ ’ਚ ਵਿਕਾਸ ਦੀ ਨਵੀਂ ਲਹਿਰ ਲਿਆ ਰਹੇ ਹਨ ਮੰਤਰੀ ਹਰਭਜਨ ਸਿੰਘ ਈ.ਟੀ.ਓ.- ਸੁਵਿੰਦਰ ਸਿੰਘ ਸੰਧੂ ਅਗਲੀ ਖ਼ਬਰ ਮਿਸ਼ਨ 2027 ਲਈ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦਾ ਸੱਦਾ
Ad Position 24