05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪਿੰਡ ਕਲਸੀਆਂ ਖੁਰਦ ਦੇ ਖ਼ੇਤਾਂ ਵਿਚੋਂ ਜਿੰਦਾ ਰੌਂਦ ਬਰਾਮਦ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)–ਥਾਣਾ ਖਾਲੜਾ ਦੀ ਪੁਲਿਸ ਅਤੇ ਬੀ. ਐਸ.

Ad Position 21
No active advertisement
ਅਜੀਤ ਡੈਸਕ 05-10-2026
ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)–ਥਾਣਾ ਖਾਲੜਾ ਦੀ ਪੁਲਿਸ ਅਤੇ ਬੀ.ਐਸ.ਐਫ. ਵਲੋਂ ਪਿੰਡ ਕਲਸੀਆਂ ਖੁਰਦ ਦੇ ਖੇਤਾਂ ਵਿਚੋਂ ਜਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਸੰਬੰਧੀ ਥਾਣਾ ਖਾਲੜਾ ਦੇ ਏ.ਐਸ.ਆਈ. ਗੁਰਨਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਇਲਾਕੇ ਵਿਚ ਸਨ ਤਾਂ ਇੰਸ. ਮਨਜੀਤ ਸਿੰਘ ਕੰਪਨੀ ਕਮਾਡਰ ਏ. ਕੰਪਨੀ ਬੀ.ਓ.ਪੀ. ਬਾਬਾ ਪੀਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਹਰਦਿਆਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕਲਸੀਆ ਖੁਰਦ ਦੇ ਖੇਤ ਵਿਚ ਇਕ ਪੀਲੇ ਰੰਗ ਦਾ ਪੈਕਟ ਪਿਆ ਹੋਇਆ ਹੈ, ਜਿਸ ’ਤੇ ਬੀ.ਐਸ.ਐਫ. ਅਤੇ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਪੀਲੇ ਰੰਗ ਦੇ ਪੈਕਟ ਨੂੰ ਚੋਲ੍ਹ ਕੇ ਚੈਕ ਕੀਤਾ ਤਾਂ ਉਸ ਵਿਚੋਂ 66 ਰੌਂਦ ਜਿੰਦਾ 30 ਬੋਰ ਦੇ ਬ੍ਰਾਮਦ ਹੋਏ। ਇਸ ਸੰਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜੇਤੂ ਹਾਕੀ ਟੀਮ ਦੀ ਖਿਡਾਰਨ ਬਲਜੀਤ ਕੌਰ ਦਾ ਤਰਨ ਤਾਰਨ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹੁਣ ਮਿਲੇਗਾ ਪੋਸ਼ਟਿਕ ਅਤੇ ਗੁਣਕਾਰੀ ਖਾਣਾ
Ad Position 24