ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਦੇ ਜਸ਼ਨ ਮਨਾਏ
ਬਾਬਾ ਬਕਾਲਾ ਸਾਹਿਬ, 4 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁਰੂ ਤੇਗ ਬਹਾਦਰ ਸਪੋਰਟਸ ਹਾਕੀ ਕੱਲਬ (ਰਜਿ:) ਬਾਬਾ ਬਕਾਲਾ ਸਾਹਿਬ ਨੇ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਦੇ ਜਸ਼ਨ ਮਨਾਏ, ਖਿਡਾਰੀਆਂ ਵਿਚ ਲੱਡੂ ਵੰਡੇ ਅਤੇ ਆਤਿਸ਼ਬਾਜੀ ਚਲਾਈ। ਇਸ ਮੌਕੇ ਕੱਲਬ ਦੇ ਸਰਪ੍ਰਸਤ ਸ: ਅਵਤਾਰ ਸਿੰਘ ਭੁੱਲਰ ਸਾ: ਏ.
ਬਾਬਾ ਬਕਾਲਾ ਸਾਹਿਬ, 4 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁਰੂ ਤੇਗ ਬਹਾਦਰ ਸਪੋਰਟਸ ਹਾਕੀ ਕੱਲਬ (ਰਜਿ:) ਬਾਬਾ ਬਕਾਲਾ ਸਾਹਿਬ ਨੇ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਦੇ ਜਸ਼ਨ ਮਨਾਏ, ਖਿਡਾਰੀਆਂ ਵਿਚ ਲੱਡੂ ਵੰਡੇ ਅਤੇ ਆਤਿਸ਼ਬਾਜੀ ਚਲਾਈ। ਇਸ ਮੌਕੇ ਕੱਲਬ ਦੇ ਸਰਪ੍ਰਸਤ ਸ: ਅਵਤਾਰ ਸਿੰਘ ਭੁੱਲਰ ਸਾ: ਏ.ਡੀ.ਸੀ ਅਤੇ ਪ੍ਰਧਾਨ ਸਵਰਨ ਸਿੰਘ ਕਾਲਾ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 5-1 ਗੋਲਾਂ ਦੇ ਫਰਕ ਨਾਲ ਹਰਾਕੇ ਸੋਨ ਤਗਮਾ ਜਿੱਤਿਆ ਹੈ । ਇਸ ਮੌਕੇ ਸ: ਬਿਕਰਮ ਸਿੰਘ ਕਾਲਾ (ਰੇਲਵੇ), ਗੁਰਮੀਤ ਸਿੰਘ ਭੁੱਲਰ ਯੂ.ਐਸ.ਏ., ਹਰਭਜਨ ਸਿੰਘ ਭੁੱਲਰ, ਜਸਬੀਰ ਸਿੰਘ ਭੁੱਲਰ, ਬਲਦੇਵ ਸਿੰਘ, ਹਰਮਨਦੀਪ ਸਿੰਘ ਸੰਨੀ, ਮਨਜਿੰਦਰ ਸਿੰਘ ਮੰਨੂ, ਪ੍ਰਭਜੋਤ ਸਿੰਘ, ਕੁਲਦੀਪ ਸਿੰਘ ਧਾਮੀ ਕੌਂਸਲਰ, ਗੁਰਪ੍ਰੀਤ ਸਿੰਘ ਗੋਪੀ, ਸਤਨਾਮ ਸਿੰਘ ਘੋਨਾ, ਪ੍ਰਿਤਪਾਲ ਸਿੰਘ ਅਤੇ ਹੋਰਨਾਂ ਦੇ ਨਾਂ ਵਰਨਣਯੋਗ ਹਨ । 04 ਏਐਸਆਰ47 ਸ: ਅਵਤਾਰ ਸਿੰਘ ਭੁੱਲਰ ਸਾ: ਏ.ਡੀ.ਸੀ ਅਤੇ ਪ੍ਰਧਾਨ ਸਵਰਨ ਸਿੰਘ ਕਾਲਾ