ਖੇਤੀਬਾੜੀ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ 7 ਲੱਖ 20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਵੰਡੇ
ਹਰੀਕੇ ਪੱਤਣ, 4 ਅਕਤੂਬਰ (ਸੰਜੀਵ ਕੁੰਦਰਾ)-ਮਾਰਕੀਟ ਕਮੇਟੀ ਦਫ਼ਤਰ ਹਰੀਕੇ ਵਿਖੇ ਖੇਤੀਬਾੜੀ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਦਿੱਤੇ ਗਏ। ਇਸ ਮੌਕੇ ਮਾਰਕੀਟ ਕਮੇਟੀ ਦਫ਼ਤਰ ਹਰੀਕੇ ਵਿਖੇ ਰੱਖੇ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਪੁੱਜੇ ਅਤੇ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦੇ ਚੈੱਕ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਵੰਡੇ।
ਹਰੀਕੇ ਪੱਤਣ, 4 ਅਕਤੂਬਰ (ਸੰਜੀਵ ਕੁੰਦਰਾ)-ਮਾਰਕੀਟ ਕਮੇਟੀ ਦਫ਼ਤਰ ਹਰੀਕੇ ਵਿਖੇ ਖੇਤੀਬਾੜੀ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਦਿੱਤੇ ਗਏ। ਇਸ ਮੌਕੇ ਮਾਰਕੀਟ ਕਮੇਟੀ ਦਫ਼ਤਰ ਹਰੀਕੇ ਵਿਖੇ ਰੱਖੇ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਪੁੱਜੇ ਅਤੇ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦੇ ਚੈੱਕ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਵੰਡੇ। ਇਸ ਮੌਕੇ ਖੇਤੀਬਾੜੀ ਹਾਦਸਿਆਂ ਦੇ 6 ਵਿਅਕਤੀਆਂ ਨੂੰ 7 ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਮੌਕੇ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਹਰਬਰਿੰਦਰ ਸਿੰਘ, ਐਸ.ਐਚ.ਓ. ਪ੍ਰਭਜੀਤ ਸਿੰਘ ਗਿੱਲ, ਇੰਸਪੈਕਟਰ ਗੁਰਪਾਲ ਸਿੰਘ, ਸਰਪੰਚ ਇਕਬਾਲ ਸਿੰਘ ਸਿੱਧੂ, ਜਸਬੀਰ ਸਿੰਘ ਮੰਡੀ ਇੰਚਾਰਜ, ਹਰਨੀਤ ਕੌਰ ਲੇਖਾਕਾਰ, ਪ੍ਰਧਾਨ ਸੁਰਿੰਦਰ ਪੁਰੀ, ਨਿਸ਼ਾਨ ਸਿੰਘ ਬੁੱਟਰ, ਅਮਰੀਕ ਸਿੰਘ ਪੰਚਾਇਤ ਮੈਂਬਰ, ਅੰਗਰੇਜ਼ ਸਿੰਘ, ਰੇਸ਼ਮ ਸਿੰਘ, ਕੁਲਵੰਤ ਸਿੰਘ ਸ਼ਾਲੂ, ਗੁਲਸ਼ਨ ਮਲਹੋਤਰਾ ਬਲਾਕ ਸੰਮਤੀ ਮੈਂਬਰ, ਭੁਪਿੰਦਰ ਸਿੰਘ ਕੱਪੜੇ ਵਾਲੇ, ਅੰਗਰੇਜ਼ ਸਿੰਘ, ਹਰਦਿਆਲ ਸਿੰਘ ਆਦਿ ਹਾਜ਼ਰ ਸਨ।