09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪ੍ਰਧਾਨ ਮੰਤਰੀ ਸੇਵਾ ਸੰਕਲਪ ਅਭਿਆਨ ਤਹਿਤ ਭਾਜਪਾ ਆਗੂ ਭਰੋਵਾਲ ਨੇ ਆਂਗਣਵਾੜੀ ਬੱਚਿਆਂ ਨੂੰ ਵੰਡੀਆਂ ਕਾਪੀਆਂ

ਫਤਿਆਬਾਦ, 8 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)– ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲਾ ਜਨਤਕ ਕਾਰਜਕਾਲ ਨੂੰ ਸਮਰਪਿਤ ਸ਼ੁਰੂ ਕੀਤੇ ਗਏ ‘ਸੇਵਾ ਸੰਕਲਪ ਅਭਿਆਨ’ ਤਹਿਤ ਭਾਜਪਾ ਦੇ ਹਲਕਾ ਖਡੂਰ ਸਾਹਿਬ ਤੋਂ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਵਲੋਂ ਪਿੰਡ ਭਰੋਵਾਲ ਅਤੇ ਫਤਿਆਬਾਦ ਦੇ ਆਂਗਨਵਾੜੀ ਕੇਂਦਰਾਂ ਵਿਚ ਪੜ੍ਹਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਪਿੰਡ ਭਰੋਵਾਲ ਦੇ ਚਾਰ ਆਂਗਨਵਾੜੀ ਕੇਂਦਰਾਂ ਦੇ 60 ਬੱਚਿਆਂ ਅਤੇ ਪਿੰਡ ਫਤਿਆਬਾਦ ਦੇ ਛੇ ਆਂਗਨਵਾੜੀ ਕੇਂਦਰਾਂ ਦੇ 82 ਬੱਚਿਆਂ ਨੂੰ ਕੇਂਦਰ ਸਰਕਾਰ ਵਲੋਂ ਪ੍ਰਾਪਤ ਹੋਈਆਂ ਕਾਪੀਆਂ ਵੰਡੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 09-10-2026
ਫਤਿਆਬਾਦ, 8 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)– ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲਾ ਜਨਤਕ ਕਾਰਜਕਾਲ ਨੂੰ ਸਮਰਪਿਤ ਸ਼ੁਰੂ ਕੀਤੇ ਗਏ ‘ਸੇਵਾ ਸੰਕਲਪ ਅਭਿਆਨ’ ਤਹਿਤ ਭਾਜਪਾ ਦੇ ਹਲਕਾ ਖਡੂਰ ਸਾਹਿਬ ਤੋਂ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਵਲੋਂ ਪਿੰਡ ਭਰੋਵਾਲ ਅਤੇ ਫਤਿਆਬਾਦ ਦੇ ਆਂਗਨਵਾੜੀ ਕੇਂਦਰਾਂ ਵਿਚ ਪੜ੍ਹਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਪਿੰਡ ਭਰੋਵਾਲ ਦੇ ਚਾਰ ਆਂਗਨਵਾੜੀ ਕੇਂਦਰਾਂ ਦੇ 60 ਬੱਚਿਆਂ ਅਤੇ ਪਿੰਡ ਫਤਿਆਬਾਦ ਦੇ ਛੇ ਆਂਗਨਵਾੜੀ ਕੇਂਦਰਾਂ ਦੇ 82 ਬੱਚਿਆਂ ਨੂੰ ਕੇਂਦਰ ਸਰਕਾਰ ਵਲੋਂ ਪ੍ਰਾਪਤ ਹੋਈਆਂ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਸਿੱਖਿਆ ਅਜਿਹਾ ਦਾਨ ਹੈ, ਜਿਸ ਨੂੰ ਗ੍ਰਹਿਣ ਕਰਨ ਵਾਲਾ ਬੱਚਾ ਦੇਸ਼ ਦਾ ਨਾਮ ਰੌਸ਼ਨ ਕਰ ਸਕਦਾ ਹੈ। ਇਸ ਮੌਕੇ ਸਰਕਲ ਪ੍ਰਧਾਨ ਨਰਿੰਦਰ ਸਿੰਘ, ਭੁਪਿੰਦਰ ਸਿੰਘ ਚਤਰੱਥ ਅਤੇ ਸਰਬਜੋਤ ਸਿੰਘ ਸੰਧਾ ਨੇ ਵੀ ਸੇਵਾ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਪਿੰਡ ਭਰੋਵਾਲ ਦੇ ਆਂਗਨਵਾੜੀ ਕੇਂਦਰਾਂ ਤੋਂ ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਜੀਤ ਕੌਰ, ਗੁਰਮੀਤ ਕੌਰ ਅਤੇ ਹੈਲਪਰ ਹਰਪਾਲ ਕੌਰ, ਜੀਤ ਕੌਰ, ਜਸਬੀਰ ਕੌਰ ਅਤੇ ਸਿਮਰਦੀਪ ਕੌਰ ਹਾਜ਼ਰ ਸਨ। ਇਸੇ ਤਰ੍ਹਾਂ ਫਤਿਆਬਾਦ ਦੇ ਆਂਗਨਵਾੜੀ ਕੇਂਦਰਾਂ ਤੋਂ ਕੇਂਦਰ ਨੰਬਰ 401 ਤੋਂ ਨੀਲਮ ਰਾਣੀ, 402 ਤੋਂ ਹਰਮੀਤ ਕੌਰ, 403 ਤੋਂ ਸੁਨੀਤਾ ਰਾਣੀ 404 ਤੋ ਗੁਰਮੇਜ ਕੋਰ ਅਤੇ 406 ਤੋਂ ਸੁਨੀਤਾ ਰਾਜ ਸਮੇਤ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਵੇਈਂਪੂਈਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਗੁਰੂ ਨਾਨਕ ਅਕੈਡਮੀ ਤਰਨ ਤਾਰਨ ਵਿਚ ਕੀਤਾ ਸਨਮਾਨਿਤ ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਦੀਆਂ ਗੋਇੰਦਵਾਲ ਸਾਹਿਬ ਵਿਖੇ ਅਸਥੀਆ ਜਲ ਪ੍ਰਵਾ...
Ad Position 24