ਮਾਝਾ ਕਾਲਜ ’ਚ ਈਕੋ ਕਲੱਬ ਵਲੋਂ ਇਕ ਰੋਜ਼ਾ ਵਰਕਸ਼ਾਪ ਲਗਾਈ
ਤਰਨ ਤਾਰਨ, 8 ਅਕਤੂਬਰ (ਇਕਬਾਲ ਸਿੰਘ ਸੋਢੀ)– ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਚ ਚੱਲ ਰਹੇ ਈਕੋ ਕਲੱਬ ਵਲੋ ਵਿਦਿਆਰਥਣਾਂ ਨੂੰ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ । ਇਸ ਦੌਰਾਨ ਕਾਲਜ ਦੀਆ 50 ਵਿਦਿਆਰਥਣਾਂ ਨੇ ਭਾਗੀਦਾਰੀ ਨਿਭਾਈ।
ਤਰਨ ਤਾਰਨ, 8 ਅਕਤੂਬਰ (ਇਕਬਾਲ ਸਿੰਘ ਸੋਢੀ)– ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਚ ਚੱਲ ਰਹੇ ਈਕੋ ਕਲੱਬ ਵਲੋ ਵਿਦਿਆਰਥਣਾਂ ਨੂੰ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ । ਇਸ ਦੌਰਾਨ ਕਾਲਜ ਦੀਆ 50 ਵਿਦਿਆਰਥਣਾਂ ਨੇ ਭਾਗੀਦਾਰੀ ਨਿਭਾਈ। ਇਨ੍ਹਾਂ ਵਿਦਿਆਰਥਣਾਂ ਨੂੰ ਵੇਸਟ ਮਟੀਰੀਅਲ ਨੂੰ ਦੁਬਾਰਾ ਵਰਤੋ ਵਿਚ ਲਿਆਉਣ ਦੀ ਸਿਖਲਾਈ ਦਿੱਤੀ ਗਈ। ਇਹ ਵਰਕਸ਼ਾਪ ਪੰਜਾਬ ਰਾਜ ਵਿਗਿਆਨ ਤੇ ਤਕਨਾਲੌਜੀ ਕੌਸ਼ਲ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਧੀਨ ਅਤੇ ਵਾਤਾਵਰਨ, ਜੰਗਲ ਅਤੇ ਜਲਵਾਯੂ ਤਬਦੀਲੀ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਗਈ । ਇਸ ਵਰਕਸ਼ਾਪ ਦਾ ਸਮੁੱਚਾ ਕਾਰਜ ਕਾਲਜ ’ਚ ਚੱਲ ਰਹੇ ਈਕੋ ਕਲੱਬ ਦੇ ਇੰਚਾਰਜ ਡਾ. ਰੇਨੂ ਬਾਲਾ ਵਲੋ ਕੀਤਾ ਗਿਆ । ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਈਕੋ ਕਲੱਬ ਦੇ ਸੰਚਾਰੂ ਟੀਚਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕਾਲਜ ਪ੍ਰਿੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਵਾਤਾਵਰਨ ਦੀ ਸੰਭਾਲ ਨਾਲ ਜੁੜੇ ਮਾਨਵੀ ਫਰਜਾਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਈਕੋ ਕਲੱਬ ਦੀਆ ਸੰਚਾਰੂ ਗਤੀਵਿਧੀਆ ਦੀ ਸ਼ਲਾਘਾ ਕੀਤੀ।