11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨਾਬਾਲਗ ਲੜਕੀ ਦਾ ਕਰਵਾਇਆ ਵਿਆਹ, 7 ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 10 ਅਕਤੂਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਨਾਬਾਲਗ ਲੜਕੀ ਦਾ ਵਿਆਹ ਕਰਵਾਉਣ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਵਲਟੋਹਾ ਵਿਖੇ ਸਾਹਿਬ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਤੀ ਮਲੱਵਈਆ ਕੀ ਵਲਟੋਹਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਛੋਟਾ ਭਰਾ ਮਲਕੀਤ ਸਿੰਘ ਦੇ ਘਰ ਦੇ ਨਾਲ ਹੀ ਦਿਲਬਾਗ ਸਿੰਘ ਪੁੱਤਰ ਕਰਮ ਸਿੰਘ ਦਾ ਘਰ ਹੈ ਅਤੇ ਦਿਲਬਾਗ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਅਕਸਰ ਹੀ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ।

Ad Position 21
No active advertisement
ਅਜੀਤ ਡੈਸਕ 11-10-2026
ਤਰਨ ਤਾਰਨ, 10 ਅਕਤੂਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਨਾਬਾਲਗ ਲੜਕੀ ਦਾ ਵਿਆਹ ਕਰਵਾਉਣ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਵਲਟੋਹਾ ਵਿਖੇ ਸਾਹਿਬ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਤੀ ਮਲੱਵਈਆ ਕੀ ਵਲਟੋਹਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਛੋਟਾ ਭਰਾ ਮਲਕੀਤ ਸਿੰਘ ਦੇ ਘਰ ਦੇ ਨਾਲ ਹੀ ਦਿਲਬਾਗ ਸਿੰਘ ਪੁੱਤਰ ਕਰਮ ਸਿੰਘ ਦਾ ਘਰ ਹੈ ਅਤੇ ਦਿਲਬਾਗ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਅਕਸਰ ਹੀ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਉਸ ਨੂੰ ਜਦੋਂ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਉਸਦੇ ਭਰਾ ਦੀ ਭਤੀਜੀ ਉਪਰ ਮਾੜੀ ਨਿਗਾ ਰੱਖਦਾ ਹੈ ਤਾਂ ਉਸ ਨੇ ਅਰਸ਼ਦੀਪ ਸਿੰਘ ਨੂੰ ਉਸਦੇ ਭਰਾ ਮਲਕੀਤ ਸਿੰਘ ਦੇ ਘਰ ਆਉਣ ਤੋਂ ਕਾਫੀ ਵਾਰ ਰੋਕਿਆ। ਉਸਦੀ ਭਤੀਜੀ ਦੀ ਉਮਰ 15 ਸਾਲ ਹੈ ਅਤੇ ਉਹ ਨਾਬਾਲਗ ਹੈ। ਹੁਣ ਉਸ ਨੂੰ ਪਤਾ ਲੱਗੈ ਹੈ ਕਿ ਅਰਸ਼ਦੀਪ ਸਿੰਘ ਨੇ ਉਸਦੀ ਭਤੀਜੀ ਨਾਲ 5 ਅਕਤੂਬਰ ਨੂੰ ਵਿਆਹ ਕਰਵਾ ਲਿਆ ਹੈ, ਜੋ ਕਿ ਆਪਣੀ ਭੈਣ ਰਮਨਦੀਪ ਕੌਰ ਪਤਨੀ ਕਰਮ ਸਿੰਘ ਵਾਸੀ ਬੱਲਿਆਵਾਂਲਾ ਕੋਲ ਰਹਿੰਦਾ ਹੈ। ਇਹ ਵਿਆਹ ਦਿਲਬਾਗ ਸਿੰਘ ਪੁੱਤਰ ਕਰਮ ਸਿੰਘ, ਸੁਖਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਵਲਟੋਹਾ, ਅਰਸ਼ਦੀਪ ਸਿੰਘ ਦੀ ਭੈਣ ਰਮਨਦੀਪ ਕੌਰ ਪਤਨੀ ਕਰਮ ਸਿੰਘ, ਕਰਨਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀਅਨ ਬਿੱਲਿਆਂਵਾਲਾ, ਅਮਰਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਲਾਖਣਾ, ਬਲਜਿੰਦਰ ਕੌਰ ਪਤਨੀ ਰਾਮ ਸਿੰਘ ਵਾਸੀ ਕਲੰਜਰ ਉਤਾੜ ਦੀ ਮਿਲੀਭੁਗਤ ਨਾਲ ਹੋਇਆ ਹੈ। ਉਸ ਦੀ ਭਤੀਜੀ ਜੋ ਕਿ ਨਾਬਾਲਗ ਸੀ ਅਤੇ ਵਿਆਹ ਸੰਬੰਧੀ ਉਹ ਫੋਟੋਆਂ ਪੇਸ਼ ਕਰ ਦੇਵੇਗਾ। ਜਾਂਚ ਅਧਿਕਾਰੀ ਏ.ਐੱਸ.ਆਈ. ਇੰਸਪੈਕਟਰ ਕਿਰਨਪਾਲ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਧਰਮ ਪ੍ਰਚਾਰ ਕਮੇਟੀ ਵਲੋਂ ‘ਚਲਦਾ ਵਹੀਰ ਗੁਰਮਤਿ ਸਮਾਗਮ ਲਹਿਰ’ ਤਹਿਤ ਹਰ ਹਲਕੇ ਵਿਚ ਗੁਰਮਤਿ ਸਮਾਗਮ ਕਰਵਾਏ ਜਾਣਗੇ-ਧਾਮੀ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਅੱਸੂ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ
Ad Position 24