ਬੱਚਿਆਂ ਦੇ ਵਜ਼ੀਫਿਆਂ ਵਿਚ ਹੇਰਾਫੇਰੀ ਕਰਨ ’ਤੇ ਪ੍ਰਿੰਸੀਪਲ ਸਮੇਤ 2 ਹੋਰਨਾਂ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 10 ਅਕਤੂਬਰ (ਹਰਿੰਦਰ ਸਿੰਘ)—ਭਾਰਤ ਸਰਕਾਰ ਵਲੋਂ ਬੱਚਿਆਂ ਨੂੰ ਜਾਰੀ ਕੀਤੇ ਜਾਂਦੇ ਵਜੀਫਿਆਂ ਵਿਚ ਹੇਰਾਫੇਰੀ ਕਰਨ ਦੇ ਦੋਸ਼ ਹੇਠ ਥਾਣਾ ਹਰੀਕੇ ਦੀ ਪੁਲਿਸ ਨੇ ਸਕੂਲ ਪਿ੍ਰੰਸੀਪਲ ਸਮੇਤ ਸਕੂਲ ਦੇ ਮੁਖੀ ਅਤੇ ਕਲਰਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਹਰੀਕੇ ਦੇ ਏ.
ਤਰਨ ਤਾਰਨ, 10 ਅਕਤੂਬਰ (ਹਰਿੰਦਰ ਸਿੰਘ)—ਭਾਰਤ ਸਰਕਾਰ ਵਲੋਂ ਬੱਚਿਆਂ ਨੂੰ ਜਾਰੀ ਕੀਤੇ ਜਾਂਦੇ ਵਜੀਫਿਆਂ ਵਿਚ ਹੇਰਾਫੇਰੀ ਕਰਨ ਦੇ ਦੋਸ਼ ਹੇਠ ਥਾਣਾ ਹਰੀਕੇ ਦੀ ਪੁਲਿਸ ਨੇ ਸਕੂਲ ਪਿ੍ਰੰਸੀਪਲ ਸਮੇਤ ਸਕੂਲ ਦੇ ਮੁਖੀ ਅਤੇ ਕਲਰਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਹਰੀਕੇ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਦਫਤਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਤਰਨ ਤਾਰਨ ਨੇ ਸ਼ਿਕਾਇਤ ਕੀਤੀ ਕਿ ਦਸਮੇਸ਼ ਪਬਲਿਕ ਸਕੂਲ ਕੋਟਦਾਤਾ ਪੱਟੀ ਭੌਤਿਕ ਪੜਤਾਲ ਦੀ ਰਿਪੋਰਟ ਦਫਤਰ ਸਿੱਖਿਆ ਅਫਸਰ ਸੈਕੰਡਰੀ ਤਰਨ ਤਾਰਨ ਵਲੋਂ ਕੀਤੀ ਗਈ ਸੀ। ਭੌਤਿਕ ਪੜਤਾਲ ਅਤੇ ਤੱਥਾਂ ਦੇ ਅਧਾਰ ’ਤੇ ਦਸਮੇਸ਼ ਪਬਲਿਕ ਸਕੂਲ ਕੋਟਦਾਤਾ ਵਲੋਂ ਜੋ ਰਿਕਾਰਡ ਪੇਸ਼ ਕੀਤਾ ਗਿਆ ਹੈ, ਉਸ ਵਿਚ ਸਾਲ 2021-22 ਦੇ 68 ਵਿਦਿਆਰਥੀਆਂ ਵਿਚੋਂ 41 ਵਿਦਿਆਰਥੀਆਂ ਦੇ ਖਾਤੇ ਵਿਚ ਵਜੀਫੇ ਦੀ ਰਾਸ਼ੀ ਪ੍ਰਾਪਤ ਹੋਈ ਹੈ ਅਤੇ ਬਾਕੀ 27 ਵਿਦਿਆਰਥੀਆਂ ਦਾ ਕੋਈ ਵੀ ਰਿਕਾਰਡ ਪ੍ਰਾਪਤ ਨਹੀਂ ਹੋਇਆ ਹੈ। ਪਿ੍ਰੰਸੀਪਲ ਮਧੂ ਬਾਲਾ ਪਤਨੀ ਸਤਿੰਦਰਪਾਲ ਸਿੰਘ, ਮੈਨੇਜਮੈਟ ਕਮੇਟੀ ਦੇ ਪ੍ਰਧਾਨ ਅਤੇ ਸਕੂਲ ਮੁਖੀ ਸਤਿੰਦਰਪਾਲ ਸਿੰਘ ਪੁੱਤਰ ਨਾਨਕ ਚੰਦ ਵਾਸੀ ਵਾਰਡ ਨੰਬਰ 17 ਪੱਟੀ ਅਤੇ ਕਲਰਕ ਹਰਪ੍ਰੀਤ ਸਿੰਘ ਨੇ ਇਕ ਸਲਾਹ ਹੋ ਕੇ ਬੱਚਿਆਂ ਦੀ ਭਾਰਤ ਸਰਕਾਰ ਵਲੋਂ ਜਾਰੀ ਹੋਏ ਵਜੀਫੇ ਦੀ ਰਕਮ ਵਿਚ ਹੇਰਾਫੇਰੀ ਕੀਤੀ ਹੈ। ਥਾਣਾ ਹਰੀਕੇ ਪੁਲਿਸ ਨੇ ਉਕਤ ਤਿੰਨਾਂ ਖਿਲਾਫ਼ ਵੱਖ-ਵੱਖ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।