11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰੂ ਘਰਾਂ ’ਚ ਮੇਲਿਆਂ ਦੌਰਾਨ ਨੌਜਵਾਨਾਂ ਦੀ ਹੁੱਲ੍ਹੜਬਾਜ਼ੀ ਰੋਕਣ ਲਈ ਸ਼੍ਰੋਮਣੀ ਕਮੇਟੀ, ਪੁਲਿਸ ਪ੍ਰਸ਼ਾਸਨ ਤੇ ਮਾਪੇ ਵਿਸ਼ੇਸ਼ ਧਿਆਨ ਦੇਣ - ਪੰਡੋਰੀ, ਕੋਟ

ਝਬਾਲ, 10 ਅਕਤੂਬਰ (ਸਰਬਜੀਤ ਸਿੰਘ)- ਤੀਜੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਤੇ ਹੁਣ ਬੀਤੇ ਦਿਨੀਂ ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ ਸਲਾਨਾ ਜੋੜ ਮੇਲੇ ਦੌਰਾਨ ਜਿੱਥੇ ਦੇਸ਼ ਵਿਦੇਸ਼ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਵਿਚ ਪਹੁੰਚ ਕੇ ਬਹੁਤ ਹੀ ਸ਼ਰਧਾ ਪੂਰਵਕ ਹਾਜ਼ਰੀਆਂ ਭਰੀਆਂ ਤੇ ਗੁਰੂ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ, ਪਰ ਦੂਸਰੇ ਪਾਸੇ ਕੁਝ ਹੁੱਲੜਬਾਜ ਨੌਜਵਾਨਾਂ ਨੇ ਜਿਸ ਤਰੀਕੇ ਨਾਲ ਸ਼ਰੇਆਮ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ, ਸੇਵਾਦਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਹੁੱਲ੍ਹੜਬਾਜ਼ੀ ਕੀਤੀ ਹੈ, ਉਸ ਨਾਲ ਸੰਗਤਾਂ ਪ੍ਰੇਸ਼ਾਨ ਹੋਈਆਂ ਹਨ। ਇਹ ਵਿਚਾਰ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਜਰਨੈਲ ਸਿੰਘ ਪੰਡੋਰੀ ਅਤੇ ਸਾਬਕਾ ਸਰਪੰਚ ਪਹਿਲਵਾਨ ਹਰਪਾਲ ਸਿੰਘ ਕੋਟ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

Ad Position 21
No active advertisement
ਸਾਬਕਾ ਸਰਪੰਚ ਜਰਨੈਲ ਸਿੰਘ ਪੰਡੋਰੀ ਅਤੇ ਹਰਪਾਲ ਸਿੰਘ ਕੋਟ 11-10-2026
ਝਬਾਲ, 10 ਅਕਤੂਬਰ (ਸਰਬਜੀਤ ਸਿੰਘ)- ਤੀਜੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਤੇ ਹੁਣ ਬੀਤੇ ਦਿਨੀਂ ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ ਸਲਾਨਾ ਜੋੜ ਮੇਲੇ ਦੌਰਾਨ ਜਿੱਥੇ ਦੇਸ਼ ਵਿਦੇਸ਼ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਵਿਚ ਪਹੁੰਚ ਕੇ ਬਹੁਤ ਹੀ ਸ਼ਰਧਾ ਪੂਰਵਕ ਹਾਜ਼ਰੀਆਂ ਭਰੀਆਂ ਤੇ ਗੁਰੂ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ, ਪਰ ਦੂਸਰੇ ਪਾਸੇ ਕੁਝ ਹੁੱਲੜਬਾਜ ਨੌਜਵਾਨਾਂ ਨੇ ਜਿਸ ਤਰੀਕੇ ਨਾਲ ਸ਼ਰੇਆਮ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ, ਸੇਵਾਦਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਹੁੱਲ੍ਹੜਬਾਜ਼ੀ ਕੀਤੀ ਹੈ, ਉਸ ਨਾਲ ਸੰਗਤਾਂ ਪ੍ਰੇਸ਼ਾਨ ਹੋਈਆਂ ਹਨ। ਇਹ ਵਿਚਾਰ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਜਰਨੈਲ ਸਿੰਘ ਪੰਡੋਰੀ ਅਤੇ ਸਾਬਕਾ ਸਰਪੰਚ ਪਹਿਲਵਾਨ ਹਰਪਾਲ ਸਿੰਘ ਕੋਟ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਪਰੋਕਤ ਦੋਹਾਂ ਆਗੂਆਂ ਨੇ ਆਖਿਆ ਕਿ ਨੌਜਵਾਨਾਂ ਦੀ ਇਹੋ ਜਿਹੀ ਹੁੱਲ੍ਹੜਬਾਜੀ ਨੂੰ ਰੋਕਣ ਲਈ ਸਮੂਹ ਮਾਪਿਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇਆਂ ਕਿਹਾ ਕਿ ਅੱਗੇ ਤੋਂ ਨੌਜਵਾਨਾਂ ਦੀ ਇਹੋ ਜਿਹੀ ਹੁੱਲ੍ਹੜਬਾਜੀ ਰੋਕਣ ਲਈ ਜਿੱਥੇ ਵੀ ਗੁਰੂ ਘਰ ਵਿਚ ਕੋਈ ਧਾਰਮਿਕ ਸਮਾਗਮ ਕਰਵਾਇਆ ਜਾਵੇ, ਉੱਥੇ ਮੋਟਰਸਾਈਕਲ ਸਵਾਰ ਅਤੇ ਟਰੈਕਟਰਾਂ ਤੇ ਸਵਾਰ ਹੁੱਲ੍ਹੜਬਾਜ਼ ਕਿਸਮ ਦੇ ਇਹੋ ਜਿਹੇ ਨੌਜਵਾਨਾਂ ਨੂੰ ਗੁਰੂ ਘਰਾਂ ਤੋਂ ਪੰਜ ਕਿੱਲੋਮੀਟਰ ਦੇ ਘੇਰੇ ਤੋਂ ਅੱਗੇ ਆਪਣੇ ਵਾਹਣ ਲੈ ਕੇ ਜਾਣ ’ਤੇ ਪਾਬੰਦੀ ਲਾਈ ਜਾਵੇ, ਤਾਂ ਜੋ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਕੁਲਵਿੰਦਰ ਸਿੰਘ ਛੀਨਾ, ਸਰਪੰਚ ਨਰਿੰਦਰ ਸਿੰਘ ਪੰਡੋਰੀ, ਧਰਮੀ ਫੌਜੀ ਬਲਦੇਵ ਸਿੰਘ ਭੁੱਚਰ, ਮੇਹਰ ਸਿੰਘ ਮੀਰਪੁਰ, ਦਿਲਬਾਗ ਸਿੰਘ ਭੁੱਚਰ, ਚਮਕੌਰ ਸਿੰਘ ਜੌਹਲ, ਸ਼ਿੰਗਾਰਾ ਸਿੰਘ ਲਾਲੂਘੁੰਮਣ, ਅੰਗਰੇਜ਼ ਸਿੰਘ ਭੁੱਚਰ, ਲਖਵਿੰਦਰ ਸਿੰਘ ਪੰਡੋਰੀ ਰਮਾਣਾ ਤੇ ਹੋਰ ਵੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਸੰਗਤਾਂ ਲਈ ਦੁੱਧ-ਪਕੌੜਿਆਂ ਦੇ ਲੰਗਰ ਲਗਾਏ ਗਏ ਅਗਲੀ ਖ਼ਬਰ ਹਥਿਆਰਾਂ ਨਾਲ ਲੈਸ ਹੋ ਕੇ ਮਾਰੀਆਂ ਸੱਟਾਂ, 7 ਖ਼ਿਲਾਫ਼ ਮਾਮਲਾ ਦਰਜ
Ad Position 24