12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੰਚੇ ਸਮਾਜ ਸੇਵਕ ਸੰਸਥਾ ਅਤੇ ਵਿਸ਼ਵ ਸੂਫੀ ਸੰਤ ਸਮਾਜ ਵਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਤਰਨ ਤਾਰਨ, 12 ਅਕਤੂਬਰ (ਹਰਿੰਦਰ ਸਿੰਘ)– ਸੰਚੇ ਸਾਥੀ ਸਮਾਜ ਸੇਵੀ ਸੰਸਥਾ ਅਤੇ ਵਿਸ਼ਵ ਸੂਫੀ ਸੰਤ ਸਮਾਜ ਵਲੋਂ ਸਾਝੇ ਤੌਰ ’ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਪਿੰਡ ਭਰੋਵਾਲ ਬਲਾਕ ਖਡੂਰ ਸਾਹਿਬ ਦੇ ਐਸੀ.

Ad Position 21
No active advertisement
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਉਪਰੰਤ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰ। ਤਸਵੀਰ–ਲਵਲੀ 13-10-2026
ਤਰਨ ਤਾਰਨ, 12 ਅਕਤੂਬਰ (ਹਰਿੰਦਰ ਸਿੰਘ)– ਸੰਚੇ ਸਾਥੀ ਸਮਾਜ ਸੇਵੀ ਸੰਸਥਾ ਅਤੇ ਵਿਸ਼ਵ ਸੂਫੀ ਸੰਤ ਸਮਾਜ ਵਲੋਂ ਸਾਝੇ ਤੌਰ ’ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਪਿੰਡ ਭਰੋਵਾਲ ਬਲਾਕ ਖਡੂਰ ਸਾਹਿਬ ਦੇ ਐਸੀ.ਸੀ. ਪਰਿਵਾਰ ਅਤੇ ਮੱਧ ਵਰਗ ਦੇ ਓ.ਬੀ.ਸੀ. ਅਤੇ ਗਰੀਬ ਕਿਸਾਨਾਂ ਦੇ ਪਰਿਵਾਰਾਂ ਦੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਆਏ ਕੋਠਿਆਂ ਦੀ ਰਾਸ਼ੀ ਖਾਤਿਆਂ ਵਿਚ ਪਵਾਉਣ ਬਾਰੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਬੋਲਦਿਆਂ ਹੋਇਆਂ ਸਤਿਕਾਰਬੀਰ ਕੌਰ ਰੂਹਾਨੀ ਸਮਾਜ ਸੇਵਕਾਂ ਤੇ ਲਖਬੀਰ ਕੌਰ ਰੂਹਾਨੀ ਨੇ ਕਿਹਾ ਕਿ ਪਿਛਲੇ ਸਾਲ ਭਾਰੀ ਬਰਸਾਤਾਂ ਕਾਰਨ ਕਾਫੀ ਪਰਿਵਾਰਾਂ ਦੇ ਕੋਠੇ ਢਹਿ ਗਏ ਸਨ ਤੇ ਕਾਫੀ ਪਰਿਵਾਰਾਂ ਦੇ ਕੋਠਿਆਂ ਦੀਆਂ ਛੱਤਾਂ ਕਾਨਿਆ ਵਾਲੀ ਤੇ ਟੀਨਾਂ ਵਾਲੀਆ ਹਨ ਤੇ ਕੁਝ ਐਸੀ.ਸੀ ਪਰਿਵਾਰਾਂ ਦੀਆਂ ਛੱਤਾਂ ਬਾਲਿਆ ਵਾਲੀਆਂ ਹਨ ਅਤੇ ਜਿਨ੍ਹਾਂ ਦੇ ਬਾਲੇ ਟੁੱਟੇ ਹੋਏ ਹਨ, ਜੋ ਕਿਸੇ ਵਕਤ ਵੀ ਡਿੱਗ ਸਕਦੇ ਹਨ ਅਤੇ ਇਨ੍ਹਾਂ ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ। ਕੁਝ ਲੋਕ ਤੇ ਕੜਾਕੇ ਦੀ ਸਰਦੀ ਤੇ ਗਰਮੀ ਵਿਚ ਤਰਪਾਲਾਂ ਦੇ ਤੰਬੂ ਲਗਾ ਕੇ ਉਸ ਵਿਚ ਰਹਿ ਰਹੇ ਹਨ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਇਹਨਾਂ ਗਰੀਬ ਵਰਗ ਦੇ ਲੋਕਾਂ ਦਾ ਬਣਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਦਾ ਹੈ। ਇਸ ਮੌਕੇ ਲਖਬੀਰ ਕੌਰ ਰੂਹਾਨੀ ਤੋਂ ਇਲਾਵਾ ਬਲਕਾਰ ਸਿੰਘ ਬਲਾਕ ਪ੍ਰਧਾਨ ਆਮ ਆਦਮੀ, ਰਾਜਬੀਰ ਕੌਰ ਬੁੱਟਰ, ਸਵਿੰਦਰ ਕੌਰ ਬੱਬੀ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਕੰਵਲਜੀਤ ਸਿੰਘ ਸੋਨੂੰ, ਹਰਦੀਪ ਸਿੰਘ, ਕਰਨਬੀਰ ਸਿੰਘ ਯੂਥ ਵਿੰਗ ਆਗੂ ਆਮ ਆਦਮੀ, ਅਮਨਦੀਪ ਕੌਰ, ਬਲਜੀਤ ਕੌਰ ਲੀਗਲ ਅਡਵਾਈਜ਼ਰ, ਬਲਜੀਤ ਸਿੰਘ, ਮਾਸਟਰ ਸਰਬਜੀਤ ਸਿੰਘ ਭਿੰਦਾ, ਜਸਵਿੰਦਰ ਕੌਰ ਅਤੇ ਸੰਚੇ ਸਾਥੀ ਸਮਾਜ ਸੇਵੀ ਸੰਸਥਾ ਦੀ ਟੀਮ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਪੱਟੀ ਵਿਖੇ ਏਡਜ਼ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਮੁਹਿੰਮ ਤਹਿਤ ਖ਼ਾਲਸਾ ਕਾਲਜ ਵਿਖੇ ਵਿਸ਼ੇਸ਼ ਸਮਾਗਮ
Ad Position 24