ਸਰਹੱਦੀ ਖੇਤਰ ਪੂਰਨ ਤੌਰ ’ਤੇ ਰਿਹਾ ਬੰਦ
ਅਮਰਕੋਟ, 15 ਅਕਤੂਬਰ (ਭੱਟੀ)– ਪੰਜਾਬ ਬੰਦ ਨੂੰ ਸਰਹੱਦੀ ਖੇਤਰ ਭਰਵਾ ਹੁੰਗਾਰਾ ਮਿਲਿਆ। ਕਿਸਾਨ ਜਥੇਬੰਦੀ ਉਗਰਾਹਾਂ, ਅਕਾਲੀ ਦਲ ਵਾਰਿਸ ਪੰਜਾਬ ਤੇ ਹੋਰ ਜਥੇਬੰਦੀਆਂ ਨੇ ਦੁਕਾਨਦਾਰਾਂ ਨੂੰ ਅਪੀਲ ਕਰਨ ਤੇ ਬਾਜਾਰ ਮੁਕੰਮਲ ਤੌਰ ਬੰਦ ਹੋ ਗਏ।
ਅਮਰਕੋਟ, 15 ਅਕਤੂਬਰ (ਭੱਟੀ)– ਪੰਜਾਬ ਬੰਦ ਨੂੰ ਸਰਹੱਦੀ ਖੇਤਰ ਭਰਵਾ ਹੁੰਗਾਰਾ ਮਿਲਿਆ। ਕਿਸਾਨ ਜਥੇਬੰਦੀ ਉਗਰਾਹਾਂ, ਅਕਾਲੀ ਦਲ ਵਾਰਿਸ ਪੰਜਾਬ ਤੇ ਹੋਰ ਜਥੇਬੰਦੀਆਂ ਨੇ ਦੁਕਾਨਦਾਰਾਂ ਨੂੰ ਅਪੀਲ ਕਰਨ ਤੇ ਬਾਜਾਰ ਮੁਕੰਮਲ ਤੌਰ ਬੰਦ ਹੋ ਗਏ। ਹੁਣ ਸਰਹੱਦੀ ਇਲਾਕਾ ਮੁਕੰਮਲ ਤੌਰ ’ਤੇ ਬੰਦ ਹੈ। ਬੰਦ ਦੌਰਾਨ ਕਿਸੇ ਵੀ ਤਰ੍ਹਾਂ ਦਾ ਰੋਲਾ ਰੱਪਾ ਜਾਂ ਕੋਈ ਮਾਹੌਲ ਖ਼ਰਾਬ ਹੋਣ ਦੀ ਸ਼ਾਮ ਤੱਕ ਖ਼ਬਰ ਨਹੀਂ ਮਿਲੀ। ਪੂਰਨ ਤੌਰ ’ਤੇ ਸ਼ਾਂਤਮਈ ਢੰਗ ਨਾਲ ਬੰਦ ਰਿਹਾ। ਇਸ ਮੌਕੇ ਮਾਸਟਰ ਸਤਨਾਮ ਸਿੰਘ ਮਨਾਵਾਂ, ਸੁਖਬੀਰ ਸਿੰਘ ਵਲਟੋਹਾ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਧਰਨੇ ਨੂੰ ਸੰਬੋਧਨ ਕੀਤਾ।