17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮਾਊਂਟ ਲਿਟਰਾ ਜ਼ੀ ਸਕੂਲ ਦਾ ਪੁਰਾਤਨ ਵਿਰਾਸਤ ਸੰਬੰਧੀ ਤੇ ਗੇਮਿੰਗ ਜ਼ੋਨ ਦਾ ਟੂਰ ਕਰਵਾਇਆ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)- ਮਾਊਂਟ ਲਿਟਰਾ ਜ਼ੀ ਸਕੂਲ ਤਰਨ ਤਾਰਨ ਵਲੋਂ ਜਮਾਤ ਪੰਜਵੀ ਤੋਂ ਜਮਾਤ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ‘ਸਾਡਾ ਪਿੰਡ ਅੰਮ੍ਰਿਤਸਰ’ ਵਿਖੇ ਟੂਰ ’ਤੇ ਲਿਜਾਇਆ ਗਿਆ। ਇਸ ਟੂਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪੁਰਾਤਨ ਸੱਭਿਆਚਾਰ, ਖਾਣ-ਪੀਣ, ਪਹਿਰਾਵੇ ਅਤੇ ਰਹਿਣ-ਸਹਿਣ ਦੇ ਢੰਗਾਂ ਤੋਂ ਜਾਣੂ ਕਰਵਾਉਣਾ ਸੀ।

Ad Position 21
No active advertisement
ਅਜੀਤ ਡੈਸਕ 17-10-2026
ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)- ਮਾਊਂਟ ਲਿਟਰਾ ਜ਼ੀ ਸਕੂਲ ਤਰਨ ਤਾਰਨ ਵਲੋਂ ਜਮਾਤ ਪੰਜਵੀ ਤੋਂ ਜਮਾਤ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ‘ਸਾਡਾ ਪਿੰਡ ਅੰਮ੍ਰਿਤਸਰ’ ਵਿਖੇ ਟੂਰ ’ਤੇ ਲਿਜਾਇਆ ਗਿਆ। ਇਸ ਟੂਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪੁਰਾਤਨ ਸੱਭਿਆਚਾਰ, ਖਾਣ-ਪੀਣ, ਪਹਿਰਾਵੇ ਅਤੇ ਰਹਿਣ-ਸਹਿਣ ਦੇ ਢੰਗਾਂ ਤੋਂ ਜਾਣੂ ਕਰਵਾਉਣਾ ਸੀ। ਇਸ ਟੂਰ ’ਤੇ ਵਿਦਿਆਰਥੀਆਂ ਦੁਆਰਾ ਪੁਰਾਣੇ ਸਮੇਂ ਦੇ ਘਰ (ਜੋ ਮਿੱਟੀ ਦੇ ਬਣੇ ਹੋਏ ਸਨ), ਹੱਥ-ਖੱਡੀ ਨਾਲ ਬੁਣੀਆਂ ਜਾਂਦੀਆਂ ਦਰੀਆਂ, ਖੂਹ ’ਤੇ ਬਲਦਾਂ ਦੀ ਮਦਦ ਨਾਲ ਪਾਣੀ ਕੱਢਣਾ, ਪੁਰਾਤਨ ਲੋਕ-ਗੀਤਾਂ ਬਾਰੇ ਜਾਣਕਾਰੀ ਅਤੇ ਪੁਰਾਤਨ ਸੱਭਿਆਚਾਰ ਦੀਆਂ ਝਾਕੀਆਂ ਜਿਵੇਂ ਬਲਦਾਂ ਦੀ ਜੋੜੀ, ਮਧਾਣੀ ਅਤੇ ਸਿਰ ’ਤੇ ਘੜੇ ਚੁੱਕਣਾ ਆਦਿ ਵਰਗੇ ਕਈ ਪ੍ਰਕਾਰ ਦੇ ਮਨ-ਲੁਭਾਉਣੇ ਨਜ਼ਾਰੇ ਦੇਖੇ ਗਏ। ਵਿਦਿਆਰਥੀਆਂ ਨੂੰ ਇਸ ਟੂਰ ਰਾਹੀਂ ਪੁਰਾਤਨ ਸੱਭਿਆਚਾਰ ਨਾਲ ਸਾਂਝ ਪਾਉਣ ਦਾ ਇਕ ਵਧੀਆ ਮੌਕਾ ਪ੍ਰਦਾਨ ਕੀਤਾ ਗਿਆ, ਤਾਂ ਜੋ ਉਹ ਆਪਣੇ ਵਿਰਸੇ ਅਤੇ ਤਿਓਹਾਰਾਂ ਨਾਲ ਦੁਬਾਰਾ ਜੁੜ ਸਕਣ। ਵਿਦਿਆਰਥੀਆਂ ਦੁਆਰਾ ਇਸ ਟੂਰ ’ਤੇ ਕਈ ਪ੍ਰਕਾਰ ਦੀਆਂ ਮੰਨੋਰੰਜਕ ਖੇਡਾਂ ਖੇਡੀਆਂ ਗਈਆਂ ਅਤੇ ਊਠਾਂ ਦੀ ਸਵਾਰੀ ਵੀ ਕੀਤੀ ਗਈ। ਵਿਦਿਆਰਥੀਆਂ ਦੇ ਖਾਣ-ਪੀਣ ਲਈ ਪੁਰਾਤਨ ਸੱਭਿਆਚਾਰ ਨਾਲ ਸੰਬੰਧਿਤ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ ਅਤੇ ਹੋਰ ਅਨੇਕਾਂ ਪਰੰਪਰਾਗਤ ਖੁਰਾਕੀ ਪਦਾਰਥ ਮੌਜੂਦ ਸਨ। ਵਿਦਿਆਰਥੀਆਂ ਨੇ ਇਸ ਟੂਰ ’ਤੇ ਜਾ ਕੇ ਆਪਣੇ ਵਿਸਰ ਰਹੇ ਸੱਭਿਆਚਾਰ ਬਾਰੇ ਸਿੱਖਣ ਦੇ ਨਾਲ-ਨਾਲ ਖੂਬ ਆਨੰਦ ਵੀ ਮਾਣਿਆ। ਇਸ ਟੂਰ ਤੋਂ ਬਿਨਾ ਜਮਾਤ ਪਹਿਲੀ ਤੋਂ ਜਮਾਤ ਚੋਂਥੀ ਤੱਕ ਦੇ ਵਿਦਿਆਰਥੀਆਂ ਨੂੰ ਵੂਮ ਗੇਮਿੰਗ ਜ਼ੋਨ ਅਤੇ ਡੂਡਲੀਜ਼ ਗੇਮਿੰਗ ਜ਼ੋਨ ਅੰਮ੍ਰਿਤਸਰ ਵੀ ਲਿਜਾਇਆ ਗਿਆ। ਇਸ ਗੇਮਿੰਗ ਜ਼ੋਨ ਵਿਚ ਵਿਦਿਆਰਥੀਆਂ ਦੁਆਰਾ ਅਲੱਗ-ਅਲੱਗ ਖੇਡਾਂ ਖੇਡੀਆਂ ਗਈਆਂ। ਵਿਦਿਆਰਥੀਆਂ ਨੇ ਸੰਗੀਤਮਈ ਮਾਹੌਲ ਵਿਚ ਵੀਡੀਓ ਗੇਮਾਂ, ਸਰੀਰਕ ਗਤੀਵਿਧੀਆਂ ਨਾਲ ਸੰਬੰਧਿਤ ਉਛਾਲ-ਕੁੱਦ, ਥ੍ਰੀ ਡੀ ਵੀਡੀਓ ਅਤੇ ਹੋਰ ਅਨੇਕਾਂ ਹੀ ਪ੍ਰਕਾਰ ਦੇ ਮੰਨੋਰੰਜਕ ਦ੍ਰਿਸ਼ਾਂ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਖਾਣ-ਪੀਣ ਲਈ ਬਰਗਰ, ਪੀਜ਼ਾ, ਫ੍ਰੈਂਚ ਫਰਾਈਜ਼, ਆਈਸਕ੍ਰੀਮ ਆਦਿ ਪਦਾਰਥ ਵੀ ਮੌਜੂਦ ਸਨ। ਵਿਦਿਆਰਥੀਆਂ ਦੁਆਰਾ ਇਸ ਟੂਰ ‘ਤੇ ਖੂਬ ਮੌਜ-ਮਸਤੀ ਕੀਤੀ ਗਈ। ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀਆਂ ਦੀ ਇਹ ਰੂਹਾਨੀ ਝਲਕ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਨ੍ਹਾਂ ਲਈ ਇਹ ਦਿਨ ਬਹੁਤ ਹੀ ਯਾਦਗਾਰੀ ਅਤੇ ਲੁਭਾਵਣਾ ਰਿਹਾ।
Ad Position 22
No active advertisement
ਪਿਛਲੀ ਖ਼ਬਰ ਫ਼ੌਜ ’ਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ 19 ਤੋਂ ਅਗਲੀ ਖ਼ਬਰ ਫਤਿਆਬਾਦ ਦੇ ਬਾਜ਼ਾਰ ’ਚ ਟੈਂਕਰ ਖੜ੍ਹਾ ਕਰ ਕੇ ਡਰਾਈਵਰ ਗਾਇਬ
Ad Position 24