17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਿੰਘ ਸਿੰਧੀ ਵਲੋਂ ਰਾਮਲੀਲ੍ਹਾ ਦੀ ਤੀਜੀ ਨਾਈਟ ਦਾ ਉਦਘਾਟਨ

ਗੱਗੋਮਾਹਲ, 16 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਬ੍ਰਹਮਾਂ ਵਿਸ਼ਨੂੰ ਮਹੇਸ਼ ਰਾਮ ਲੀਲਾ ਕਲੱਬ ਸ਼ੀਤਲਾ ਮੰਦਿਰ ਰਮਦਾਸ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦੀ ਤੀਜੀ ਨਾਈਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ ਨੇ ਰੇਬਨ ਕੱਟ ਕੇ ਕੀਤਾ। ਇਸ ਸਮੇਂ ਪ੍ਰਧਾਨ ਹਰਪਾਲ ਸਿੰਧੀ ਨੇ ਬ੍ਰਹਮਾਂ ਵਿਸ਼ਨੂੰ ਮਹੇਸ਼ ਰਾਮ ਲੀਲਾ ਕਲੱਬ ਰਮਦਾਸ ਦੇ ਅਹੁਦੇਦਾਰਾਂ ਦੀ ਸਰਾਹਣਾ ਕਰਦਿਆਂ ਕਿਹਾ ਕਿ ਕਲੱਬ ਵਲੋਂ ਹਰ ਸਾਲ ਇਹ ਰਾਮ ਲੀਲਾ ਕਰਵਾਉਣ ਦਾ ਕੀਤਾ ਜਾਂਦਾ ਉਪਰਾਲਾ ਸਲਾਹੁਣਯੋਗ ਹੈ।

Ad Position 21
No active advertisement
ਅਜੀਤ ਡੈਸਕ 17-10-2026
ਗੱਗੋਮਾਹਲ, 16 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਬ੍ਰਹਮਾਂ ਵਿਸ਼ਨੂੰ ਮਹੇਸ਼ ਰਾਮ ਲੀਲਾ ਕਲੱਬ ਸ਼ੀਤਲਾ ਮੰਦਿਰ ਰਮਦਾਸ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦੀ ਤੀਜੀ ਨਾਈਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ ਨੇ ਰੇਬਨ ਕੱਟ ਕੇ ਕੀਤਾ। ਇਸ ਸਮੇਂ ਪ੍ਰਧਾਨ ਹਰਪਾਲ ਸਿੰਧੀ ਨੇ ਬ੍ਰਹਮਾਂ ਵਿਸ਼ਨੂੰ ਮਹੇਸ਼ ਰਾਮ ਲੀਲਾ ਕਲੱਬ ਰਮਦਾਸ ਦੇ ਅਹੁਦੇਦਾਰਾਂ ਦੀ ਸਰਾਹਣਾ ਕਰਦਿਆਂ ਕਿਹਾ ਕਿ ਕਲੱਬ ਵਲੋਂ ਹਰ ਸਾਲ ਇਹ ਰਾਮ ਲੀਲਾ ਕਰਵਾਉਣ ਦਾ ਕੀਤਾ ਜਾਂਦਾ ਉਪਰਾਲਾ ਸਲਾਹੁਣਯੋਗ ਹੈ। ਉਹਨਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨੂੰ ਇਸ 10 ਦਿਨ ਤੱਕ ਚੱਲਣ ਵਾਲੀ ਰਾਮ ਲੀਲਾ ਦੇ ਜਰੀਏ ਵੱਖ ਵੱਖ ਪਾਤਰਾਂ ਵਲੋਂ ਉਹਨਾਂ ਦੇ ਕਿਰਦਾਰ ਨਿਭਾਅ ਕੇ ਦਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਬੁਰਿਆਈ ਨੂੰ ਖ਼ਤਮ ਕਰਨ ਲਈ ਸੱਚ ਦੇ ਮਾਰਗ ’ਤੇ ਚਲਦਿਆਂ ਅਤਿਆਚਾਰ ਤੇ ਜ਼ੁਲਮ ਦਾ ਨਾਸ਼ ਕੀਤਾ। ਉਹਨਾਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੋ ਸੇਧ ਲੈ ਕੇ ਆਪਣਾ ਜੀਵਨ ਬੇਹਤਰ ਬਣਾਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨਾਲ ਕੌਂਸਲਰ ਰਣਜੀਤ ਸਿੰਘ ਬੱਗੂ, ਕੌਂਸਲਰ ਤਰਵਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਰੰਧਾਵਾ, ਕੌਂਸਲਰ ਦਲਜੀਤ ਕੁਮਾਰ, ਮੋਤੀ ਰਮਦਾਸ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਗੁਰਮੇਜ ਸਿੰਘ, ਉੱਪ ਪ੍ਰਧਾਨ ਸਤਪਾਲ ਸੱਤੀ, ਕੈਸ਼ੀਅਰ ਮਾ: ਬਾਬੂ ਲਾਲ, ਚੇਅਰਮੈਨ ਬੂਟੀ ਰਾਮ, ਬਲਜੀਤ ਸਿੰਘ ਬੱਬੂ, ਰਾਹੁਲ ਕੁਮਾਰ ਲਵ, ਬੱਬਲ ਰਮਦਾਸ, ਮੱਘਰ ਸਿੰਘ, ਸਾਹਿਲ ਕੁਮਾਰ, ਰੋਹਿਤ ਕੁਮਾਰ, ਤਾਨਿਸ਼ ਰਮਦਾਸ, ਗੱਗੀ ਰਮਦਾਸ, ਹੇਮੰਤ ਕਲੋਤਰਾ, ਮੋਹਨ ਪਰਜਾਪਤ, ਰੋਸ਼ਨ ਲਾਲ, ਸੌਰਭ ਕੁਮਾਰ, ਗੈਰੀ, ਅੰਸ਼ , ਮੋਹਿਤ , ਜਸਕਰਨ, ਅਰੂਸ਼ ਰਮਦਾਸ ਆਦਿ ਹਾਜਰ ਸਨ। ਇਸ ਸਮੇਂ ਬ੍ਰਹਮਾਂ ਵਿਸ਼ਨੂੰ ਮਹੇਸ਼ ਰਾਮ ਲੀਲਾ ਕਲੱਬ ਰਮਦਾਸ ਦੇ ਅਹੁਦੇਦਾਰਾਂ ਵੱਲੋ ਮੁੱਖ ਮਹਿਮਾਨ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਕੌਸਲਰ ਰਣਜੀਤ ਸਿੰਘ ਬੱਗੂ, ਕੌਸਲਰ ਦਲਜੀਤ ਕੁਮਾਰ, ਹਰਪ੍ਰੀਤ ਸਿੰਘ ਰੰਧਾਵਾ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਾਂਗੇ : ਕਾਲੇਕੇ ਅਗਲੀ ਖ਼ਬਰ ਰਾਜਾ ਲਦੇਹ ਤੇ ਏ. ਆਰ. ਵਲੋਂ ਮਾ. ਬੁੱਟਰ ਨਾਲ ਕੀਤਾ ਦੁੱਖ ਸਾਂਝਾ
Ad Position 24