ਖੇਤ ਮਜ਼ਦੂਰ ਯੂਨੀਅਨ ਦੀ ਮੈਂਬਰਸ਼ਿਪ ਜ਼ੋਰਾਂ ’ਤੇ - ਕਾਮਰੇਡ ਜਾਮਾਰਾਏ
ਫਤਿਆਬਾਦ, 24 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)– ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਤਹਿਸੀਲ ਇਕਾਈ ਖਡੂਰ ਸਾਹਿਬ ਦੇ ਸਕੱਤਰ ਕਾਮਰੇਡ ਜਗੀਰ ਸਿੰਘ ਜਾਮਾਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦਾ ਸਮਾਂ ਮਜ਼ਦੂਰ ਜਮਾਤ ਲਈ ਬੜਾ ਚੁਣੌਤੀਆਂ ਭਰਿਆ ਹੈ ਕਿਉਕਿ ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦੇ ਕਾਰਨ ਦੇਸ਼ ਮਜ਼ਦੂਰ ਬੇਕਾਰੀ ਵੱਲ ਧੱਕਿਆ ਜਾ ਰਿਹਾ ਹੈ। ਖਾਸ ਕਰਕੇ ਪਿੰਡਾਂ ਦੇ ਖੇਤ ਮਜ਼ਦੂਰ ਦੀ ਹਾਲਤ ਬਹੁਤ ਪਤਲੀ ਪੈ ਚੁੱਕੀ ਹੈ ਉਹ ਹਰੇਕ ਸਹੂਲਤ ਤੋਂ ਵਾਂਝੇ ਹਨ।
ਫਤਿਆਬਾਦ, 24 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)– ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਤਹਿਸੀਲ ਇਕਾਈ ਖਡੂਰ ਸਾਹਿਬ ਦੇ ਸਕੱਤਰ ਕਾਮਰੇਡ ਜਗੀਰ ਸਿੰਘ ਜਾਮਾਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦਾ ਸਮਾਂ ਮਜ਼ਦੂਰ ਜਮਾਤ ਲਈ ਬੜਾ ਚੁਣੌਤੀਆਂ ਭਰਿਆ ਹੈ ਕਿਉਕਿ ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦੇ ਕਾਰਨ ਦੇਸ਼ ਮਜ਼ਦੂਰ ਬੇਕਾਰੀ ਵੱਲ ਧੱਕਿਆ ਜਾ ਰਿਹਾ ਹੈ। ਖਾਸ ਕਰਕੇ ਪਿੰਡਾਂ ਦੇ ਖੇਤ ਮਜ਼ਦੂਰ ਦੀ ਹਾਲਤ ਬਹੁਤ ਪਤਲੀ ਪੈ ਚੁੱਕੀ ਹੈ ਉਹ ਹਰੇਕ ਸਹੂਲਤ ਤੋਂ ਵਾਂਝੇ ਹਨ। ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜਥੇਬੰਦੀ ਇਨ੍ਹਾਂ ਨੀਤੀਆਂ ਦੀ ਘੋਰ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕਰ ਰਹੀ ਹੈ, ਇਸ ਲਈ ਕਿਰਤੀਆਂ ਦਾ ਜਾਗਰੂਕ ਹੋਣਾ ਅਤੀ ਜਰੂਰੀ ਹੈ। ਜਾਮਾਰਾਏ ਨੇ ਦੱਸਿਆ ਕਿ ਤਹਿਸੀਲ ਖਡੂਰ ਦੇ ਅਜਲਾਸ ਤੋਂ ਪਹਿਲਾ 350 ਮੈਂਬਰਸਿਪ ਹੋ ਚੁੱਕੀ ਹੈ ਅਤੇ ਦੂਜੇ ਦੌਰ ਵਿਚ ਮੈਂਬਰਸਿਪ ਜਾਰੀ ਹੈ ਉਨ੍ਹਾਂ ਸਮੂਹ ਖੇਤ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਖਾਤਰ ਜਥੇਬੰਦੀ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਸਹਿਯੋਗ ਦੇਣ।