ਬਾਬਾ ਦੀਪ ਸਿੰਘ ਜੀ ਆਯੁਰਵੈਦਿਕ ਦਵਾਖਾਨਾ ਵਲੋਂ ਫਰੀ ਆਯੁਰਵੈਦਿਕ ਨਸ਼ਾ ਛੁਡਾਊ ਕੈਂਪ
ਫਤਿਆਬਾਦ, 26 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਵਾਂ ਜੀਵਨ ਦੇਣ ਲਈ ਯਤਨਸ਼ੀਲ ਬਾਬਾ ਦੀਪ ਸਿੰਘ ਜੀ ਆਯੂਰਵੈਦਿਕ ਦਵਾਖਾਨਾ ਚਲਾ ਰਹੇ ਬਾਬਾ ਦੀਪ ਸਿੰਘ ਜੀ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਖ ਸਪਾਰੀਵਿੰਡੀਆਂ ਵਲੋਂ ਮੁਫ਼ਤ ਆਯੂਰਵੈਦਿਕ ਨਸ਼ਾ ਛੁਡਾਊ ਤੇ ਸਰਵਾਈਕਲ ਦੇ ਮਰੀਜਾਂ ਲਈ ਮੁਫ਼ਤ ਆਯੂਰਵੈਦਿਕ ਕੈਂਪ ਗੁਰਦੁਆਰਾ ਬਾਬਾ ਹਰਚਰਨ ਸਿੰਘ ਜੀ ਸ਼ਹੀਦ ਦੇ ਅਸਥਾਨ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਲਾਨਾ ਜੋੜ ਮੇਲੇ ’ਤੇ ਲਗਾਇਆ ਗਿਆ, ਜਿਸ ਵਿਚ 410 ਤੋਂ ਉੱਪਰ ਨੌਜਵਾਨਾਂ ਨੇ ਨਸ਼ੇ ਛੱਡਣ ਦਾ ਪ੍ਰਣ ਕਰਕੇ ਮੁਫ਼ਤ ਆਯੂਰਵੈਦਿਕ ਦਵਾਈ ਲਈ ਅਤੇ ਸਰਵਾਈਕਲ, ਗੋਡੇ ਦਰਦਾਂ ਦੇ ਇਲਾਜ ਦੀ ਸੇਵਾ ਬਾਪੂ ਗੁਲਜ਼ਾਰ ਸਿੰਘ ਨਾਗੋਕੇ ਵਾਲੇ ਨੇ ਨਿਭਾਈ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਸੁਪਾਰੀਵਿੰਡੀਆ ਨੇ ਦੱਸਿਆ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਪਿਛਲੇ 17 ਸਾਲਾਂ ਤੋਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਬੱਚੇ ਨਸ਼ਾ ਛੱਡ ਕੇ ਆਯੂਰਵੈਦਿਕ ਦਵਾਈ ਦਾ ਲਾਭ ਉਠਾ ਕੇ ਨਿਰੋਗੀ ਜਿੰਦਗੀ ਬਤੀਤ ਕਰ ਰਹੇ ਹਨ।
ਫਤਿਆਬਾਦ, 26 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਵਾਂ ਜੀਵਨ ਦੇਣ ਲਈ ਯਤਨਸ਼ੀਲ ਬਾਬਾ ਦੀਪ ਸਿੰਘ ਜੀ ਆਯੂਰਵੈਦਿਕ ਦਵਾਖਾਨਾ ਚਲਾ ਰਹੇ ਬਾਬਾ ਦੀਪ ਸਿੰਘ ਜੀ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਖ ਸਪਾਰੀਵਿੰਡੀਆਂ ਵਲੋਂ ਮੁਫ਼ਤ ਆਯੂਰਵੈਦਿਕ ਨਸ਼ਾ ਛੁਡਾਊ ਤੇ ਸਰਵਾਈਕਲ ਦੇ ਮਰੀਜਾਂ ਲਈ ਮੁਫ਼ਤ ਆਯੂਰਵੈਦਿਕ ਕੈਂਪ ਗੁਰਦੁਆਰਾ ਬਾਬਾ ਹਰਚਰਨ ਸਿੰਘ ਜੀ ਸ਼ਹੀਦ ਦੇ ਅਸਥਾਨ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਲਾਨਾ ਜੋੜ ਮੇਲੇ ’ਤੇ ਲਗਾਇਆ ਗਿਆ, ਜਿਸ ਵਿਚ 410 ਤੋਂ ਉੱਪਰ ਨੌਜਵਾਨਾਂ ਨੇ ਨਸ਼ੇ ਛੱਡਣ ਦਾ ਪ੍ਰਣ ਕਰਕੇ ਮੁਫ਼ਤ ਆਯੂਰਵੈਦਿਕ ਦਵਾਈ ਲਈ ਅਤੇ ਸਰਵਾਈਕਲ, ਗੋਡੇ ਦਰਦਾਂ ਦੇ ਇਲਾਜ ਦੀ ਸੇਵਾ ਬਾਪੂ ਗੁਲਜ਼ਾਰ ਸਿੰਘ ਨਾਗੋਕੇ ਵਾਲੇ ਨੇ ਨਿਭਾਈ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਸੁਪਾਰੀਵਿੰਡੀਆ ਨੇ ਦੱਸਿਆ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਪਿਛਲੇ 17 ਸਾਲਾਂ ਤੋਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਬੱਚੇ ਨਸ਼ਾ ਛੱਡ ਕੇ ਆਯੂਰਵੈਦਿਕ ਦਵਾਈ ਦਾ ਲਾਭ ਉਠਾ ਕੇ ਨਿਰੋਗੀ ਜਿੰਦਗੀ ਬਤੀਤ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਸੁਪਾਰੀਵਿੰਡੀਆਂ ਨੇ ਗੁਰੂ ਸਾਹਿਬ ਜੀ ਦਾ ਧੰਨਵਾਦ ਕੀਤਾ।