08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਾਤਾ ਗਿਆਨ ਕੌਰ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਮਜੀਠਾ, 9 ਨਵੰਬਰ (ਜਗਤਾਰ ਸਿੰਘ ਸਹਿਮੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਜ਼ਿਲ੍ਹੇ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠਾ ਦਿਹਾਤੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਗਿਆਨ ਕੌਰ ਪਤਨੀ ਸਵ: ਜਸਪਾਲ ਸਿੰਘ ਮਜੀਠਾ ਦਿਹਾਤੀ ਸੰਖੇਪ ਜਿਹੀ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਮਾਤਾ ਗਿਆਨ ਕੌਰ ਦਾ ਮਜੀਠਾ ਦਿਹਾਤੀ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ, ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਪੁੱਤਰ ਬਿਕਰਮਜੀਤ ਸਿੰਘ ਮਜੀਠਾ ਦਿਹਾਤੀ ਵਲੋਂ ਦਿਖਾਈ ਗਈ।

Ad Position 21
No active advertisement
ਅਜੀਤ ਡੈਸਕ 10-11-2026
ਮਜੀਠਾ, 9 ਨਵੰਬਰ (ਜਗਤਾਰ ਸਿੰਘ ਸਹਿਮੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਜ਼ਿਲ੍ਹੇ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠਾ ਦਿਹਾਤੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਗਿਆਨ ਕੌਰ ਪਤਨੀ ਸਵ: ਜਸਪਾਲ ਸਿੰਘ ਮਜੀਠਾ ਦਿਹਾਤੀ ਸੰਖੇਪ ਜਿਹੀ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਮਾਤਾ ਗਿਆਨ ਕੌਰ ਦਾ ਮਜੀਠਾ ਦਿਹਾਤੀ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ, ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਪੁੱਤਰ ਬਿਕਰਮਜੀਤ ਸਿੰਘ ਮਜੀਠਾ ਦਿਹਾਤੀ ਵਲੋਂ ਦਿਖਾਈ ਗਈ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਪੀ.ਸੀ.ਐਸ. ਗੁਰਦਿਆਲ ਸਿੰਘ ਢਿੱਲੋਂ, ਬਚਿੱਤਰ ਸਿੰਘ ਗਿੱਲ, ਏ.ਐਸ.ਆਈ. ਗੁਰਵਿੰਦਰ ਸਿੰਘ, ਏ.ਐਸ.ਆਈ. ਸੁਖਵੰਤ ਸਿੰਘ, ਪ੍ਰਕਾਸ਼ ਸਿੰਘ ਗਿੱਲ, ਸਰਪੰਚ ਅਮਰਦੀਪ ਸਿੰਘ ਮਜੀਠਾ ਦਿਹਾਤੀ, ਹਰਜਿੰਦਰ ਸਿੰਘ ਸਰਪੰਚ, ਸਰਪੰਚ ਧਰਮਿੰਦਰ ਸਿੰਘ ਬਾਠ, ਡਾ. ਚਰਨਜੀਤ ਸਿੰਘ, ਕਰਨਲ ਬਿਕਰਮਜੀਤ ਸਿੰਘ, ਮਾਸਟਰ ਹਰਦਿਆਲ ਸਿੰਘ ਬਾਠ, ਭੁਪਿੰਦਰ ਸਿੰਘ ਗਿੱਲ ਮਜੀਠਾ, ਸੱਜਣ ਸਿੰਘ ਡੱਡੀਆਂ, ਦਿਲਬਾਗ ਸਿੰਘ ਮਜੀਠਾ, ਸੁਖਜਿੰਦਰ ਸਿੰਘ ਮਜੀਠਾ ਬਿੱਟੂ ਪ੍ਰਧਾਨ, ਅਵਤਾਰ ਸਿੰਘ ਗਿੱਲ, ਨਵਜੋਤ ਸਿੰਘ ਬਾਠ ਜਲਾਲਪੁਰ, ਰਵਿੰਦਰ ਸਿੰਘ ਮਜੀਠਾ, ਹਰਪਿੰਦਰ ਸਿੰਘ ਗਿੱਲ ਮਜੀਠਾ ਦਿਹਾਤੀ ਅਤੇ ਏ.ਐਸ.ਆਈ. ਸੁਖਦੇਵ ਸਿੰਘ ਮੀਰਪੁਰ, ਕੁਲਦੀਪ ਸਿੰਘ ਮਜੀਠਾ, ਜਗਤਾਰ ਸਿੰਘ, ਸਰਬਜੀਤ ਸਿੰਘ ਵਡਾਲਾ, ਸੋਨੂੰ ਮਜੀਠਾ ਧਰਮਕੰਡਾਂ, ਹਰਦੇਵ ਸਿੰਘ, ਕਵਲਜੀਤ ਸਿੰਘ ਮਜੀਠਾ ਦਿਹਾਤੀ, ਲਖਬੀਰ ਸਿੰਘ ਮਜੀਠਾ ਦਿਹਾਤੀ, ਇਕਬਾਲ ਸਿੰਘ, ਸ਼ਰਨਜੀਤ ਸਿੰਘ, ਸਵਿੰਦਰ ਸਿੰਘ ਲਾਲੀ, ਸਾਬਕਾ ਸਰਪੰਚ ਸਵਿੰਦਰ ਸਿੰਘ, ਸਾਬਕਾ ਸਰਪੰਚ ਸੁਖਜੀਤ ਸਿੰਘ, ਭੁਪਿੰਦਰ ਸਿੰਘ ਪ੍ਰਧਾਨ, ਹਰਬੰਸ ਸਿੰਘ, ਸਰਦੂਲ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਰਿਸ਼ਤੇਦਾਰ ਅਤੇ ਸੱਜਣ ਸਨੇਹੀ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੱਕੜ ਵਿਖੇ ਪਹੁੰਚ ਕੇ ਸੁੱਖ ਸਰਕਾਰੀਆ ਨੇ ਕੱਕੜ ਪਰਿਵਾਰ ਨਾਲ ਵੰਡਾਇਆ ਦੁੱਖ ਅਗਲੀ ਖ਼ਬਰ ਧਾਰੀਵਾਲ ਕਲੇਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਚੋਣ ਮੁਹਿੰਮ ਨੂੰ ਲੈ ਕੇ ਅਹਿਮ ਮੀਟਿੰਗ
Ad Position 24