ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਖੋਹ ਕੇ ਵਿਅਕਤੀ ਹੋਏ ਫ਼ਰਾਰ
ਤਰਨ ਤਾਰਨ, 12 ਨਵੰਬਰ (ਪਰਮਜੀਤ ਜੋਸ਼ੀ)–ਇਕ ਵਿਅਕਤੀ ਕੋਲੋਂ ਪਿਸਤੌਲ ਦੀ ਨੋਕ ’ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ ਖੋਹਣ ’ਤੇ ਥਾਣਾ ਹਰੀਕੇ ਦੀ ਪੁਲਿਸ ਵਲੋਂ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਨੌਸ਼ਾਦ ਪੁੱਤਰ ਜਾਸੀਨ ਵਾਸੀ ਨੀਰਪੁਰਾ ਜ਼ਿਲ੍ਹਾ ਬਾਗਪਤ ਯੂ.
ਤਰਨ ਤਾਰਨ, 12 ਨਵੰਬਰ (ਪਰਮਜੀਤ ਜੋਸ਼ੀ)–ਇਕ ਵਿਅਕਤੀ ਕੋਲੋਂ ਪਿਸਤੌਲ ਦੀ ਨੋਕ ’ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ ਖੋਹਣ ’ਤੇ ਥਾਣਾ ਹਰੀਕੇ ਦੀ ਪੁਲਿਸ ਵਲੋਂ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਨੌਸ਼ਾਦ ਪੁੱਤਰ ਜਾਸੀਨ ਵਾਸੀ ਨੀਰਪੁਰਾ ਜ਼ਿਲ੍ਹਾ ਬਾਗਪਤ ਯੂ.ਪੀ. ਹਾਲ ਵਾਸੀ ਕੇ.ਬੀ. ਭੱਠਾ ਪਿੰਡ ਬੂਹ ਹਵੇਲੀਆਂ ਨੇ ਦੱਸਿਆ ਕਿ ਉਹ ਮਿਤੀ 9 ਨਵੰਬਰ ਨੂੰ ਮੈਂ ਕਾਸੀਮ ਪੁੱਤਰ ਰਫੀਕ ਵਾਸੀ ਨੀਰਪੁਰਾ (ਯੂ.ਪੀ.) ਹਾਲ ਵਾਸੀ ਬੂਹ ਹਵੇਲੀਆ ਨਾਲ ਆਪਣੇ ਮੋਟਰਸਾਈਕਲ ਸੀ.ਡੀ. ਡੀਲੈਕਸ ਨੰਬਰ ਯੂ.ਪੀ.–17–ਏ.ਬੀ.–9910, ਜਿਸ ਦਾ ਰੰਗ ਕਾਲਾ ਸੀ, ’ਤੇ ਸਵਾਰ ਹੋ ਕੇ ਪੱਟੀ ਤੋਂ ਘਰੇਲੂ ਸਮਾਨ ਲੈ ਕੇ ਵਾਪਸ ਭੱਠਾ ਪਿੰਡ ਬੂਹ ਹਵੇਲੀਆ ਆ ਰਹੇ ਸਨ। ਜਦ ਅਸੀਂ ਨਜ਼ਦੀਕ ਪਿੰਡ ਬੁਰਜ ਪੂਹਲਾ ਪੁੱਜੇ ਤਾਂ ਪੱਟੀ ਵਾਲੇ ਪਾਸਿਓਂ ਉਨ੍ਹਾਂ ਪਿੱਛੇ ਚਾਰ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਆਏ, ਜਿੰਨਾਂ ਨੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਰੋਕ ਲਿਆ ਅਤੇ ਸਾਨੂੰ ਡਰਾਇਆ ਧਮਕਾਇਆ ਅਤੇ ਪਿਸਤੌਲ ਨਾਲ ਦੋ ਫਾਇਰ ਹੇਠਾਂ ਪੱਕੀ ਸੜਕ ਵਿਚ ਮਾਰੇ ਅਤੇ ਉਨ੍ਹਾਂ ਕੋਲੋਂ ਮੋਟਰਸਾਈਕਲ ਖੋਹ ਕੇ ਵਾਪਸ ਪੱਟੀ ਵਾਲੇ ਪਾਸੇ ਫਰਾਰ ਹੋ ਗਏ। ਅਸੀਂ ਹੁਣ ਤੱਕ ਆਪਣੇ ਤੌਰ ’ਤੇ ਖੋਹ ਕਰਨ ਵਾਲੇ ਵਿਅਕਤੀਆਂ ਦੀ ਭਾਲ ਕਰਦੇ ਰਹੇ, ਪਰ ਉਹ ਨਹੀਂ ਮਿਲੇ। ਇਸ ਸੰਬੰਧੀ ਏ.ਐਸ.ਆਈ. ਸੁਖਦੇਵ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਹਰੀਕੇ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।