ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋ ਰੋਸ ਪ੍ਰਦਰਸ਼ਨ
ਤਰਨ ਤਾਰਨ, 13 ਨਵੰਬਰ (ਪਰਮਜੀਤ ਜੋਸ਼ੀ)–ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਲਿਖਤੀ ਸੱਦੇ ਮੁਤਾਬਕ ਚੰਡੀਗੜ੍ਹ ਸੈਕਟਰੀਏਟ ਪੁੱਜੇ। ਜਦੋ ਉਹ ਪਾਸ ਬਣਾਉਣ ਵਾਲਿਆਂ ਕੋਲ ਗਈਆਂ ਤਾਂ ਉਨ੍ਹਾਂ ਨੂੰ ਅੱਗੋਂ ਜਵਾਬ ਮਿਲਿਆ ਕਿ ਤੁਹਾਡੀ ਜਥੇਬੰਦੀ ਦਾ ਤਾਂ ਅੱਜ ਸ਼ਡਿਊਲ ਵਿਚ ਦਰਜ ਨਹੀਂ ਹੈ ਤਾਂ ਇਹ ਜਵਾਬ ਸੁਨ ਕੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂਆ ਵਲੋ ਉਥੇ ਨਾਅਰੇਬਾਜੀ ਕੀਤੀ ਗਈ।
ਤਰਨ ਤਾਰਨ, 13 ਨਵੰਬਰ (ਪਰਮਜੀਤ ਜੋਸ਼ੀ)–ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਲਿਖਤੀ ਸੱਦੇ ਮੁਤਾਬਕ ਚੰਡੀਗੜ੍ਹ ਸੈਕਟਰੀਏਟ ਪੁੱਜੇ। ਜਦੋ ਉਹ ਪਾਸ ਬਣਾਉਣ ਵਾਲਿਆਂ ਕੋਲ ਗਈਆਂ ਤਾਂ ਉਨ੍ਹਾਂ ਨੂੰ ਅੱਗੋਂ ਜਵਾਬ ਮਿਲਿਆ ਕਿ ਤੁਹਾਡੀ ਜਥੇਬੰਦੀ ਦਾ ਤਾਂ ਅੱਜ ਸ਼ਡਿਊਲ ਵਿਚ ਦਰਜ ਨਹੀਂ ਹੈ ਤਾਂ ਇਹ ਜਵਾਬ ਸੁਨ ਕੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂਆ ਵਲੋ ਉਥੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ, ਜਰਨਲ ਸਕੱਤਰ ਗੁਰਪ੍ਰੀਤ ਕੌਰ, ਵਿੱਤ ਸਕੱਤਰ ਰਣਜੀਤ ਕੌਰ, ਸੂਬਾ ਪ੍ਰਧਾਨ ਆਸ਼ਾ ਵਰਕਰ ਯੂਨੀਅਨ ਰਾਣੋ ਖੇੜੀ ਗਿੱਲ, ਸੂਬਾ ਪ੍ਰਧਾਨ ਮਿਡ ਡੇ ਮੀਲ ਯੂਨੀਅਨ ਬਿਮਲਾ ਰਾਣੀਕ, ਸੂਬਾ ਪ੍ਰਧਾਨ ਆਂਗਣਵਾੜੀ ਯੂਨੀਅਨ ਸ਼ਰਮੀਲਾ ਦੇਵੀ, ਸੰਦੀਪ ਕੌਰ, ਰੁਪਿੰਦਰ ਕੌਰ, ਕੰਵਲ ਰੰਧਾਵਾ, ਪੰਜਾਬ ਸਬਾਡੀਨੇਟ ਸਰਵਿਸ ਫੈਡਰੇਸ਼ਨ ਫੈਡਰੇਸ਼ਨ ਦੇ ਸੂਬਾ ਆਗੂ ਕੁਲਦੀਪ ਸਿੰਘ ਦੌੜਕਾ ਆਦਿ ਹਾਜ਼ਰ ਸਨ ਜਿਨਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਹ ਭਰਪੂਰ ਨਾਰੇ ਲਾਏ ਅਤੇ ਮੰਗ ਕੀਤੀ ਕਿ ਔਰਤਾਂ ਨੂੰ ਖੱਜਲ ਖੁਆਰ ਕਰਨਾ ਬੰਦ ਕਤਾ ਜਾਵੇਗਾ। ਅਖੀਰ ਵਿਚ ਜਥੇਬੰਦੀ ਦੇ ਦਬਾਅ ਸਦਕਾ ਅਗਲਾ ਟਾਈਮ 18 ਨਵੰਬਰ 2026 ਨੂੰ ਠੀਕ 1 ਵਜੇ ਮਿਲਣ ਦਾ ਲਿਖਤੀ ਸੱਦਾ ਦਿੱਤਾ ਗਿਆ। ਸੂਬਾ ਪ੍ਰਧਾਨ ਨੇ ਸੂਬੇ ਦੀਆਂ ਆਗੂ ਭੈਣਾਂ ਨੂੰ ਸਮੇਂ ਸਿਰ ਸੈਕਟਰੀਏਟ ਪੁੱਜਣ ਦੀ ਅਪੀਲ ਕੀਤੀ।