ਡੀ.ਐਸ.ਪੀ. ਗੁਰਪ੍ਰੀਤ ਸਿੰਘ ਬਸਰਾ ਦੀ ਮਾਤਾ ਬਲਬੀਰ ਕੌਰ ਦਾ ਸੰਖੇਪ ਬਿਮਾਰੀ ਦੌਰਾਨ ਦਿਹਾਂਤ
ਫਤਿਆਬਾਦ, 14 ਨਵੰਬਰ (ਹਰਵਿੰਦਰ ਸਿੰਘ ਧੂੰਦਾ)– ਡੀ. ਐਸ.
ਫਤਿਆਬਾਦ, 14 ਨਵੰਬਰ (ਹਰਵਿੰਦਰ ਸਿੰਘ ਧੂੰਦਾ)– ਡੀ.ਐਸ.ਪੀ. ਗੁਰਪ੍ਰੀਤ ਸਿੰਘ ਦੀ ਮਾਤਾ ਬਲਬੀਰ ਕੌਰ ਦਾ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਜਿਸ ਵਿਚ ਰਵਿੰਦਰ ਸਿੰਘ ਬ੍ਰਹਮਪੁਰਾ, ਅਲਵਿੰਦਰਪਾਲ ਸਿੰਘ ਪੱਖੋਕੇ, ਗੁਰਿੰਦਰ ਸਿੰਘ ਟੋਨੀ, ਡਾਕਟਰ ਹਰਭਜਨ ਸਿੰਘ ਯੂਕੇ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਡੀ.ਐਸ.ਪੀ ਗੋਇੰਦਵਾਲ ਸਾਹਿਬ, ਸੁਖਬੀਰ ਸਿੰਘ ਡੀ.ਐਸ.ਪੀ. ਸਬ ਡਵੀਜ਼ਨ ਤਰਨ ਤਾਰਨ. ਨੀਰਜ ਕੁਮਾਰ ਡੀ.ਐਸ.ਪੀ. ਤਰਨ ਤਾਰਨ. ਗੁਰਪ੍ਰੀਤ ਸਿੰਘ ਛਾਪਾ ਡੀ.ਐਸ.ਪੀ ਅੰਮ੍ਰਿਤਸਰ, ਮਨਜਿੰਦਰ ਸਿੰਘ ਮਿੰਟੂ ਪ੍ਰਧਾਨ, ਮਾਤਾ ਸਰਬਜੀਤ ਕੌਰ, ਮਨਮੋਹਨ ਸਿੰਘ ਘਰਿਆਲਾ, ਰਘਬੀਰ ਸਿੰਘ ਰਿੰਕੂ, ਪਰਮਜੀਤ ਸਿੰਘ ਢੋਟੀਆਂ, ਰਘਬੀਰ ਸਿੰਘ ਸਾਹਿਬ ਸਿੰਘ ਕਾਲਵਾਂ, ਜਗਤਾਰ ਸਿੰਘ ਭਾਪਾ, ਸੁਖਦੇਵ ਸਿੰਘ ਸੇਠ, ਰਜੋਤ ਵੀਰ ਸਿੰਘ ਜੋਧਾ, ਸੁਖਦੇਵ ਸਿੰਘ ਸੇਠ ਖਾਨ, ਕਵਲਜੀਤ ਸਿੰਘ ਰਿੰਕੂ ਅਤੇ ਹੋਰ ਅਨੇਕਾਂ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਵਿਚ ਹਾਜ਼ਰੀ ਭਰੀ ਅਤੇ ਦਰਸ਼ਨ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਦੇ ਸਲਾਹਕਾਰ ਹੈਰੀ ਗਿੱਲ ਮਗਲਾਨੀ, ਹਰਭਜਨ ਸਿੰਘ ਸ਼ਾਹ, ਗਿਆਨ ਸਿੰਘ ਸ਼ਾਹ ਅਤੇ ਅਨੇਕਾਂ ਇਲਾਕੇ ਦੀਆਂ ਅਤੇ ਸਾਕ ਸਬੰਧੀਆਂ ਨੇ ਅੰਤਿਮ ਦਰਸ਼ਨ ਕੀਤੇ ਅਤੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਬਸਰਾ ਨਾਲ ਦੁੱਖ ਵੰਡਾਇਆ।