21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਵਾਲੀਬਾਲ ਖਿਡਾਰੀ ਸੁਖਮੀਤ ਸਿੰਘ ਸਿੱਧੂ ਨੂੰ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਨੇ ਕੀਤਾ ਸਨਮਾਨਿਤ

ਝਬਾਲ, 21 ਨਵੰਬਰ (ਸੁਖਦੇਵ ਸਿੰਘ)–ਵਾਲੀਬਾਲ ਅੰਡਰ -17 ਵਿਸ਼ਵ ਚੈਂਪੀਅਨਸ਼ਿਪ 2026 ਦੋਹਾ (ਕਤਰ) ਵਿਖੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਵਾਲੀਬਾਲ ਖਿਡਾਰੀ ਸੁਖਮੀਤ ਸਿੰਘ ਸਿੱਧੂ ਵਾਸੀ ਲਾਲਪੁਰਾ ਨੂੰ ਜ਼ਿਲ੍ਹਾ ਤਰਨ-ਤਾਰਨ ਦੀ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ਕਰਨਜੀਤ ਸਿੰਘ ਬੇਦੀ ਅਤੇ ਸਕੱਤਰ ਪ੍ਰੋਫੈਸਰ ਗੁਰਬੀਰ ਸਿੰਘ ਵਲੋਂ ਬਾਬਾ ਬੁੱਢਾ ਕਾਲਜ਼ ਬੀੜ ਸਾਹਿਬ ਪੁੱਜਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.

Ad Position 21
No active advertisement
ਅਜੀਤ ਡੈਸਕ 22-11-2026
ਝਬਾਲ, 21 ਨਵੰਬਰ (ਸੁਖਦੇਵ ਸਿੰਘ)–ਵਾਲੀਬਾਲ ਅੰਡਰ -17 ਵਿਸ਼ਵ ਚੈਂਪੀਅਨਸ਼ਿਪ 2026 ਦੋਹਾ (ਕਤਰ) ਵਿਖੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਵਾਲੀਬਾਲ ਖਿਡਾਰੀ ਸੁਖਮੀਤ ਸਿੰਘ ਸਿੱਧੂ ਵਾਸੀ ਲਾਲਪੁਰਾ ਨੂੰ ਜ਼ਿਲ੍ਹਾ ਤਰਨ-ਤਾਰਨ ਦੀ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ਕਰਨਜੀਤ ਸਿੰਘ ਬੇਦੀ ਅਤੇ ਸਕੱਤਰ ਪ੍ਰੋਫੈਸਰ ਗੁਰਬੀਰ ਸਿੰਘ ਵਲੋਂ ਬਾਬਾ ਬੁੱਢਾ ਕਾਲਜ਼ ਬੀੜ ਸਾਹਿਬ ਪੁੱਜਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਕਰਨਜੀਤ ਸਿੰਘ ਨੇ ਕਿਹਾ ਕਿ ਤਰਨ-ਤਾਰਨ ਜ਼ਿਲ੍ਹੇ ਨੇ ਵਾਲੀਬਾਲ ਦੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਸੁਖਮੀਤ ਸਿੰਘ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਲਾਲਪੂਰਾ ਪਿੰਡ ਦੇ ਹੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਰਣਜੀਤ ਸਿੰਘ ਵੀ ਬਾਬਾ ਬੁੱਢਾ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ। ਉਨ੍ਹਾਂ ਨੇ ਸੁਖਮੀਤ ਸਿੰਘ ਦੇ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਸੁਖਮੀਤ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ, ਕੋਚ ਮਨਜੀਤ ਸਿੰਘ, ਡੀ.ਪੀ ਅਵਤਾਰ ਸਿੰਘ, ਤੇਜਿੰਦਰਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਐੱਸ.ਡੀ.ਐੱਮ. ਕੰਪਲੈਕਸ ਤਰਨ ਤਾਰਨ ਦਾ ਦੌਰਾ ਵੱਖ-ਵੱਖ ਦਫ਼ਤਰਾਂ ਅਤੇ ਸੇਵਾ ਕੇਂਦਰ ਦੇ ਕੰਮ ਦਾ ਕੀ... ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਲਗਾਈ ਸਾਇੰਸ ਪ੍ਰਦਰਸ਼ਨੀ
Ad Position 24