ਹਥਿਆਰਾਂ ਨਾਲ ਲੈਸ ਹੋ ਕੇ ਸੱਟਾਂ ਮਾਰੀਆਂ, ਮਾਮਲਾ ਦਰਜ
ਤਰਨ ਤਾਰਨ, 23 ਨਵੰਬਰ (ਪਰਮਜੀਤ ਜੋਸ਼ੀ)—ਥਾਣਾ ਗੋਇੰਦਵਾਲ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ 2 ਵਿਅਕਤੀਆਂ ਦੇ ਸੱਟਾਂ ਮਾਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ 6-7 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਗੋਇੰਦਵਾਲ ਵਿਖੇ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਗੋਇੰਦਵਾਲ ਨੇ ਸ਼ਿਕਾਇਤ ਕੀਤੀ ਕਿ ਉਹ ਅਤੇ ਉਸਦਾ ਦੋਸਤ ਰੁਪਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਗੋਇੰਦਵਾਲ, ਰੁਪਿੰਦਰ ਸਿੰਘ ਦੇ ਚਾਚਾ ਬਲਬੀਰ ਸਿੰਘ ਦੀ ਮੋਟਰ ’ਤੇ ਗਏ ਸੀ ਅਤੇ ਅਸੀਂ ਚੁਬੱਚੇ ਵਿਚ ਨਹਾਉਣ ਲੱਗ ਪਏ ਤਾਂ ਨਛੱਤਰ ਸਿੰਘ ਉਰਫ ਬਿੱਕਾ ਡੁੱਗਰ, ਜੁਗਰਾਜ ਸਿੰਘ ਉਰਫ ਜੋਰਾ ਪੁੱਤਰਾਨ ਤਲਵਿੰਦਰ ਸਿੰਘ, ਸ਼ੇਰਾ ਵੈਰੋਵਾਲ, ਚਿੱਟੀ ਵਾਸੀ ਖੁਵਾਸਪੁਰ ਤੋਂ ਇਲਾਵਾ 6-7 ਅਣਪਛਾਤੇ ਵਿਅਕਤੀਆਂ ਨੇ ਸਾਡੇ ਨਾਲ ਕੁੱਟਮਾਰ ਕਰਕੇ ਗੰਭੀਰ ਸੱਟਾਂ ਲਗਾ ਦਿੱਤੀਆਂ।
ਅਜੀਤ ਡੈਸਕ
24-11-2026