25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਵੈਟਰਨਰੀ ਯੂਨੀਵਰਸਿਟੀ ਦੇ ਖੋਜਾਰਥੀਆਂ ਨੂੰ 'ਵਨ ਹੈਲਥ' ਖੋਜ ਲਈ ਪ੍ਰਾਪਤ ਹੋਈ ਅੰਤਰਰਾਸ਼ਟਰੀ ਮਾਨਤਾ <br/>

Ad Position 21
No active advertisement
ਅਜੀਤ ਡੈਸਕ 07-01-2026
ਲੁਧਿਆਣਾ, 6 ਜਨਵਰੀ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਖੋਜਾਰਥੀਆਂ ਦੀ ਟੀਮ ਦੇ ਖੋਜ ਲੇਖ ਨੂੰ ਐਲਸੇਵੀਅਰ ਪ੍ਰਕਾਸ਼ਨ ਦੇ ਪ੍ਰਸਿੱਧ ਰਸਾਲੇ 'ਸਾਇੰਸ ਇਨ ਵਨ ਹੈਲਥ' ਵਿਚ ਚੋਟੀ ਦੇ ਦਸ ਸਭ ਤੋਂ ਵਧ ਹਵਾਲਾ ਦਿੱਤੇ ਗਏ ਲੇਖਾਂ ਵਿਚ ਮਾਨਤਾ ਦਿੱਤੀ ਗਈ ਹੈ | ਇਸ ਸੰਬੰਧੀ ਇਸ ਲੇਖ ਦੇ ਲੇਖਕਾਂ ਨੂੰ ਪ੍ਰਕਾਸ਼ਨਾ ਵਲੋਂ 'ਉੱਚ ਹਵਾਲਾ ਪ੍ਰਭਾਵ ਦਾ ਪ੍ਰਮਾਣ ਪੱਤਰ' ਪ੍ਰਦਾਨ ਕੀਤਾ ਗਿਆ ਹੈ | ਇਹ ਪੁਰਸਕਾਰ ਸਾਂਝੇ ਤੌਰ 'ਤੇ ਡਾ. ਮਨਜੀਤ ਸ਼ਰਨ, ਡਾ. ਦੀਪਤੀ ਵਿਜੈ, ਡਾ. ਜੈ ਪ੍ਰਕਾਸ਼ ਯਾਦਵ, ਡਾ. ਜਸਬੀਰ ਸਿੰਘ ਬੇਦੀ ਅਤੇ ਡਾ. ਪੰਕਜ ਢਾਕਾ ਨੂੰ 'ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀਂ ਨਿਗਰਾਨੀ ਅਤੇ ਪ੍ਰਤੀਕਿਰਿਆ ਰਣਨੀਤੀਆਂ: ਵਿਆਪਕ ਸਮੀਖਿਆ' ਸਿਰਲੇਖ ਵਾਲੇ ਲੇਖ ਲਈ ਦਿੱਤਾ ਗਿਆ ਹੈ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਪ੍ਰਾਪਤੀ ਲਈ ਟੀਮ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸੰਸਥਾ ਲਈ ਇਕ ਮਾਣਮੱਤਾ ਮੌਕਾ ਅਤੇ ਨੌਜਵਾਨ ਖੋਜਾਰਥੀਆਂ ਲਈ ਉੱਚ ਗੁਣਵੱਤਾ ਅਤੇ ਨੀਤੀ ਸੰਬੰਧਿਤ ਵਿਗਿਆਨ ਨੂੰ ਅੱਗੇ ਵਧਾਉਣ ਲਈ ਪ੍ਰੇਰਨਾ ਸਰੋਤ ਵਜੋਂ ਗਿਣਿਆ | ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਨੇ ਇਸ ਮਾਨਤਾ ਲਈ 'ਸਾਇੰਸ ਇਨ ਵਨ ਹੈਲਥ' ਪ੍ਰਕਾਸ਼ਨ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬੱਗਾ ਵਲੋਂ ਵੈਸ਼ਨੋ ਕਾਲੋਨੀ 'ਚ ਜਲ ਸਪਲਾਈ ਕਾਰਜਾਂ ਦਾ ਉਦਘਾਟਨ <br/> ਅਗਲੀ ਖ਼ਬਰ ਜੇਲ੍ਹ ਵਿਚ ਬੰਦ ਸਾਥੀਆਂ ਦੀ ਰਿਹਾਈ ਲਈ ਕੀਤੀ ਗੇਟ ਰੈਲੀ-ਸ਼ਮਸ਼ੇਰ ਸਿੰਘ ਢਿੱਲੋਂ <br/>
Ad Position 24