11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰੂ ਦੀ ਸ਼ਰਨ ਵਿਚ ਆ ਕੇ ਨਾਮ ਸਿਮਰਨ ਦਾ ਜੀਵਨ ਧਾਰਨ ਕਰੀਏ-ਸੰਤ ਬਾਬਾ ਅਮੀਰ ਸਿੰਘ <br/>

Ad Position 21
No active advertisement
ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਾਲੇ | ਅਜੀਤ ਤਸਵੀਰ <br/> 26-01-2026
ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਅਸੀਂ ਸਰੀਰ ਲੈ ਕੇ ਇਸ ਸੰਸਾਰ ਵਿਚ ਦਾਖਲ ਹੋਏ ਸਾਂ, ਪਰ ਜੇ ਅਸੀਂ ਆਪਣਾ-ਆਪ ਨਹੀਂ ਪਛਾਣਿਆ, ਆਪਣਾ ਮੂਲ ਨਹੀਂ ਸਮਝਿਆ, ਜੀਵਨ ਮਨੋਰਥ ਦੀ ਸੋਝੀ ਪ੍ਰਾਪਤ ਨਹੀਂ ਕੀਤੀ ਤਾਂ ਅਸੀਂ ਪਸ਼ੂਆਂ ਵਰਗੇ ਹੀ ਹਾਂ | ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿਚ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਸਮਝਾਇਆ ਕਿ ਜੀਵਨ ਦੇ ਰਹੱਸ ਨੂੰ ਕੋਈ ਐਸਾ ਵਿਰਲਾ ਮਨੁੱਖ ਹੀ ਜਾਨਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਦੇ ਭਾਗ ਉੱਤਮ ਹੁੰਦੇ ਹਨ | ਮਹਾਂਪੁਰਸ਼ਾਂ ਨੇ ਜ਼ੋਰ ਦਿੰਦਿਆਂ ਸਮਝਾਇਆ ''ਜੀਵਨ ਲਕਸ਼ ਨੂੰ ਸਮਝਣ ਤੋਂ ਬਿਨ੍ਹਾਂ ਮਨੁੱਖ ਦੀ ਸੰਸਾਰਿਕ ਯਾਤਰਾ ਵਿਅਰਥ ਹੈ | ਕੇਵਲ ਸਰੀਰ ਤੱਕ ਸੀਮਤ ਰਹਿ ਕੇ ਇਸ ਨੂੰ ਸੰਵਾਰਨਾ-ਸ਼ਿੰਗਾਰਨਾ ਵਿਅਰਥ ਹੈ | ਸਾਰੀ ਗੁਰਬਾਣੀ ਵਿਚ ਇਹ ਸਿਧਾਂਤ ਬਾਰ-ਬਾਰ ਦੱਸਿਆ ਹੈ ਕਿ ਪ੍ਰਭੂ ਸਿਮਰਨ ਨਾਲ ਸਰਬ ਦੁੱਖਾਂ ਦਾ ਵਿਨਾਸ਼ ਹੋ ਜਾਂਦਾ ਹੈ ਅਤੇ ਸਰਬ ਸੁੱਖਾਂ ਦੀ ਸਦੀਵ ਕਾਲ ਲਈ ਪ੍ਰਾਪਤੀ ਹੋ ਜਾਂਦੀ ਹੈ | ਅੱਜ ਦੇ ਨਾਮ ਸਿਮਰਨ ਸਮਾਗਮ ਵਿਚ ਉਚੇਚੇ ਤੌਰ 'ਤੇ ਪੁੱਜੇ ਪੰਥ ਦੇ ਗੁਣਵਾਨ ਕੀਰਤਨੀਏ ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਨੇ ਬਸੰਤ ਰਾਗ ਅਧਾਰਿਤ ਗੁਰਬਾਣੀ ਸ਼ਬਦ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲਾਈਫ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ 100 ਤੋਂ ਵਧੇਰੇ ਮਰੀਜ਼ਾਂ ਦੀ ਕੀਤੀ ਫਾਈਬਰੋ ਸਕ... ਅਗਲੀ ਖ਼ਬਰ ਮਨਜੀਤ ਬੱਧਣ ਦਾ ਪਲੇਠਾ ਕਾਵਿ ਸੰਗ੍ਰਹਿ 'ਚੁੱਪ ਦੇ ਅਲਫ਼ਾਜ਼' ਲੋਕ ਅਰਪਣ <br/>
Ad Position 24