11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਚੰਡੀਗੜ੍ਹ ਰੋਡ 'ਤੇ ਗੈਸ ਲੀਕ ਨਾਲ ਦਰਦਨਾਕ ਹਾਦਸਾ 3 ਬੱਚੇ ਅੱਗ ਦੀ ਲਪੇਟ 'ਚ ਆ ਕੇ ਝੁਲਸੇ <br/>

Ad Position 21
No active advertisement
ਅਜੀਤ ਡੈਸਕ 26-01-2026
ਲੁਧਿਆਣਾ, 25 ਜਨਵਰੀ (ਭੁਪਿੰਦਰ ਸਿੰਘ ਬੈਂਸ)-ਚੰਡੀਗੜ੍ਹ ਰੋਡ ਸਥਿਤ ਪਰਮਜੀਤ ਕਾਲੋਨੀ ਫੋਰਟਿਸ ਹਸਪਤਾਲ ਦੇ ਨੇੜੇ ਐਤਵਾਰ ਸਵੇਰੇ ਸਿਲੰਡਰ ਗੈਸ ਲੀਕ ਹੋਣ ਕਾਰਨ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ 3 ਬੱਚੇ ਅੱਗ ਦੀ ਲਪੇਟ ਵਿਚ ਆ ਕੇ ਗੰਭੀਰ ਰੂਪ ਵਿਚ ਝੁਲਸ ਗਏ | ਜ਼ਖਮੀ ਬੱਚਿਆਂ ਨੰੂ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ | ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਵਕਤ ਵਾਪਰੀ, ਜਦੋਂ ਪਰਮਜੀਤ ਕਾਲੋਨੀ ਵਿਚ ਕਿਰਾਏ 'ਤੇ ਰਹਿਣ ਵਾਲੇ ਕਾਮੇਸ਼ਵਰ ਦੇ ਚਾਰ ਬੱਚੇ ਸਵੇਰੇ ਘਰ ਦੇ ਬਾਹਰ ਅੱਗ ਸੇਕ ਰਹੇ ਸਨ | ਇਸ ਦੌਰਾਨ ਅਚਾਨਕ ਨੇੜੇ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਲੱਗੀ, ਜਿਸ ਨਾਲ ਅੱਗ ਭੜਕ ਗਈ | ਅੱਗ ਦੀ ਲਪੇਟ ਵਿਚ ਆਉਂਦੇ ਹੀ ਕਾਮੇਸ਼ਵਰ ਨੇ ਆਪਣੇ 3 ਬੱਚਿਆਂ ਨੰੂ ਬਚਾਉਣ ਦੀ ਕੋਸ਼ਿਸ਼ ਕਰਦੇ, ਉਨ੍ਹਾਂ ਨੰੂ ਆਪਣੀ ਗੋਦ ਵਿਚ ਲੈ ਲਿਆ, ਪਰ ਤਿੰਨ ਬੱਚੇ ਅੱਗ ਨਾਲ ਝੁਲਸ ਗਏ, ਜਦਕਿ ਇਕ ਦੋ ਸਾਲਾ ਬੱਚਾ ਬਚ ਗਿਆ | ਪੀੜਤ ਕਾਮੇਸ਼ਵਰ ਨੇ ਦੋਸ਼ ਲਗਾਇਆ ਕਿ ਉਸ ਦੇ ਘਰ ਦੇ ਨੇੜੇ ਇਕ ਵਿਅਕਤੀ ਨਾਜਾਇਜ਼ ਤੌਰ 'ਤੇ ਗੈਰ ਸਿਲੰਡਰਾਂ ਵਿਚ ਗੈਸ ਭਰਨ ਦਾ ਕੰਮ ਕਰਦਾ ਹੈ | ਐਤਵਾਰ ਨੰੂ ਜਦੋਂ ਉਹ ਵਿਅਕਤੀ ਸਿਲੰਡਰ ਵਿਚ ਗੈਸ ਭਰ ਰਿਹਾ ਸੀ ਤਾਂ ਅਚਾਨਕ ਗੈਸ ਲੀਕ ਹੋ ਗਈ ਅਤੇ ਘਰ ਦੇ ਬਾਹਰ ਅੱਗ ਸੇਕ ਰਹੇ ਬੱਚੇ ਅੱਗ ਦੀ ਲਪੇਟ ਵਿਚ ਆ ਗਏ | ਕਾਮੇਸ਼ਵਰ ਮੁਤਾਬਿਕ ਅੱਗ ਨਾਲ ਉਸ ਦਾ 6 ਸਾਲਾ ਪੁੱਤਰ ਅਤੇ 8 ਅਤੇ 10 ਸਾਲ ਦੀਆਂ ਦੋ ਧੀਆਂ ਝੁਲਸ ਗਈਆਂ ਹਨ, ਜਦਕਿ ਉਸ ਦਾ 2 ਸਾਲਾ ਪੱੁਤਰ ਸੁਰੱਖਿਅਤ ਹੈ | ਘਟਨਾ ਦੀ ਸੂਚਨਾ ਪੁਲਿਸ ਨੰੂ ਦੇ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਪਿਸਤੌਲ ਸਮੇਤ ਨੌਜਵਾਨ ਕਾਬੂ <br/> ਅਗਲੀ ਖ਼ਬਰ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਨਗਰ ਕੀਰਤਨ ਅੱਜ ਪੰਜਾਬ ਪੁਲਿਸ ਦੀ ਤੀਸਰੀ ਭਾਰਤੀ ਰਿ...
Ad Position 24