ਲੁਧਿਆਣਾ, 31 ਜਨਵਰੀ (ਜਸਵਿੰਦਰ ਸਿੰਘ)-ਉਘੇ ਪਸਾਰ ਮਾਹਿਰ ਡਾ. ਤੇਜਿੰਦਰ ਸਿੰਘ ਰਿਆੜ ਦੇ ਪੀ.ਏ.ਯੂ. ਵਿਖੇ ਅਪਰ ਨਿਰਦੇਸ਼ਕ ਸੰਚਾਰ ਵਜੋਂ ਕਾਰਜਕਾਲ ਵਿਚ ਵਾਧਾ ਕੀਤਾ ਗਿਆ ਹੈ | ਬੀਤੇ ਦਿਨੀਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਵਿਚ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿਚ ਇਸ ਵਾਧੇ ਨੂੰ ਪ੍ਰਵਾਨਗੀ ਦਿੱਤੀ ਗਈ | ਡਾ. ਤੇਜਿੰਦਰ ਸਿੰਘ ਰਿਆੜ ਸਤੰਬਰ 2020 ਤੋਂ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਦੇ ਤÏਰ ਤੇ ਕਾਰਜਸ਼ੀਲ ਹਨ | ਉਨ੍ਹਾਂ ਨੇ ਇਸ ਅਰਸੇ ਦÏਰਾਨ ਪੀ.ਏ.ਯੂ. ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨੂੰ ਪੰਜਾਬ ਦੇ ਦੂਰ-ਦਰਾਜ਼ ਖੇਤਰਾਂ ਦੇ ਕਿਸਾਨਾਂ ਤੱਕ ਪਹੁੰਚਾਉਣ ਲਈ ਉਲੇਖਯੋਗ ਕਾਰਜ ਕੀਤਾ | ਡਾ. ਰਿਆੜ ਨੇ ਖੇਤੀ ਪਸਾਰ ਗਤੀਵਿਧੀਆਂ ਨੂੰ ਸੂਚਨਾ ਅਤੇ ਤਕਨਾਲੋਜੀ ਦੇ ਮਾਧਿਅਮ ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਲਈ ਪਹਿਲਕਦਮੀ ਕੀਤੀ | ਡਿਜੀਟਲ ਹਫ਼ਤਾਵਾਰ ਅਖ਼ਬਾਰ ਖੇਤੀ ਸੰਦੇਸ਼ 11 ਲੱਖ ਤੋਂ ਵਧੇਰੇ ਕਿਸਾਨੀ ਪਰਿਵਾਰਾਂ ਤੱਕ ਵੱਟ੍ਹਸਐਪ ਰਾਹੀਂ ਪਹੁੰਚਣ ਦਾ ਨੈੱਟਵਰਕ ਸਥਾਪਿਤ ਕਰਨਾ ਅਤੇ ਹਫ਼ਤਾਵਾਰ ਸੋਸ਼ਲ ਮੀਡੀਆ ਲਾਈਵ ਪ੍ਰੋਗਰਾਮ ਰਾਹੀਂ ਤਾਜ਼ਾ ਖੇਤੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣੀ ਇਸ ਕਾਰਜ ਦੇ ਉਘੜਵੇਂ ਪ੍ਰਮਾਣ ਹਨ | ਡਾ. ਤੇਜਿੰਦਰ ਸਿੰਘ ਰਿਆੜ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਵੀ ਰਹੇ ਹਨ ਨੇ 31 ਖੋਜ ਪੇਪਰ, 18 ਕਿਤਾਬਾਂ, 457 ਬੁਲਿਟਿਨ ਅਤੇ 115 ਪਸਾਰ ਲੇਖ ਲਿਖੇ | ਉਨ੍ਹਾਂ ਨੇ 1509 ਤੋਂ ਵਧੇਰੇ ਟੀ ਵੀ, ਰੇਡੀਉ ਵਾਰਤਾਲਾਪ ਕਰਵਾਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਸਫਲਤਾ ਦੀ ਕਾਮਨਾ ਕੀਤੀ |