15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੀ. ਏ. ਯੂ. ਦੇ ਸਾਬਕਾ ਵਿਦਿਆਰਥੀ ਤੇ ਵਿਜ਼ਟਿੰਗ ਪ੍ਰੋਫੈਸਰ ਨੂੰ ਵੱਕਾਰੀ ਫੌਕਸ ਫੈਕਲਟੀ ਪੁਰਸਕਾਰ ਹਾਸਿਲ ਹੋਇਆ <br/>

Ad Position 21
No active advertisement
ਅਜੀਤ ਡੈਸਕ 03-02-2026
ਲੁਧਿਆਣਾ, 2 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਤੋਂ ਬੀ.ਐਸ.ਸੀ. ਅਤੇ ਐਮ.ਐਸ.ਸੀ. ਦੀ ਡਿਗਰੀ ਹਾਸਲ ਕਰਨ ਵਾਲੇ ਅਤੇ 2025 ਨਵੰਬਰ ਵਿਚ ਯੂਨੀਵਰਸਿਟੀ ਦੇ ਆਨਰੇਰੀ ਵਿਜ਼ਟਿੰਗ ਪ੍ਰੋਫੈਸਰ ਨਾਮਜ਼ਦ ਹੋਏ ਡਾ. ਦਿਲਪ੍ਰੀਤ ਬਾਜਵਾ ਨੂੰ 2026 ਲਈ ਫੌਕਸ ਫੈਕਲਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਅਮਰੀਕਾ ਦੀ ਮੌਨਟਾਨਾ ਰਾਜ ਯੂਨੀਵਰਸਿਟੀ ਦੇ ਮਕੈਨੀਕਲ ਅਤੇ ਉਦਯੋਗਿਕ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਕਾਰਜ ਕਰ ਰਹੇ ਡਾ. ਦਿਲਪ੍ਰੀਤ ਬਾਜਵਾ ਨੂੰ ਇਹ ਪੁਰਸਕਾਰ ਅਧਿਆਪਨ, ਖੋਜ, ਵਿਦਵਤਾ, ਅਕਾਦਮਿਕ ਅਗਵਾਈ ਅਤੇ ਸਿਰਜਣਾਤਮਿਕ ਯੋਗਤਾ ਲਈ ਦਿੱਤਾ ਜਾਵੇਗਾ | ਮਾਰਟਿਨ ਫੌਕਸ ਪਰਿਵਾਰ ਅਤੇ ਪ੍ਰੋਵੋਟਸ ਦੇ ਅਕਾਦਮਿਕ ਦਫ਼ਤਰ ਵਲੋਂ ਪ੍ਰਯੋਜਿਤ ਇਸ ਪੁਰਸਕਾਰ ਵਿਚ ਸਨਮਾਨ ਚਿੰਨ੍ਹ ਅਤੇ ਮਾਣ ਭੱਤਾ ਸ਼ਾਮਿਲ ਹੁੰਦਾ ਹੈ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ ਨੇ ਸੰਸਾਰ ਭਰ ਵਿਚ ਯੂਨੀਵਰਸਿਟੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | ਉਨ੍ਹਾਂ ਨੇ ਡਾ. ਬਾਜਵਾ ਨੂੰ ਮਿਲਣ ਵਾਲੇ ਇਸ ਵੱਕਾਰੀ ਪੁਰਸਕਾਰ ਨੂੰ ਪੀ.ਏ.ਯੂ. ਦੀਆਂ ਪ੍ਰਾਪਤੀਆਂ ਦੀ ਸੂਚੀ ਵਿਚ ਅਹਿਮ ਅਧਿਆਇ ਕਿਹਾ | ਉਨ੍ਹਾਂ ਕਿਹਾ ਕਿ ਡਾ. ਬਾਜਵਾ ਦੀ ਇਹ ਪ੍ਰਾਪਤੀ ਯੂਨੀਵਰਸਿਟੀ ਦੇ ਨੌਜਵਾਨ ਵਿਗਿਆਨੀਆਂ ਅਤੇ ਭਵਿੱਖ ਦੇ ਮਾਹਿਰਾਂ ਲਈ ਪ੍ਰੇਰਨਾਦਾਇਕ ਸਾਬਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਟੈਗਲਾਈਨ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਪੀ. ਏ. ਯੂ. ਨੇ ਆਲੂ ਦੀਆਂ ਪ੍ਰਮਾਣਿਕ ਕਿਸਮਾਂ ਦਾ ਬੀਜ ਕਿਸਾਨਾਂ ਲਈ ਮੁਹੱਈਆ ਕੀਤਾ <br/>
Ad Position 24