15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਚ ਬਾਰ੍ਹਵੀਂ ਜਮਾਤ ਨੰੂ ਸ਼ਾਨਦਾਰ ਤੇ ਯਾਦਗਾਰ ਵਿਦਾਇਗੀ <br/>

Ad Position 21
No active advertisement
ਸੈਕਰਡ ਹਾਰਟ ਕਾਨਵੈਂਟ ਸਕੂਲ ਵਿਚ ਕਰਵਾਏ ਵਿਦਾਇਗੀ ਸਮਾਗਮ ਦੌਰਾਨ ਮੌਜੂਦ ਸਕੂਲ ਦੇ ਵਿਦਿਆਰਥੀ | ਤਸਵੀਰ-ਸੇਵਕ ਸਿੰਘ <br/> 03-02-2026
ਲੁਧਿਆਣਾ, 2 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ ਸੈਕਟਰ-39 ਵਿਚ ਅਕਾਦਮਿਕ ਸੈਸ਼ਨ 2025 -26 ਲਈ ਕ੍ਰਾਈਸਾਲਿਸ- ਦ ਜਰਨੀ ਆਫ ਟ੍ਰਾਂਸਫਾਰਮੇਸ਼ਨ ਥੀਮ ਹੇਠ ਵਿਦਾਇਗੀ ਸਮਾਗਮ ਕਰਵਾਇਆ ਗਿਆ | ਸਕੂਲ ਦੇ ਮੁੱਖ ਹਾਲ ਵਿਚ ਹੋਏ ਇਸ ਸਮਾਗਮ ਦੀ ਮੇਜਬਾਨੀ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਕੀਤੀ ਗਈ, ਜਿੱਥੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੰੂ ਭਾਵੁਕ ਮਾਹੌਲ ਵਿਚ ਵਿਦਾਇਗੀ ਦਿੱਤੀ ਗਈ | ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ | ਜਿਸ ਤੋਂ ਬਾਅਦ ਸੱਭਿਆਚਾਰਕ, ਯਾਦੋਂ ਕੀ ਬਾਰਾਤ, ਪੀਪੀਟੀ ਅਤੇ ਰੰਗਾ-ਰੰਗ ਕਾਰਜਕ੍ਰਮਾਂ ਨੇ ਸਭ ਦਾ ਮਨ ਮੋਹ ਲਿਆ | ਇਸ ਦੌਰਾਨ ਸ਼ਾਈਨ ਗੋਇਲ ਨੂੰ ਮਿਸ ਫੇਅਰਵੈਲ ਅਤੇ ਅਮਨਦੀਪ ਕੰਗ ਨੰੂ ਮਿਸਟਰ ਫੇਅਰਵੈਲ ਐਲਾਨਿਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਡਾ..ਪ੍ਰੀਕਸ਼ਿਤ ਗੋਇਲ ਨੇ ਵਿਦਿਆਰਥੀਆਂ ਨੰੂ ਆਪਣੇ ਭਵਿੱਖ ਲਈ ਮਿਹਨਤ, ਅਨੁਸ਼ਾਸਨ ਅਤੇ ਕਦਰਾਂ ਕੀਮਤਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਡਾਇਰੈਕਟਰ ਰੈਵਰੈਂਡ ਫਾਦਰ ਸੇਬੇਸਟੀਅਨ ਪੈਲਾਸੇਰੀ ਅਤੇ ਪਿ੍ੰਸੀਪਲ ਸਿਸਟਰ ਕ੍ਰਿਸਪਿਨ ਮਾਰੀਆ ਨੇ ਵੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੰੂ ਆਤਮ ਵਿਸ਼ਵਾਸ਼ ਨਾਲ ਜੀਵਨ ਦੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਸਮਾਪਨ ਕੇਕ ਕੱਟਕੇ, ਭੰਗੜਾ ਗਿੱਧਾ ਅਤੇ ਵਿਦਿਆਰਥੀਆਂ ਨੰੂ ਯਾਦਗਾਰੀ ਚਿੰਨ੍ਹ ਭੇਟ ਕਰਨ ਨਾਲ ਹੋਇਆ |

Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਨੌਜਵਾਨ ਗੰਭੀਰ ਜ਼ਖਮੀ <br/> ਅਗਲੀ ਖ਼ਬਰ ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਜੀ ਐਨ ਡੀ ਯੂ ਵਲੋਂ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਨੂੰ ਵੀ ਖੋਜ ਦੀ ਭਾਸ਼ਾ ਬਣਾਏ ਜਾਣ...
Ad Position 24