16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਅੰਤਰ ਕਾਲਜ ਸਾਫਟਬਾਲ ਮੁਕਾਬਲਿਆਂ ਵਿਚ ਗੁਰੂ ਨਾਨਕ ਗਰਲਜ਼ ਕਾਲਜ ਬਣਿਆ ਚੈਂਪੀਅਨ <br/>

Ad Position 21
No active advertisement
ਅਜੀਤ ਡੈਸਕ 03-02-2026
ਲੁਧਿਆਣਾ, 2 ਫਰਵਰੀ (ਜਸਵਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 29 ਤੋਂ 31 ਜਨਵਰੀ, 2026 ਤੱਕ ਜੀ.ਐਚ.ਜੀ. ਖ਼ਾਲਸਾ ਕਾਲਜ ਗੁਰੂਸਰ, ਸੁਧਾਰ ਵਿਖੇ ਔਰਤਾਂ ਲਈ ਅੰਤਰ-ਕਾਲਜ ਸਾਫਟਬਾਲ ਚੈਂਪੀਅਨਸ਼ਿਪ ਕਰਵਾਈ | ਇਸ ਚੈਂਪੀਅਨਸ਼ਿਪ ਵਿਚ ਚਾਰ ਟੀਮਾਂ ਨੇ ਭਾਗ ਲਿਆ | ਪਹਿਲੇ ਮੈਚ ਦੇ ਲੀਗ ਮੈਚ ਵਿਚ ਗੁਰੂ ਨਾਨਕ ਗਰਲਜ਼ ਕਾਲਜ ਨੇ ਜੀ.ਐਚ.ਜੀ. ਖ਼ਾਲਸਾ ਕਾਲਜ, ਗੁਰੂਸਰ ਸੁਧਾਰ ਨੂੰ 2-1 ਨਾਲ ਹਰਾਇਆ | ਨੀਸ਼ੂ ਅਤੇ ਨਵਦੀਪ ਨੇ 1-1 ਦੌੜ ਬਣਾਈ | ਦੂਜੇ ਮੈਚ ਵਿਚ ਗੁਰੂ ਨਾਨਕ ਗਰਲਜ਼ ਕਾਲਜ ਨੇ ਪੀ.ਜੀ.ਜੀ.ਸੀ. ਸੈਕਟਰ-11 ਚੰਡੀਗੜ੍ਹ ਨੂੰ 8-1 ਨਾਲ ਹਰਾਇਆ | ਮਹਿਕਦੀਪ ਅਤੇ ਨੀਸ਼ੂ ਨੇ 2-2 ਦੌੜਾਂ, ਸੰਦੀਪ ਪਾਲ, ਸਾਧਨਾ, ਅਮਨਦੀਪ ਅਤੇ ਮਨਪ੍ਰੀਤ ਨੇ 1-1 ਦੌੜ ਬਣਾਈ | ਤੀਜੇ ਮੈਚ ਵਿਚ ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ ਨੇ ਖ਼ਾਲਸਾ ਕਾਲਜ ਫ਼ਾਰ ਵੁਮੈਨ ਘੁਮਾਰ ਮੰਡੀ ਲੁਧਿਆਣਾ ਨੂੰ 7-0 ਦੇ ਸਕੋਰ ਨਾਲ ਹਰਾਇਆ | ਨੀਸ਼ੂ, ਸੋਨੀ, ਨਵਦੀਪ, ਮਹਿਕਦੀਪ, ਸੰਦੀਪ ਪਾਲ, ਅਮਨਜੋਤ ਅਤੇ ਮਨਪ੍ਰੀਤ ਨੇ 1-1 ਦੌੜ ਬਣਾਈ | ਗੁਰੂ ਨਾਨਕ ਗਰਲਜ਼ ਕਾਲਜ ਦੀਆਂ 6 ਖਿਡਾਰਨਾਂ ਨੂੰ ਆਲ ਇੰਡੀਆ ਸਾਫਟਬਾਲ ਯੂਨੀਵਰਸਿਟੀ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸਾਫਟਬਾਲ ਟੀਮ ਵਿਚ ਚੁਣਿਆ ਗਿਆ ਹੈ, ਜੋ ਕਿ 6 ਤੋਂ 10 ਫਰਵਰੀ, 2026 ਤੱਕ ਸੰਤ ਗਾਡਗੇ ਬਾਬਾ ਯੂਨੀਵਰਸਿਟੀ, ਅਮਰਾਵਤੀ ਮਹਾਰਾਸ਼ਟਰ ਵਿਖੇ ਹੋਣ ਜਾ ਰਹੀ ਹੈ | ਡਾ. ਚਰਨਜੀਤ ਮਾਹਲ ਡਾਇਰੈਕਟਰ ਅਤੇ ਪਿ੍ੰਸੀਪਲ ਰਾਖੀ ਮਲਹੋਤਰਾ ਗੁਰੂ ਨਾਨਕ ਗਰਲਜ਼ ਕਾਲਜ ਨੇ ਪੂਰੀ ਟੀਮ, ਕੋਚਾਂ ਅਤੇ ਮੈਨੇਜਰ (ਹਰਬੀਰ ਸਿੰਘ ਗਿੱਲ, ਸੁਖਦੇਵ ਸਿੰਘ ਔਲਖ ਅਤੇ ਰਾਣੀ ਕੌਰ) ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਕੇ. ਸੀ. ਡਬਲਿਊ ਵਿਖੇ ਆਈ. ਸੀ. ਐਚ. ਆਰ ਦੁਆਰਾ ਸਪਾਂਸਰ ਕੀਤਾ ਇਕ ਰੋਜਾ ਰਾਸ਼ਟਰੀ ਸੈਮੀਨਾਰ <br/> ਅਗਲੀ ਖ਼ਬਰ ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਮੌਕੇ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ, ਰਵਨੀਤ ਸਿੰਘ ਬਿੱਟੂ, ਮੁਰਲੀ ਧਰ ਮੋਹਨ ਦਾ ਕ...
Ad Position 24