15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪਾਮੇਤੀ ਵਲੋਂ ਵਰਮੀਕੰਪੋਸਟਿੰਗ ਸਿਖਲਾਈ ਰਾਹੀਂ ਪਿੰਡ ਦੀਆਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਇਆ <br/>

Ad Position 21
No active advertisement
ਸਿਖਲਾਈ ਦੌਰਾਨ ਕਿਸਾਨ ਬੀਬੀਆਂ ਨਾਲ ਬੈਠੇ ਸਿਖਲਾਈ ਕੋਆਰਡੀਨੇਟਰ ਡਾ. ਹਰਮੀਤ ਕੌਰ, ਐਚ.ਓ.ਡੀ. ਸ਼ੈਲੀ ਅਤੇ ਹੋਰ | ਅਜੀਤ ਤਸਵੀਰ <br/> 05-02-2026
ਲੁਧਿਆਣਾ, 4 ਫਰਵਰੀ (ਜਸਵਿੰਦਰ ਸਿੰਘ)-ਪਾਮੇਤੀ ਵਲੋਂ ਕਰਵਾਈ ਵਰਮੀਕੰਪੋਸਟਿੰਗ ਬਾਰੇ ਤਿੰਨ ਦਿਨਾਂ ਦੀ ਸਿਖਲਾਈ ਵਿਚ ਪਿੰਡ ਦੀਆਂ 15 ਮਹਿਲਾਵਾਂ ਨੇ ਭਾਗ ਲਿਆ | ਟਰੇਨਿੰਗ ਦੌਰਾਨ ਮਹਿਲਾਵਾਂ ਨੂੰ ਰੁਪਿੰਦਰ ਕੌਰ ਦੇ ਖੇਤਾਂ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਵਰਮੀਕੰਪੋਸਟ ਬਣਾਉਣ ਅਤੇ ਇਸ ਦੀ ਵਰਤੋਂ ਖੇਤਾਂ ਅਤੇ ਰਸੋਈ ਬਾਗਾਂ ਵਿਚ ਕਰਨ ਬਾਰੇ ਜਾਣਕਾਰੀ ਦਿੱਤੀ ਗਈ | ਡਾ. ਹਰਮੀਤ ਕੌਰ, ਟਰੇਨਿੰਗ ਕੋਆਰਡੀਨੇਟਰ ਨੇ ਵਰਮੀਕੰਪੋਸਟ ਤਿਆਰ ਕਰਕੇ ਉਸ ਨੂੰ ਨਰਸਰੀਆਂ ਅਤੇ ਕਿਸਾਨਾਂ ਨੂੰ ਵੇਚਣ ਦੇ ਮੌਕਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਮਹਿਲਾਵਾਂ ਲਈ ਕਮਾਈ ਦਾ ਚੰਗਾ ਸਾਧਨ ਬਣ ਸਕਦਾ ਹੈ | ਇਸ ਮੌਕੇ ਸ਼ੈਲੀ, ਐਚ.ਡੀ.ਓ. ਨੇ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਮਹਿਲਾਵਾਂ ਨੂੰ ਬੁਲਾਰਾ ਵਿਖੇ ਗੁੰਟਾ ਦੇ ਵਰਮੀਕੰਪੋਸਟ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਗੋਬਰ ਅਤੇ ਘਰੇਲੂ ਕਚਰਾ ਵਰਮੀਕੰਪੋਸਟ ਵਿਚ ਬਦਲਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਵਾਂ ਡਾ. ਆਤਮ ਹਮਰਾਹੀ ਯਾਦਗਾਰੀ ਸਨਮਾਨ ਸਮਾਗਮ 11 ਨੂੰ <br/> ਅਗਲੀ ਖ਼ਬਰ ਰਾਈਡ ਇੰਡੀਆ ਐਕਸਪੋ-2026 - 6 ਤੋਂ 8 ਫਰਵਰੀ ਤੱਕ ਲੱਗਣ ਵਾਲੀ ਐਕਸਪੋ ਭਾਰਤ ਦੇ ਸਾਈਕਲਿੰਗ ਅਤੇ ਗਤੀਸ਼ੀਲਤਾ ਭਵਿੱਖ...
Ad Position 24