ਲੁਧਿਆਣਾ, 4 ਫਰਵਰੀ (ਜਸਵਿੰਦਰ ਸਿੰਘ)-ਸਮਾਜ ਵਿਚ ਦੇਖਿਆ ਜਾਵੇ ਤਾਂ ਹਰ ਪਲ ਔਰਤਾਂ ਕੋਈ ਨਾ ਕੋਈ ਅਪਰਾਧ ਦਾ ਸ਼ਿਕਾਰ ਹੋ ਰਹੀਆਂ ਹਨ, ਚਾਹੇ ਉਹ ਸਮਾਜਿਕ ਅਪਰਾਧ ਹੋਵੇ, ਚਾਹੇ ਘਰੇਲੂ ਜਾਂ ਸ਼ੋਸ਼ਣ ਹਿੰਸਾ ਦਾ ਸ਼ਿਕਾਰ ਹੋਣ, ਜਿਸ ਦਾ ਨਤੀਜਾ ਔਰਤਾਂ ਨੂੰ ਕਿਸੇ ਭਾਰੀ ਨੁਕਸਾਨ ਨਾਲ ਝੇਲਣਾ ਪੈਂਦਾ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਦਿਵਿਆ ਨਰੂਲਾ ਨੇ ਕੀਤਾ | ਦਿਵਿਆ ਨਰੂਲਾ, ਜੋ ਕਿ ਔਰਤਾਂ ਉੱਪਰ ਹੋ ਰਹੀ ਹਿੰਸਾ ਵਿਸ਼ੇ 'ਤੇ ਖੋਜ ਵੀ ਕਰ ਰਹੇ ਹਨ, ਨੇ ਕਿਹਾ ਕਿ ਔਰਤਾਂ ਉੱਪਰ ਹੋ ਰਹੀ ਹਿੰਸਾ ਦਾ ਪਹਿਲ ਦੇ ਆਧਾਰ 'ਤੇ ਸੁਣਵਾਈ ਕਰਕੇ ਹੱਲ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਦੇ ਵਧ ਰਹੇ ਰੁਝਾਨ ਦਾ ਇਕ ਹੋਰ ਮੁੱਖ ਕਾਰਨ ਕੋਈ ਸਖ਼ਤ ਸਜ਼ਾ ਦਾ ਨਾ ਹੋਣਾ, ਸਮਾਜਿਕ ਜਾਂ ਕਾਨੂੰਨੀ ਪਾਬੰਦੀਆਂ ਦੀ ਘਾਟ ਕਰਕੇ, ਮੌਜੂਦਾ ਕਾਨੂੰਨਾਂ ਨੂੰ ਲਾਗੂ ਕਰਨ ਵਿਚ ਅਸਫਲ ਸਾਬਤ ਹੋਣਾ ਹੈ | ਸਰਕਾਰ ਔਰਤਾਂ ਪ੍ਰਤੀ ਹੋ ਰਹੀ ਹਿੰਸਾ ਦੇ ਮਾਮਲੇ ਵਿਚ ਕਾਨੂੰਨ ਸਖ਼ਤੀ ਨਾਲ ਪਾਲਨਾ ਕਰਨ ਦੇ ਆਦੇਸ਼ ਜਾਰੀ ਕਰੇ |