ਢੰਡਾਰੀ ਕਲਾਂ/ਲੁਧਿਆਣਾ, 4 ਫਰਵਰੀ (ਜਸਵੀਰ ਸਿੰਘ ਬੰਗਾ)-ਢੰਡਾਰੀ ਕਲਾਂ ਦੇ ਵੱਡਾ ਗੁਰਦੁਆਰਾ ਸਾਹਿਬ ਜੀ.ਟੀ. ਰੋਡ ਤੋਂ ਆਉਂਦੀ ਮੁੱਖ ਸੜਕ ਦਾ ਇੰਨਾ ਕੁ ਬੁਰਾ ਹਾਲ ਸੀ ਕਿ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਪੁੱਜਣ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੀ ਸੜਕ ਦੀ ਮਾੜੀ ਦੁਰਦਸ਼ਾ ਬਾਰੇ ਕਈ ਵਾਰ ਹਲਕਾ ਵਿਧਾਇਕ ਨੂੰ ਜਾਣੰੂ ਕਰਵਾ ਚੁੱਕੇ ਹਾਂ, ਪਰ ਇਸ ਦਾ ਕੋਈ ਢੁਕਵਾਂ ਹੱਲ ਨਿਕਲਣ ਦੀ ਥਾਂ ਸਮੱਸਿਆ ਲਗਾਤਾਰ ਵਧਦੀ ਗਈ, ਇੱਥੋਂ ਤੱਕ ਕਿ ਇਸ ਸੜਕ ਤੋਂ ਗੁਜ਼ਰਨ ਵਾਲੇ ਵਿਅਕਤੀ ਕਈ ਵਾਰ ਡਿਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ 3-4 ਮਹੀਨਿਆਂ ਤੋਂ ਸੜਕ ਦਾ ਬਹੁਤ ਮਾੜਾ ਹਾਲ ਸੀ, ਪਰ ਸਿਆਸੀ ਆਗੂਆਂ ਵਲੋਂ ਇਸ ਸੜਕ ਵੱਲ ਧਿਆਨ ਨਾ ਦੇਣ ਕਰਕੇ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੀ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਖ਼ਰ ਇਸ ਸੜਕ ਨੂੰ ਬਣਾਉਣ ਲਈ ਸੰਗਤਾਂ ਨੇ ਖੁਦ ਬੀੜਾ ਚੁੱਕਿਆ ਅਤੇ ਸੜਕ 'ਤੇ ਕੇਰੀ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ ਤਾਂ ਜੋ ਸੜਕ ਤੋਂ ਆਉਣ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ | ਇਸ ਮੌਕੇ ਪਰਮਜੀਤ ਸਿੰਘ ਪੰਮਾ, ਗੁਰਦੇਵ ਸਿੰਘ ਮਾਨ, ਮੋਹਨ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ, ਪਿਛੋਰਾ ਸਿੰਘ, ਜਗਦੇਵ ਸਿੰਘ, ਸੁਰਿੰਦਰ ਸਿੰਘ, ਜ਼ੋਰਾ ਸਿੰਘ, ਸੁਖਚੈਨ ਸਿੰਘ, ਅਮਰਜੀਤ ਸਿੰਘ, ਜ਼ੋਬਨਪ੍ਰੀਤ ਸਿੰਘ, ਸਰਬਜੀਤ ਸਿੰਘ, ਮਨੀ ਗਰਚਾ, ਕਰਨ ਗਰਚਾ, ਪ੍ਰਦੀਪ ਗਰਚਾ, ਬਿੱਲੂ ਗਰਚਾ, ਪਿਆਰਾ ਸਿੰਘ, ਹਰਬੰਸ ਸਿੰਘ ਗਰਚਾ, ਰਣਜੀਤ ਸਿੰਘ ਗਰਚਾ, ਭਾਨਾ ਨਿਹੰਗ ਆਦਿ ਹਾਜ਼ਰ ਸਨ |