15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੰਜਾਬ ਕਲਾ ਭਵਨ 'ਚ ਡਾ. ਐੱਮ. ਐੱਸ. ਰੰਧਾਵਾ ਕਲਾ ਸਾਹਿਤ ਉਤਸਵ ਦਾ ਤੀਜਾ ਦਿਨ ਲਲਿਤ ਕਲਾਵਾਂ ਦੇ ਨਾਂਅ ਰਿਹਾ 'ਖੁੱਲ੍ਹਾਂ ਕੈਲੀਗਾਫ਼ੀ ਮੁਕਾਬਲਾ-2026' ਰਿਹਾ ਵਧੇਰੇ ਰੌਚਕ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋ, ਡਾ. ਐੱਮ. ਐੱਸ. ਰੰਧਾਵਾ ਸਾਹਿਤ ਕਲਾ ਉਤਸਵ ਤਹਿਤ ਅੱਜ ਤੀਜੇ ਦਿਨ ਸਭ ਤੋ ਪਹਿਲਾਂ 'ਲਲਿਤ ਕਲਾ ਅਕਾਦਮੀ' ਵਲੋਂ 'ਖੁੱਲ੍ਹਾ ਕੈਲੀਗ੍ਰਾਫੀ ਮੁਕਾਬਲਾ-2026' ਕਰਵਾਇਆ ਗਿਆ | ਜਿਸ ਵਿਚ 'ਕੈਲੀਗ੍ਰਾਫੀ' ਵਿਚ ਪਹਿਲਾ ਸਥਾਨ ਜੇ. ਪੀ ਸਿੰਘ, ਦੂਜਾ ਸਥਾਨ ਸੋਨਜੀਤ ਕੌਰ, ਤੀਜਾ ਸਥਾਨ ਪਰਮਵੀਰ ਸਿੰਘ ਨੂੰ ਪ੍ਰਾਪਤ ਹੋਇਆ | ਹੌਸਲਾ ਹਫ਼ਜਾਈ ਲਈ, ਪਹਿਲਾ ਸਥਾਨ ਕਿ੍ਸ਼ਨਪ੍ਰੀਤ ਸਿੰਘ, ਦੂਜਾ ਸਥਾਨ ਨਿਤਿਨ ਕੁਮਾਰ ਤੀਜਾ ਸਥਾਨ ਪੁਪਿਤ, ਚੌਥਾ ਸਥਾਨ ਗੁਰਮੀਤ ਕੌਰ, ਪੰਜਵਾਂ ਸਥਾਨ ਗਾਇਤ੍ਰੀ ਨੂੰ ਪ੍ਰਾਪਤ ਹੋਇਆ | ਇਸ ਉਪਰੰਤ ਫ਼ੋਟੋਗਰਾਫੀ ਪ੍ਰਦਰਸ਼ਨੀ, ਰਵਿੰਦਰ ਸਿੰਘ ਰਵੀ (ਲੁਧਿਆਣਾ) ਵਲੋਂ ਲਗਾਈ ਗਈ, ਜਿਸ ਦਾ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਦਰਸ਼ਕਾਂ ਨੇ ਉਤਸੁਕਤਾ ਨਾਲ ਪ੍ਰਦਰਸ਼ਨੀ ਨੂੰ ਵੇਖਿਆ | ਇਸੇ ਦੌਰਾਨ ਡਾ. ਯੋਗਰਾਜ ਦੁਆਰਾ ਡਾ. ਐੱਮ. ਐੱਸ ਰੰਧਾਵਾ ਬਾਰੇ ਪਰਚਾ ਪੜਿ੍ਹਆ ਗਿਆ | ਉਨ੍ਹਾਂ ਡਾ. ਰੰਧਾਵਾ ਨੂੰ ਬਹੁਪੱਖੀ ਸ਼ਖ਼ਸੀਅਤ ਆਖਿਆ ਅਤੇ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਇਕ ਪਹਿਲੂ ਵਿਚ ਨਹੀਂ ਵੰਡਿਆ ਜਾ ਸਕਦਾ | ਡਾ. ਯੋਗਰਾਜ ਵਲੋਂ ਕਲਾ ਪੱਖ ਤੋਂ ਉਨ੍ਹਾਂ ਬਾਰੇ ਗੱਲ ਕਰਾਂਗਾ | ਉਨ੍ਹਾਂ ਕਿਹਾ ਰੰਧਾਵਾ ਕਲਾ ਪਾਰਖੂ ਤੇ ਲੇਖਕ ਸਨ, ਉਨ੍ਹਾਂ ਨੇ 37 ਪੁਸਤਕਾਂ ਖੁਦ ਲਿਖੀਆਂ ਤੇ 70 ਕਿਤਾਬਾਂ ਉਨ੍ਹਾਂ ਨਾਲ ਸੰਬੰਧਿਤ ਹਨ | ਉਪਰੰਤ ਅਮਰਜੀਤ ਸਿੰਘ ਗਰੇਵਾਲ ਵਲੋਂ ਲਲਿਤ ਕਲਾ ਵਿਚ ਪੰਜਾਬ ਗੌਰਵ ਸਨਮਾਨ-2026 ਪ੍ਰਾਪਤ ਕਰਤਾ ਦੇਵ ਇੰਦਰ ਬਾਰੇ ਪਰਚਾ 'ਦੇਵ ਇੰਦਰ ਦਾ ਕਲਾ ਸੰਸਾਰ' ਪੜਿ੍ਹਆ ਗਿਆ | ਉਨ੍ਹਾਂ ਆਪਣੇ ਪਰਚੇ ਵਿਚ ਕਿਹਾ ਕਿ ਦੇਵ ਇੰਦਰ ਨੇ ਚੰਡੀਗੜ੍ਹ ਤੋਂ ਜਾ ਕੇ ਪੰਜਾਬ ਵਿਚ ਕਲਾ ਨੂੰ ਹੁਲਾਰਾ ਦਿੱਤਾ | ਉਨ੍ਹਾਂ ਨੇ ਦੇਵ ਇੰਦਰ ਦੀ ਫੋਟੋਗ੍ਰਾਫੀ ਦੇ ਕਈ ਕਲਾ ਰੂਪਾਂ ਦੀ ਸ਼ਲਾਘਾ ਕੀਤੀ | ਇਸ ਤੋਂ ਬਾਅਦ ਕੈਲੀਗ੍ਰਾਫੀ ਜੇਤੂ ਕਲਾਕਾਰਾਂ ਦਾ ਇਨਾਮ ਵੰਡ ਸਮਾਰੋਹ ਹੋਇਆ | ਜਿਸ ਵਿਚ ਸਵਰਨਜੀਤ ਸਵੀ, ਚੇਅਰਮੈਨ ਕਲਾ ਪਰਿਸ਼ਦ, ਯੋਗਰਾਜ ਅੰਗਰੀਸ਼ ਉਪ-ਪ੍ਰਧਾਨ, ਗੁਰਮੀਤ ਧੀਮਾਨ ਪ੍ਰਧਾਨ ਲਲਿਤ ਕਲਾ ਅਕਾਦਮੀ ਤੇ ਅਸ਼ਵਨੀ ਚੈਟਲੇ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ ਸ਼ਾਮਿਲ ਸਨ | ਸਮਾਰੋਹ ਦੇ ਅਗਲੇ ਭਾਗ ਵਿਚ ਉੱਘੇ ਕਲਾਕਾਰ ਮਦਨ ਲਾਲ ਦੁਆਰਾ ਇੰਟਰਐਕਟਿਵ ਸੈਸ਼ਨ ਸਲਾਈਡ ਸ਼ੋਅ ਅਤੇ ਪੇਂਟਿੰਗ ਸਲਾਈਡ ਸ਼ੋਅ ਦਿਖਾਇਆ ਗਿਆ | ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਸਲਾਹਿਆ ਗਿਆ | ਇਸ ਮੌਕੇ 'ਤੇ ਦੇਵ ਇੰਦਰ ਨਾਲ ਸੰਵਾਦ, ਅਮਰਜੀਤ ਗਰੇਵਾਲ, ਮਦਨ ਲਾਲ, ਸੁਭਾਸ਼ ਪਰਿਹਾਰ ਵੱਲੋਂ ਰਚਾਇਆ ਗਿਆ | ਮੰਚ ਸੰਚਾਲਨ ਅਕਾਦਮੀ ਦੀ ਸਕੱਤਰ ਸੁਮਿਤ ਦੁਆ ਵਲੋਂ ਕੀਤਾ ਗਿਆ | ਇਸ ਉਤਸਵ 'ਚ ਬਹੁਪੱਖੀ ਸ਼ਖ਼ਸੀਅਤ ਜਗਦੀਪ ਸਿੱਧੂ, ਪ੍ਰੀਤਮ ਰੁਪਾਲ, ਪਾਲ ਅਜਨਬੀ, ਹਰਬੰਸ ਸਿੰਘ ਸੌਢੀ, ਕਰਿਸ਼ਮਾ ਵਰਮਾ, ਦਰਸ਼ਨ ਪਤਲੀ, ਵਰਿੰਦਰ ਸਿੰਘ ਤੋਂ ਇਲਾਵਾ ਪੁਨੀਤ ਮਦਾਨ, ਪ੍ਰਦੀਪ ਧੀਮਾਨ, ਗੁਰਨੀਤ ਕੌਰ, ਸਿਧਾਰਥ ਆਦਿ ਵਲੋਂ ਸ਼ਿਰਕਤ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਐਨ. ਜੀ. ਓ. ਐਕਸਪੋ-2026 ਵਿਖੇ ਫੀਕੋ ਦੇ ਪ੍ਰਧਾਨ ਕੁਲਾਰ ਦਾ ਸਨਮਾਨ <br/> ਅਗਲੀ ਖ਼ਬਰ ਆਉਣ ਵਾਲੇ ਸਮੇਂ ਵਿਚ ਲੋਕ ਪੈਸੇ ਨੂੰ ਨਹੀਂ ਸਿਹਤ ਨੂੰ ਤਰਸਣਗੇ-ਤਲਵਿੰਦਰ ਆਲਮਗੀਰ ਜਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਨੇ...
Ad Position 24