28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਅਕਾਲੀ ਸਰਕਾਰ 'ਚ ਗਿੱਲ ਹਲਕੇ ਦੀ ਸ਼ਮੂਲੀਅਤ ਜ਼ਰੂਰੀ-ਢਿੱਲੋਂ

Ad Position 21
No active advertisement
ਅਜੀਤ ਡੈਸਕ 07-02-2026
ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਨੇ-ਹਰਨਾਮਪੁਰਾ
ਆਲਮਗੀਰ, 6 ਫਰਵਰੀ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਗਿੱਲ ਦੀ ਇਕ ਅਹਿਮ ਮੀਟਿੰਗ ਹਲਕਾ ਅਬਜ਼ਰਵਰ ਰਣਜੀਤ ਸਿੰਘ ਢਿੱਲੋਂ, ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦੀ ਸਾਂਝੀ ਸਰਪ੍ਰਸਤੀ ਅਤੇ ਹਲਕਾ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਮੌਜੂਦਾ ਸਰਕਾਰ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਦਿਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਆਧਾਰਿਤ ਚੱਲਣ ਵਾਲੀਆਂ ਸਿਆਸੀ ਧਿਰਾਂ ਨੂੰ ਤੁਰਦਾ ਕਰਨ ਦਾ ਸੰਕਲਪ ਲਿਆ | ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਆਗਾਮੀ 2027 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ ਅਤੇ ਉਸ ਵਿਚ ਵਿਧਾਨ ਸਭਾ ਹਲਕਾ ਗਿੱਲ ਦੀ ਸ਼ਮੂਲੀਅਤ ਵੀ ਜ਼ਰੂਰੀ ਹੈ, ਇਸ ਲਈ ਤਕੜੇ ਹੋ ਕੇ ਹਲਕਾ ਗਿੱਲ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਪਾਰਟੀ ਝੰਡਾ ਬੁਲੰਦ ਕਰੋ | ਐਡਵੋਕੇਟ ਹਰਨਾਮਪੁਰਾ ਨੇ ਦੱਸਿਆ ਕਿ ਪਾਰਟੀ ਪ੍ਰੋਗਰਾਮ ਅਨੁਸਾਰ ਆਗਾਮੀ ਚੋਣਾਂ ਦੇ ਮੱਦੇਨਜ਼ਰ ਹਲਕਾ ਅਤੇ ਬੂਥ ਪੱਧਰ 'ਤੇ ਕਮੇਟੀਆਂ ਬਣਾਈਆਂ ਜਾਣਗੀਆਂ, ਜਿਸ ਵਿਚ ਪਾਰਟੀ ਦੇ ਸਰਗਰਮ ਵਰਕਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕੋਲ ਕੇਵਲ ਇਕ ਸਾਲ ਦਾ ਸਮਾਂ ਬਾਕੀ ਰਹਿੰਦਾ ਹੈ, ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੇ ਵਾਅਦੇ, ਜਿਨ੍ਹਾਂ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ਼, ਬੁਢਾਪਾ ਪੈਨਸ਼ਨ, ਵਿਧਵਾ ਵਿਕਲਾਂਗ 2500 ਕਰਨ, ਮਹਿਲਾਵਾਂ ਦੇ ਖਾਤੇ ਵਿਚ ਹਜ਼ਾਰ ਰੁਪਏ ਮਹੀਨਾ ਪਾਉਣਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਕਿਸਾਨਾਂ ਨੂੰ ਫ਼ਸਲਾਂ ਦੇ ਐਮ.ਐਸ.ਪੀ. ਦੇਣਾ ਅਤੇ ਹੋਰ ਜਿੰਨੇ ਵੀ ਵਾਅਦੇ ਕੀਤੇ ਹਨ, ਪੂਰੇ ਨਹੀਂ ਹੋਏ | ਇਸ ਲਈ ਪੰਜਾਬ ਦੇ ਲੋਕ ਪਹਿਲਾਂ ਹੀ ਸੱਤਾ ਤਬਦੀਲੀ ਦਾ ਮਨ ਬਣਾਈ ਬੈਠੇ ਹਨ | ਉਨ੍ਹਾਂ ਕਿਹਾ ਅਸੀਂ ਇੰਦਰਾ ਦੇ ਜਬਰ ਤੋਂ ਨਹੀਂ ਡਰੇ, ਹੁਣ ਕਿਵੇਂ ਡਰਾਂਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਈ ਬੀਬੀ ਤੇਜੀ ਸੰਧੂ ਦਾ ਹਲਕਾ ਗਿੱਲ ਦੇ ਆਗੂਆਂ ਤੇ ਵਰਕਰਾਂ ਵਲੋਂ ਰਣਜੀਤ ਸਿੰਘ ਢਿੱਲੋਂ ਨੇ ਸਿਰੋਪਾਉ ਪਾਇਆ ਅਤੇ ਸਵਾਗਤ ਕੀਤਾ | ਜਥੇਦਾਰ ਚਰਨ ਸਿੰਘ ਆਲਮਗੀਰ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਦੇ ਹਵਾਲਿਆਂ ਨਾਲ ਸਟੇਜ ਸੰਚਾਲਨ ਕਰਦਿਆਂ ਪੰਥ ਅਤੇ ਪੰਜਾਬ ਵਿਰੋਧੀ ਦੇ ਲੁਕਵੇਂ ਤੇ ਸਪੱਸ਼ਟ ਇਰਾਦਿਆਂ ਤੋਂ ਸੁਚੇਤ ਕੀਤਾ | ਇਸ ਮੌਕੇ ਐਡਵੋਕੇਟ ਹਰਮਨਜੀਤ ਸਿੰਘ ਆਲਮਗੀਰ, ਵਿਕਰਮਜੀਤ ਸਿੰਘ ਸੋਹਲ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸੁਖਦਰਸ਼ਨ ਸਿੰਘ ਪੋਹੀੜ, ਹਰਦੀਪ ਸਿੰਘ ਮਨਸੂਰਾਂ, ਇਕਬਾਲ ਸਿੰਘ, ਨਗਿੰਦਰ ਸਿੰਘ ਬਿੱਟੂ, ਕਰਮਜੀਤ ਸਿੰਘ ਮਲਕਪੁਰ, ਆਦਰਸ਼ਪਾਲ ਸਿੰਘ ਬਿੰਨੀ, ਗੁਰਜੀਤ ਸਿੰਘ ਲਹਿਰਾ, ਹਰਸਿਮਰਨ ਸਿੰਘ, ਰਘਬੀਰ ਸਿੰਘ (ਸਾਰੇ ਸਰਕਲ ਪ੍ਰਧਾਨ) ਰਤਨ ਸਿੰਘ ਕਮਾਲਪੁਰੀ, ਸਾਬਕਾ ਚੇਅਰਮੈਨ ਜਸਵੰਤ ਸਿੰਘ ਹਰਨਾਮਪੁਰਾ, ਨੈਸ਼ਨਲ ਐਵਾਰਡੀ ਸੁਖਵਿੰਦਰ ਸਿੰਘ ਬੈਂਸ, ਦਲਜੀਤ ਸਿੰਘ ਪੱਡੀ, ਸ਼ੁਭਇੰਦਰ ਸਿੰਘ ਡੈਵੀ ਜਸਪਾਲ ਬਾਂਗਰ, ਗੁਰਦੀਪ ਸਿੰਘ ਰਾਜੂ ਆਲਮਗੀਰ, ਹਰਬੰਸ ਸਿੰਘ ਜਸਪਾਲ ਬਾਂਗਰ, ਲਵਲੀ ਬਲਾਕ ਸੰਮਤੀ ਮੈਂਬਰ, ਮੇਜਰ ਸਿੰਘ ਭੁੱਟਾ ਬਲਾਕ ਸੰਮਤੀ ਮੈਂਬਰ, ਹਰਬੰਸ ਸਿੰਘ ਗੋਪਾਲਪੁਰ, ਗੁਰਦੀਪ ਸਿੰਘ ਜਸਪਾਲ ਬਾਂਗਰ, ਰਛਪਾਲ ਸਿੰਘ ਹਰਨਾਮਪੁਰਾ, ਹਰਮਿੰਦਰ ਸਿੰਘ ਠੱਕਰਵਾਲ, ਗਿੰਨੀ ਕਿਲ੍ਹਾ ਰਾਏਪੁਰ, ਰਾਜ ਸਿੰਘ, ਰਾਜ ਸਿੰਘ ਮਨਸੂਰਾਂ, ਕੁਲਜੀਤ ਸਿੰਘ ਬੁਲਾਰਾ, ਪਰਮਜੀਤ ਨੱਤ, ਅਰਸ ਮਾਣਕਵਾਲ, ਰਾਜੂ ਆਲਮਗੀਰ, ਕੁਲਵੰਤ ਸਿੰਘ ਖਾਨਪੁਰ, ਬੂਟਾ ਪ੍ਰਧਾਨ ਖਾਨਪੁਰ, ਕਮਿੱਕਰ ਸਿੰਘ ਖੱਟੜਾ, ਬਲਜੀਤ ਸਿੰਘ ਗਿੱਲ, ਬਲਕਰਨ ਸਿੰਘ ਯੂਥ ਪ੍ਰਧਾਨ, ਦੀਪਾ ਡੇਹਲੋਂ, ਜੱਗੀ ਦੋਰਾਹਾ, ਸਰਪੰਚ ਜਗਦੇਵ ਸਿੰਘ ਲਹਿਰਾ, ਪੰਚ ਜਸਵਿੰਦਰ ਸਿੰਘ, ਕਰਮਜੀਤ ਸਿੰਘ ਹਰਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਖ਼ਿਲਾਫ਼ ਇਕਜੁੱਟ ਅਧਿਆਪਕ-ਮੁਲਾਜ਼ਮ ਅਗਲੀ ਰਣਨੀਤੀ ਦਾ ਐਲਾਨ ਅੱਜ <br/> ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ 3 ਮੋਬਾਈਲ ਬਰਾਮਦ
Ad Position 24