28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਅੰਮਿ੍ਤਬਾਣੀ ਦੇ ਪਾਵਨ ਪਾਠ ਨਾਲ 9 ਰੋਜ਼ਾ ਸਵਦੇਸ਼ੀ ਮੇਲੇ ਦਾ ਹੋਇਆ ਆਗਾਜ਼ <br/>

Ad Position 21
No active advertisement
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨ ਮੈਦਾਨ ਵਿਚ 9 ਰੋਜ਼ਾ ਫੋਮਰਾ ਸਵਦੇਸ਼ੀ ਮੇਲੇ ਦੀ ਸ਼ੁਰੂਆਤ ਮੌਕੇ ਅਖਿਲ ਭਾਰਤੀਯ ਸਵਦੇਸ਼ੀ ਜਾਗਰਣ ਮੰਚ ਦੇ ਆਗੂ | ਤਸਵੀਰ-ਸੇਵਕ ਸਿੰਘ <br/> 23-02-2026
ਲੁਧਿਆਣਾ, 22 ਫਰਵਰੀ (ਭੁਪਿੰਦਰ ਸਿੰਘ ਬੈਂਸ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨ ਮੈਦਾਨ ਵਿਚ 9 ਰੋਜ਼ਾ ਫੋਮਰਾ ਸਵਦੇਸ਼ੀ ਮੇਲੇ ਦੀ ਸ਼ੁਰੂਆਤ ਅੰਮਿ੍ਤਬਾਣੀ ਦੇ ਪਾਵਨ ਪਾਠ ਨਾਲ ਹੋਈ | ਮਮੇਲਾ 21 ਫਰਵਰੀ ਤੋਂ 1 ਮਾਰਚ ਤੱਕ ਜਾਰੀ ਰਹੇਗਾ | ਅਖਿਲ ਭਾਰਤੀਯ ਸਵਦੇਸ਼ੀ ਜਾਗਰਣ ਮੰਚ ਦੇ ਕੌਮੀ ਸੰਗਠਨ ਮੰਤਰੀ ਕਸ਼ਮੀਰੀ ਲਾਲ ਨੇ ਜੋਤੀ ਪ੍ਰਚੰਡ ਕਰਕੇ ਮੇਲੇ ਦਾ ਉਦਘਾਟਨ ਕੀਤਾ | ਚਾਰਟਰ ਅਕਾਊਟੈਂਟ ਸ਼ਾਲਿਨੀ ਗੁਪਤਾ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਲਈ ਸਵਦੇਸ਼ੀ ਉਤਪਾਦਾਂ, ਦਸਤਕਾਰੀ ਅਤੇ ਹੈਂਡਲੂਮ ਦੀ ਖਰੀਦ ਪੋ੍ਰਤਸਾਹਿਤ ਕਰਨਾ ਲਾਜ਼ਮੀ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਦੇਸ਼ ਭਰ ਤੋਂ ਆਏ ਨਿਰਮਾਤਾ ਅਤੇ ਵਪਾਰੀ ਮੇਲੇ ਵਿਚ ਆਪਣੇ ਉਤਪਾਦ ਪ੍ਰਦਰਸ਼ਿਤ ਕਰ ਰਹੇ ਹਨ | ਸਵਦੇਸ਼ੀ ਵਸਤੂਆਂ ਦੀ ਖਰੀਦ ਰਾਹੀਂ ਭਾਰਤੀ ਆਰਥਿਕਤਾ ਨੰੂ ਮਜ਼ਬੂਤੀ ਮਿਲੇਗੀ | ਇਸ ਮੌਕੇ ਗੁਰਦੀਪ ਸਿੰਘ ਗੋਸ਼ਾ, ਮੋਹਿਤ ਗੋਇਲ, ਰਾਸ਼ੀ ਅਗਰਵਾਲ, ਹਰੀਸ਼ ਦੂਆ, ਵਿਭੋਗ ਗਰਗ, ਰੀਨਾ ਜੈਨ, ਸਮਰਥਾ ਕੌਰ, ਵਿਪਨ ਵਿਨਾਇਕ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡੇਅਰੀ ਵਿਭਾਗ ਵਲੋਂ ਅਨੁਸੂਚਿਤ ਜਾਤੀ ਸਿਖਿਆਰਥੀਆਂ ਲਈ 4 ਹਫਤੇ ਦਾ ਸਿਖਲਾਈ ਬੈਚ ਸੁਰੂ <br/> ਅਗਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਖ਼ਿਲਾਫ਼ ਕੇਸ ਦਰਜ <br/>
Ad Position 24