28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹਲਕਾ ਦੱਖਣੀ 'ਚ ਭਾਈ ਲਾਲੋ ਜੀ ਸਮਾਜ ਸੇਵਾ ਸੁਸਾਇਟੀ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ <br/>

Ad Position 21
No active advertisement
ਅਜੀਤ ਡੈਸਕ 23-02-2026
ਡਾਬਾ/ਲੁਹਾਰਾ, 22 ਫਰਵਰੀ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਵਾਰਡ ਨੰਬਰ 39 ਹਰਕਿ੍ਸ਼ਨ ਨਗਰ ਸ਼ਿਮਲਾਪੁਰੀ ਵਿਖੇ ਭਾਈ ਲਾਲੋ ਜੀ ਸਮਾਜ ਸੇਵਾ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਰਾਸ਼ਨ ਸੁਸਾਇਟੀ ਦੇ ਸਰਪ੍ਰਸਤ ਕਿ੍ਸ਼ਨ ਕੁਮਾਰ ਬਾਵਾ, ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕਲੇਰ, ਸੁਸਾਇਟੀ ਦੀ ਮੁੱਖ ਪ੍ਰਬੰਧਕ ਬੀਬੀ ਮਨਜੀਤ ਕੌਰ ਸਰੋਏ ਦੀ ਸਰਪ੍ਰਸਤੀ ਹੇਠ ਵੰਡਿਆ ਗਿਆ | ਇਸ ਸਮੇਂ ਤੇਜਵੰਤ ਸਿੰਘ ਸਿੱਧੂ, ਮਹਿੰਦਰ ਸਿੰਘ, ਚਰਨ ਸਿੰਘ, ਬਲਜੀਤ ਗੋਗਨਾ, ਰਾਕੇਸ਼ ਗੋਇਲ, ਸੁਖਵਿੰਦਰ ਕੌਰ, ਗਗਨਦੀਪ ਕੌਰ, ਮਮਤਾ ਰਾਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਸਮੇਂ ਬੋਲਦਿਆਂ ਬਾਵਾ ਤੇ ਕਲੇਰ ਨੇ ਕਿਹਾ ਕਿ ਕਿਸੇ ਵੀ ਖੇਤਰ ਵਿਚ ਲੋੜਵੰਦਾਂ ਦੀ ਮਦਦ ਕਰਨਾ ਹਰ ਇਨਸਾਨ ਦਾ ਫਰਜ਼ ਹੈ, ਕਿਉਂਕਿ ਪਰਮਾਤਮਾ ਵੀ ਮਨੁੱਖਤਾ ਦੀ ਸੇਵਾ ਮਨੁੱਖ ਰਾਹੀਂ ਕਰਦਾ ਹੈ | ਉਨ੍ਹਾਂ ਕਿਹਾ ਕਿ ਲੋੜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹਿਰਦੇ ਅੰਦਰ ਧਾਰਨ ਕਰਕੇ ਮਨੁੱਖਤਾ ਦੀ ਸੇਵਾ ਲਈ ਮੋਹਰੀ ਰੋਲ ਅਦਾ ਕਰੀਏ | ਇਸ ਸਮੇਂ ਬਾਵਾ ਨੇ ਕਿਹਾ ਕਿ ਮਾਰਚ ਮਹੀਨੇ 'ਚ ਅਸੀਂ ਫੂਡ ਵੇਸਟੇਜ (ਖਾਣੇ ਦੀ ਬਰਬਾਦੀ) ਵਿਸ਼ੇ 'ਤੇ ਸੈਮੀਨਾਰ ਕਰਾਂਗੇ | ਉਨ੍ਹਾਂ ਕਿਹਾ ਕਿ ਸਾਡੇ ਭਾਰਤ ਵਿਚ ਕਰੋੜਾਂ ਲੋਕ ਭੁੱਖੇ ਪੇਟ ਸੌਂਦੇ ਹਨ, ਜਦਕਿ ਰੋਜ਼ਾਨਾ ਮੈਰਿਜ ਪੈਲੇਸਾਂ ਅਤੇ ਹੋਰ ਸਮਾਜਿਕ ਸਮਾਗਮਾਂ 'ਤੇ ਲੱਖਾਂ ਲੋਕਾਂ ਦਾ ਖਾਣਾ ਵੇਸਟ ਹੁੰਦਾ ਹੈ | ਉਨ੍ਹਾਂ ਕਿਹਾ ਕਿ ਲੋੜ ਹੈ ਵਿਦੇਸ਼ਾਂ ਦੀ ਤਰ੍ਹਾਂ ਵਿਆਹ ਸ਼ਾਦੀਆਂ 'ਤੇ ਸੱਦੇ ਦੇਣ 'ਤੇ ਉਨ੍ਹਾਂ ਦਾ ਆਉਣਾ ਅਤੇ ਗਿਣਤੀ (ਕਨਫਰਮ) ਪੱਕੀ ਕਰਨ ਲਈ ਜਾਵੇ ਤਾਂ ਕਿ ਭੋਜਨ ਦੀ ਬਰਬਾਦੀ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਭਵਿੱਖ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥਾਂ ਵਿਚ ਸੁਰੱਖਿਅਤ-ਮਲਕਪੁਰ, ਭੰਗੂ <br/> ਅਗਲੀ ਖ਼ਬਰ ਬਸਪਾ ਦੀ ਮੀਟਿੰਗ ਸੂਬਾ ਸਕੱਤਰ ਸਰੀਂਹ ਦੀ ਅਗਵਾਈ ਹੇਠ ਲਲਤੋਂ ਕਲਾਂ ਵਿਖੇ ਹੋਈ <br/>
Ad Position 24