10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਫੋਰਟਿਸ ਹਸਪਤਾਲ ਵਿਖੇ ਨਵੀਂ ਏ. ਆਈ. ਤਕਨਾਲੋਜੀ ਵਾਲੀ ਐਂਡੋਸਕੋਪੀ ਦੀ ਸ਼ੁਰੂਆਤ <br/>

Ad Position 21
No active advertisement
ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ ਵਿਖੇ ਨਵੀਂ ਏ.ਆਈ. ਤਕਨਾਲੋਜੀ ਵਾਲੀ ਐਂਡੋਸਕੋਪੀ ਦੀ ਸ਼ੁਰੂਆਤ ਕਰਨ ਮੌਕੇ ਡਾ. ਰਾਜੂ ਸਿੰਘ ਛੀਨਾ, ਡਾ. ਨਿਤਿਨ ਸ਼ੰਕਰ ਬਹਿਲ, ਡਾ. ਵਿਵੇਕ ਪ੍ਰਕਾਸ਼, ਸਨਵੀਰ ਸਿੰਘ ਭਾਮਰਾ ਅਤੇ ਰਵੀ ਚੌਹਾਨ ਹੈੱਡ ਸੇਲਜ਼ ਮਾਰਕੀਟਿੰਗ | ਤਸਵੀਰ-ਸੇਵਕ ਸਿੰਘ <br/> 25-02-2026
ਲੁਧਿਆਣਾ, 24 ਫਰਵਰੀ (ਡਾ. ਤਰਲੋਚਨ ਸਿੰਘ)-ਮਰੀਜ਼ਾਂ ਨੂੰ ਵਧੀਆ ਤੇ ਆਧੁਨਿਕ ਇਲਾਜ ਦੇਣ ਲਈ ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਨਵੀਂ ਤੇ ਆਧੁਨਿਕ ਓਲਿੰਪੁਸ ਈ. ਵੀ. ਆਈ. ਐਸ. ਐਕਸ 1 (ਸੀ.ਵੀ-1500) ਐਂਡੋਸਕੋਪੀ ਮਸ਼ੀਨ ਸ਼ੁਰੂ ਕੀਤੀ ਗਈ ਹੈ | ਇਹ ਇਲਾਕੇ ਦਾ ਪਹਿਲਾ ਅਤੇ ਪੰਜਾਬ ਦਾ ਦੂਜਾ ਹਸਪਤਾਲ ਹੈ | ਇਸ ਤੋਂ ਪਹਿਲਾਂ ਫੋਰਟਿਸ ਮੋਹਾਲੀ ਵਿਖੇ ਇਹ ਤਕਨਾਲੋਜੀ ਉਪਲਬਧ ਹੈ | ਇਹ ਨਵੀਂ ਮਸ਼ੀਨ ਪੇਟ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਦੀ ਜਾਂਚ ਹੋਰ ਵੀ ਸਪੱਸ਼ਟ ਅਤੇ ਸਹੀ ਬਣਾਉਂਦੀ ਹੈ | ਇਸ ਵਿਚ ਏ.ਆਈ. ਤਕਨਾਲੋਜੀ ਵਰਤੀ ਗਈ ਹੈ, ਜਿਸ ਨਾਲ ਡਾਕਟਰ ਬਿਮਾਰੀ ਨੂੰ ਜਲਦੀ ਪਛਾਣ ਸਕਦੇ ਹਨ | ਇਸ ਮਸ਼ੀਨ ਦੇ ਫਾਇਦਿਆਂ ਵਿਚ ਬਹੁਤ ਹੀ ਸਾਫ਼ ਅਤੇ ਹਾਈ ਕਵਾਲਿਟੀ ਤਸਵੀਰਾਂ, ਛੋਟੀ ਤੋਂ ਛੋਟੀ ਸਮੱਸਿਆ ਵੀ ਸਪੱਸ਼ਟ ਨਜ਼ਰ ਆਉਂਦੀ ਹੈ, ਕੈਂਸਰ ਜਾਂ ਸ਼ੁਰੂਆਤੀ ਕੈਂਸਰ ਦੀ ਜਲਦੀ ਪਛਾਣ, ਜ਼ਿਆਦਾ ਸੁਰੱਖਿਅਤ ਅਤੇ ਭਰੋਸੇਯੋਗ ਜਾਂਚ ਆਦਿ ਸ਼ਾਮਿਲ ਹਨ | ਇਸ ਸਬੰਧੀ ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ ਵਿਖੇ ਇਕ ਪੈੱ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਾ. ਰਾਜੂ ਸਿੰਘ ਛੀਨਾ, ਡਾਇਰੈਕਟਰ ਅਤੇ ਹੈੱਡ, ਗੈਸਟ੍ਰੋਐਂਟਰੋਲੋਜੀ ਨੇ ਕਿਹਾ ਕਿ ਈ.ਵੀ.ਆਈ.ਐਸ. ਐਕਸ 1 ਦੇ ਆਉਣ ਨਾਲ ਫੋਰਟਿਸ ਲੁਧਿਆਣਾ ਨੇ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਵਿਚ ਨਵਾਂ ਮਿਆਰ ਸੈੱਟ ਕੀਤਾ ਹੈ | ਡਾ. ਨਿਤਿਨ ਸ਼ੰਕਰ ਬਹਿਲ, ਡਾਇਰੈਕਟਰ, ਗੈਸਟ੍ਰੋਐਂਟਰੋਲੋਜੀ ਨੇ ਕਿਹਾ ਕਿ ਇਹ ਮਸ਼ੀਨ ਐਂਡੋਸਕੋਪੀ ਵਿਚ ਵੱਡਾ ਬਦਲਾਅ ਲਿਆਉਂਦੀ ਹੈ | ਹੁਣ ਅਸੀਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ 'ਚ ਹੀ ਪਛਾਣ ਸਕਦੇ ਹਾਂ | ਡਾ. ਅਮਿਤ ਬੰਸਲ, ਸੀਨੀਅਰ ਕੰਸਲਟੈਂਟ, ਗੈਸਟ੍ਰੋਐਂਟਰੋਲੋਜੀ ਨੇ ਕਿਹਾ ਕਿ ਇਸ ਤਕਨਾਲੋਜੀ ਨਾਲ ਅਸੀਂ ਅੰਦਰੂਨੀ ਹਿੱਸਿਆਂ ਦੀਆਂ ਬਹੁਤ ਸਾਫ਼ ਤਸਵੀਰਾਂ ਵੇਖ ਸਕਦੇ ਹਾਂ, ਜਿਸ ਨਾਲ ਛੋਟੀਆਂ ਸਮੱਸਿਆਵਾਂ ਵੀ ਸਮੇਂ 'ਤੇ ਪਤਾ ਲੱਗ ਜਾਂਦੀਆਂ ਹਨ | ਡਾ. ਵਿਵੇਕ ਪ੍ਰਕਾਸ਼, ਕੰਸਲਟੈਂਟ , ਹੈਪੈਟੋਲੋਜੀ ਅਤੇ ਗੈਸਟ੍ਰੋਐਂਟਰੋਲੋਜੀ ਨੇ ਕਿਹਾ ਕਿ ਵਧੀਆ ਇਮੇਜ ਕਵਾਲਿਟੀ ਨਾਲ ਮਰੀਜ਼ਾਂ ਲਈ ਇਲਾਜ ਦੀ ਯੋਜਨਾ ਹੋਰ ਵੀ ਸਹੀ ਬਣਦੀ ਹੈ | ਸੁਨਵੀਰ ਸਿੰਘ ਭਾਮਰਾ ਫੈਸਿਲਿਟੀ ਡਾਇਰੈਕਟਰ ਨੇ ਕਿਹਾ ਕਿ ਇਸ ਨਵੀਂ ਮਸ਼ੀਨ ਨਾਲ ਫੋਰਟਿਸ ਹਸਪਤਾਲ, ਲੁਧਿਆਣਾ ਇਲਾਕੇ ਵਿਚ ਆਧੁਨਿਕ ਇਲਾਜ ਵਿਚ ਸਭ ਤੋਂ ਅੱਗੇ ਹੈ |

Ad Position 22
No active advertisement
ਪਿਛਲੀ ਖ਼ਬਰ ਮਾਤ ਭਾਸ਼ਾ ਦਾ ਗਿਆਨ ਹਰ ਨਾਗਰਿਕ ਲਈ ਜ਼ਰੂਰੀ-ਡਾ. ਸੁਖਦੇਵ ਸਿੰਘ <br/> ਅਗਲੀ ਖ਼ਬਰ 32ਵੇਂ ਸਾਲਾਨਾ ਗੁਰਮਤਿ ਸਮਾਗਮ 'ਚ ਮਾਤਾ ਵਿਪਨਪ੍ਰੀਤ ਕੌਰ ਵਲੋਂ ਜਥੇ. ਨਿਮਾਣਾ ਤੇ ਆਹੂਜਾ ਦਾ ਵਿਸ਼ੇਸ਼ ਸਨਮਾਨ <br/>
Ad Position 24