ਲੁਧਿਆਣਾ, 25 ਫਰਵਰੀ (ਜਸਵਿੰਦਰ ਸਿੰਘ)-ਗਲਾਡਾ ਵਲੋਂ ਪਲਾਟ ਨੰਬਰ 567-ਸੀ ਵਿਖੇ ਹਸਪਤਾਲ ਚਲਾਉਣ ਅਤੇ ਰਿਹਾਇਸ਼ੀ ਇਲਾਕੇ ਵਿਚ ਵਪਾਰਕ ਗਤੀਵਿਧੀਆਂ ਕਰਨ ਨਾਲ ਬਾਈਲਾਜ ਅਤੇ ਅਲਾਟਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਰਕੇ ਸ਼ਿਕਾਇਤ ਕਰਤਾ ਸੁਖਧੀਰ ਸਿੰਘ ਸੇਖੋਂ ਦੇ ਸ਼ਿਕਾਇਤ ਉੱਪਰ ਪੱਤਰ ਨੰਬਰ 4161 ਰਾਹੀਂ ਅਲਾਟਮੈਂਟ ਰੱਦ ਕੀਤੀ ਗਈ ਸੀ | ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਅਪੀਲ ਕਰਤਾ ਦੁਆਰਾ ਡਾਇਰੀ ਨੰਬਰ 383, ਡਾਇਰੀ ਨੰਬਰ 41, ਡਾਇਰੀ ਨੰਬਰ 147 ਰਾਹੀਂ ਬੇਨਤੀ ਕੀਤੀ ਕਿ ਪਲਾਟ ਦੀ ਕਮਰਸ਼ੀਅਲ ਐਕਟੀਵਿਟੀ ਬੰਦ ਕਰ ਦਿੱਤੀ ਗਈ ਹੈ ਅਤੇ ਅਪੀਲ ਕਰਤਾ ਨੇ ਡਾਇਰੀ ਨੰਬਰ 1451 ਰਾਹੀਂ ਤਸ਼ਦੀਕ ਸ਼ੁਦਾ ਬਿਆਨ ਪੇਸ਼ ਕੀਤਾ ਕਿ ਉਨ੍ਹਾਂ ਨੇ ਪਲਾਟ ਦੀ ਕਮਰਸ਼ੀਅਲ ਵਰਤੋਂ ਬੰਦ ਕਰ ਦਿੱਤੀ ਗਈ ਹੈ ਅਤੇ ਇਸ ਵਿਚ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਕੀਤੀ ਜਾਵੇਗੀ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਅਲਾਟੀ ਦੁਆਰਾ ਕੰਸਲਟੈਂਸੀ ਕਰਨ ਦੀ ਬਜਾਏ ਪਲਾਟ ਵਿਚ ਹਸਪਤਾਲ ਕਰਨ ਵਰਤੋਂ ਕੀਤੀ ਜਾ ਰਹੀ ਹੈ | ਅਲਾਟਮੈਂਟ ਰੱਦ ਕਰਨ ਦੇ ਬਾਵਜੂਦ ਪਲਾਟ ਨੰਬਰ 567 ਸੀ ਵਿਚ ਹਸਪਤਾਲ ਚਲਾਇਆ ਗਿਆ | ਸੇਖੋਂ ਨੇ ਦੱਸਿਆ ਕਿ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਦੁਆਰਾ ਪਲਾਟ ਨੰਬਰ 567 ਦੀ ਅਲਾਟਮੈਂਟ ਬਿਲਡਿੰਗ ਬਾਈਲਾਜ ਦੀ ਉਲੰਘਣਾ ਕਰਨ ਕਰਕੇ ਅਪੀਲ ਡਿਸਮਿਸ ਕਰਨ ਦੇ ਹੁਕਮ ਜਾਰੀ ਕੀਤੇ ਗਏ |