ਲੁਧਿਆਣਾ, 25 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਹੋ ਰਹੀਆਂ ਚੋਣਾਂ ਵਿਚ ਅੰਬ ਗਰੁੱਪ ਵਲੋਂ ਚੋਣ ਪ੍ਰਚਾਰ ਬੜੇ ਜ਼ੋਰ ਨਾਲ ਕੀਤਾ ਜਾ ਰਿਹਾ ਹੈ, ਜਿੱਥੇ ਇਸ ਗਰੁੱਪ ਨੂੰ ਸਾਰੇ ਗਰੁੱਪਾਂ ਦਾ ਸਮਰਥਨ ਹੈ, ਉਥੇ ਵੱਖ-ਵੱਖ ਐਸੋਸੀਏਸ਼ਨਾਂ ਵਲੋਂ ਸਮਰਥਨ ਵੀ ਮਿਲ ਰਿਹਾ ਹੈ | ਅੰਬ ਗਰੁੱਪ ਵਲੋਂ ਥਾਪਰ ਹਾਲ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਗਈ | ਇਸ ਵਿਚ ਮੁਲਾਜ਼ਮਾਂ ਦਾ ਇਕ ਵੱਡਾ ਇਕੱਠ ਦੇਖਣ ਨੂੰ ਮਿਲਿਆ ¢ ਇਸਤਰੀ ਮੁਲਾਜ਼ਮਾਂ ਵੀ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ | ਅੱਜ ਇਸ ਰੈਲੀ ਵਿਚ ਅੰਬ ਗਰੁੱਪ ਦੀ ਟੀਮ ਦੇ ਪ੍ਰਚਾਰ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸਮੂਹ ਡਰਾਈਵਰ ਅਤੇ ਕਲੀਨਰ ਐਸੋਸੀਏਸ਼ਨ ਪੀ.ਏ.ਯੂ. ਇੰਪਲਾਈਜ਼ ਡੈਮੋਕਰੈਟਿਕ ਮੰਚ ਵਲੋਂ ਸਮਰਥਨ ਕੀਤਾ ਗਿਆ ਦੂਜੇ ਪਾਸੇ ਪੀ.ਏ.ਯੂ. ਇੰਪਲਾਈਜ਼ ਡੈਮੋਕਰੈਟਿਕ ਮੰਚ ਵਲੋਂ ਵੀ ਅੰਬ ਗਰੁੱਪ ਦਾ ਬਿਨਾਂ ਸ਼ਰਤ ਪੂਰਨ ਸਮਰਥਨ ਕੀਤਾ ਗਿਆ | ਪ੍ਰਧਾਨਗੀ ਦੇ ਅਹੁਦੇ ਉਮੀਦਵਾਰ ਅਤੇ ਇਸ ਸਮੇਂ ਦੇ ਮੌਜੂਦਾ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਸਮੂਹ ਡਰਾਈਵਰ ਅਤੇ ਕਲੀਨਰ ਸਾਥੀਆਂ ਅਤੇ ਪੀ.ਏ.ਯੂ. ਇੰਪਲਾਈਜ਼ ਡੈਮੋਕਰੈਟਿਕ ਮੰਚ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਵਾਅਦਾ ਕੀਤਾ ¢ ਵਾਲੀਆ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੇ ਪਿਛਲੇ ਦਸ ਸਾਲਾ ਤੋਂ ਲਗਾਤਾਰ ਇਸ ਟੀਮ ਨੂੰ ਮੁਲਾਜ਼ਮਾਂ ਦੀ ਸੇਵਾ ਦਾ ਮੌਕਾ ਦਿੱਤਾ ਹੈ ¢ ਇਸ ਦੌਰਾਨ ਉਨ੍ਹਾਂ ਦੀ ਟੀਮ ਨੇ ਮੁਲਾਜ਼ਮਾਂ ਦੀਆਂ ਕਈ ਲੰਬੇ ਸਮੇਂ ਤੋ ਲਟਕਦੀਆਂ ਮੰਗਾਂ ਦਾ ਹੱਲ ਕਰਵਾਇਆ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਆਪਣੇ ਅਗਲੇ ਦੋ ਸਾਲਾਂ ਦੇ ਟੀਚਿਆਂ ਬਾਰੇ ਜਾਣੂ ਕਰਵਾਇਆ ਗਿਆ¢ ਇਸ ਤੋਂ ਇਲਾਵਾ ਇਸ ਰੈਲੀ ਨੂੰ ਮਨਮੋਹਨ ਸਿੰਘ ਨਵਨੀਤ ਸ਼ਰਮਾ, ਲਾਲ ਬਹਾਦਰ ਯਾਦਵ, ਹਰਜੀਤ ਸਿੰਘ ਖੰਟ, ਪਰਮਿੰਦਰ ਪਾਲ, ਅਵਤਾਰ ਚੰਦ, ਧਰਮਿੰਦਰ ਸਿੰਘ ਸਿੱਧੂ, ਗੁਰਇਕਬਾਲ ਸਿੰਘ ਸੋਹੀ ਅਤੇ ਬਲਜੀਤ ਸਿੰਘ ਨੇ ਸੰਬੋਧਨ ਕੀਤਾ¢ ਇਸ ਰੈਲੀ ਵਿਚ ਸੁਖਵਿੰਦਰ ਸਿੰਘ ਗਿੱਲ, ਕੇਸ਼ਵ ਸੈਣੀ, ਨਰਿੰਦਰ ਸਿੰਘ ਸੇਖੋਂ, ਰਣਜੀਤ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਸ਼ਮਸ਼ੇਰ ਸਿੰਘ, ਚਰਨ ਦਾਸ, ਜਸਵੀਰ ਸਿੰਘ, ਸੰਦੀਪ ਪਾਠਕ, ਸੁਰਿੰਦਰ ਕੁਮਾਰ, ਰਕੇਸ਼ ਕੌਂਡਲ, ਪਿ੍ੰਸ ਗਰਗ, ਹਰਪ੍ਰੀਤ ਸਿੰਘ, ਕਰਮਵੀਰ ਸਿੰਘ, ਧਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਹੁਸਨ ਕੁਮਾਰ, ਬਲਜੀਤ ਸਿੰਘ, ਕੁਲਦੀਪ ਸਿੰਘ, ਕੇਵਲ ਸਿੰਘ, ਹਰਪਾਲ ਸਿੰਘ ਨਰਿੰਦਰ ਕਾਲੜਾ, ਰਾਵਲ ਵਾਲੀਆ ਜਤਿੰਦਰ ਕੁਮਾਰ,ਕੰਵਲਜੀਤ ਸਿੰਘ ਮਨਜਿੰਦਰ ਸਿੰਘ ਆਦਿ ਹਾਜ਼ਰ ਰਹੇ¢