17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਿਆਸੀ ਆਗੂ ਤਿਆਗ ਦੀ ਭਾਵਨਾ ਨਾਲ ਪੰਥ ਅਤੇ ਪੰਜਾਬ ਦੇ ਭਲੇ ਲਈ ਅੱਗੇ ਆਉਣ-ਇਯਾਲੀ <br/>

Ad Position 21
No active advertisement
ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਪਿੰਡ ਵਲੀਪੁਰ ਕਲਾਂ ਵਿਖੇ ਮੌਜੂਦਾ ਸਿਆਸੀ ਸਮੀਕਰਨਾਂ ਬਾਰੇ ਗੱਲਬਾਤ ਕਰਦੇ ਹੋਏ ਨਾਲ ਪ੍ਰਵਾਸੀ ਭਾਰਤੀ ਸ਼ਮਸ਼ੇਰ ਸਿੰਘ ਖਹਿਰਾ, ਸਤਿੰਦਰ ਸਿੰਘ ਛਿੰਦਾ ਖਹਿਰਾ, ਹਰਜੀਤ ਸਿੰਘ ਖਹਿਰਾ ਆਦਿ | ਤਸਵੀਰ: ਮੇਜਰ ਹੰਬੜਾਂ <br/> 26-02-2026
ਹੰਬੜਾਂ, 25 ਫਰਵਰੀ (ਮੇਜਰ ਹੰਬੜਾਂ)-ਸਾਬਕਾ ਸੰਮਤੀ ਮੈਂਬਰ ਹਰਜਿੰਦਰ ਸਿੰਘ ਖਹਿਰਾ, ਸਤਿੰਦਰ ਸਿੰਘ ਛਿੰਦਾ ਖਹਿਰਾ ਕੈਨੇਡਾ ਦੇ ਵਲੀਪੁਰ ਕਲਾਂ ਨਿਵਾਸ ਪਹੁੰਚੇ ਮਨਪ੍ਰੀਤ ਸਿੰਘ ਐੱਮ.ਐੱਲ.ਏ ਨਾਲ ਤਾਜ਼ਾ ਸਿਆਸੀ ਸਮੀਕਰਨਾਂ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ, ਆਪ ਪਾਰਟੀ ਦੋਵਾਂ ਨੂੰ ਹਰਾਉਣ ਲਈ ਸਿੱਖ ਸਿਆਸੀ ਆਗੂਆਂ 'ਚ ਪੰਥਕ ਏਕਤਾ ਲਾਜ਼ਮੀ ਹੈ ਤਾਂ ਹੀ ਪੰਥਕ ਸੋਚ ਵਾਲਾ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ, ਪੰਥ ਅਤੇ ਪੰਜਾਬ ਦੇ ਭਲੇ ਲਈ ਅਜਿਹੇ ਮੌਕੇ ਅਕਾਲੀ ਦਲਾਂ ਦੇ ਸਾਰੇ ਆਗੂਆਂ ਨੂੰ ਕੁਰਸੀਆਂ ਦਾ ਤਿਆਗ ਦਿਖਾਉਣਾ ਪਵੇਗਾ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਦੀ ਕਿਰਸਾਨੀ ਨਾਲ ਹੋ ਰਹੇ ਧੱਕੇ ਦੀ ਗੱਲ ਕਰੀਏ ਜਾਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਅਜਿਹੇ ਕਈ ਸਾਂਝੇ ਮਸਲੇ ਪੰਥਕ ਏਕਤਾ ਬਿਨਾਂ ਨਜਿੱਠੇ ਨਹੀਂ ਜਾਣੇ | ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਭਲੇ ਲਈ ਪੰਜਾਬ ਦੀਆਂ ਸਿਆਸੀ ਪੰਥਕ ਧਿਰਾਂ ਵਿਚ ਏਕਤਾ ਹੋਵੇ, ਪ੍ਰੰਤੂ ਹੁਣ ਵੇਲਾ ਆ ਗਿਆ, ਵੱਡੇ ਕੱਦ ਵਾਲੇ ਸਿਆਸੀ ਆਗੂਆਂ ਨੂੰ ਸਮਝਣਾ ਪੈਣਾ ਕਿ ਸ਼੍ਰੋਮਣੀ ਅਕਾਲੀ ਦਲ ਜੀਵਿਤ ਰੱਖਣ ਲਈ ਪੁਰਾਣੇ ਪੰਥਕ ਲੀਡਰਾਂ ਵਾਂਗ ਮੋਹਰੀ ਆਗੂਆਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਮਿਲੀ ਜਿੰਮੇਵਾਰੀ ਨੂੰ ਨਿਭਾਉਂਦਿਆਂ ਇਕ ਐੱਮ.ਐੱਲ.ਏ ਦੀ ਹੈਸੀਅਤ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਐੱਨ.ਐੱਸ.ਏ ਤਹਿਤ ਡਿਬਰੂਗੜ੍ਹ ਜੇਲ੍ਹ 'ਚ ਬੰਦ ਸਾਂਸਦ ਅੰਮਿ੍ਤਪਾਲ ਸਿੰਘ, ਹੋਰ ਸਿੰਘਾਂ ਦੀ ਰਿਹਾਈ, ਮੇਰੇ ਵਲੋਂ 2 ਮਤੇ ਵਿਧਾਨ ਸਭਾ ਸ਼ੈਸ਼ਨ 'ਚ ਲਿਆਂਦੇ ਜਾਣਗੇ | ਐੱਮ.ਐੱਲ.ਏ. ਇਯਾਲੀ ਨੇ ਸਪੱਸ਼ਟ ਕੀਤਾ ਕਿ ਹਲਕਾ ਦਾਖਾ 'ਚ ਸਤਲੁਜ ਦਰਿਆ ਅੰਦਰ ਰੇਤ ਦੀ ਕਾਲਾਬਜ਼ਾਰੀ ਰੋਕਣ ਲਈ ਜਿਥੇ ਅਵਾਜ਼ ਬੁਲੰਦ ਰੱਖਾਂਗਾ, ਉਥੇ ਪਹਿਲਾਂ ਕਾਂਗਰਸ, ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਵਿਕਾਸ ਨੂੰ ਬਰੇਕਾਂ ਤੋੜਨ ਲਈ ਲੁਧਿਆਣਾ-ਭੂੰਦੜੀ ਵਾਇਆ ਹੰਬੜਾਂ ਰਾਜ ਮਾਰਗ 'ਤੇ ਪਹਿਲਾਂ ਆਪਣੇ ਪੱਲਿਓ ਪੈਚਅਪ ਕਰਵਾਇਆ, ਹੁਣ ਲੋਕਾਂ ਦਾ ਨੁਮਾਇੰਦਾ ਹੋਣ ਦੀ ਹੈਸੀਅਤ 'ਚ ਸੜਕ 'ਤੇ ਅਜਾਈਾ ਖੂਨ ਰੋਕਣ ਲਈ ਲੁਧਿਆਣਾ ਤੋਂ ਸ਼ੁਰੂ ਕਰਕੇ ਵਾਇਆ ਹੰਬੜਾਂ, ਭੂੰਦੜੀ, ਸਿੱਧਵਾਂ ਬੇਟ ਤੱਕ ਰਾਜ ਮਾਰਗ 'ਤੇ ਪ੍ਰੀਮਿਕਸ (ਫੁੱਲ ਨਵੀਨੀਕਰਨ) ਜਾਰੀ ਹੈ | ਇਸ ਮੌਕੇ ਸੰਪੂਰਨ ਸਿੰਘ ਖਹਿਰਾ, ਪ੍ਰਵਾਸੀ ਭਾਰਤੀ ਸੋਹਣ ਸਿੰਘ ਖਹਿਰਾ, ਕਾਰੋਬਾਰੀ ਕੁਲਦੀਪ ਸਿੰਘ ਖਹਿਰਾ ਮੋਗੇ ਵਾਲੇ, ਸ਼ਮਸ਼ੇਰ ਸਿੰਘ ਖਹਿਰਾ, ਹਰਜੀਤ ਸਿੰਘ ਖਹਿਰਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਸੀ.ਡੀ. ਸਰਕਾਰੀ ਕਾਲਜ 'ਚ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਨਗਰ ਨਿਗਮ ਕਲਰਕ ਬਲਜਿੰਦਰ ਸਿੰਘ ਨੇ ਨੈਸ਼ਨਲ ਮੈਰਾਥਨ ਦਿੱਲੀ 'ਚ 9ਵਾਂ ਸਥਾਨ ਕੀਤਾ ਪ੍ਰਾਪਤ
Ad Position 24