ਲੁਧਿਆਣਾ, 2 ਮਾਰਚ (ਜਸਵਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਲੁਧਿਆਣਾ ਦਿੱਲੀ ਮੁੱਖ ਸੜਕ 'ਤੇ ਬੀਤੀ ਰਾਤ ਇਕ ਟਰੱਕ ਦੇ ਹਾਦਸਾ ਗ੍ਰਸਤ ਹੋਣ, ਉਪਰੰਤ ਉਸਦੇ ਡਰਾਈਵਰ ਨੂੰ ਦੋ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਵਰਿੰਦਰ ਕੁਮਾਰ ਟਰੱਕ ਡਰਾਈਵਰ ਟਿੱਬਾ ਨੇੜੇ ਲੁਧਿਆਣਾ ਦਿੱਲੀ ਮੁੱਖ ਸੜਕ 'ਤੇ ਜਾ ਰਿਹਾ ਸੀ ਕਿ ਅਚਾਨਕ ਉਸਦਾ ਟਰੱਕ ਬੇਕਾਬੂ ਹੋ ਗਿਆ ਅਤੇ ਡਿਵਾਈਡਰ 'ਤੇ ਜਾ ਵੱਜਾ | ਡਿਵਾਈਡਰ ਦੇ ਵੱਜਣ ਉਪਰੰਤ ਟਰੱਕ ਦਾ ਤੇਲ ਲੀਕ ਹੋ ਗਿਆ | ਅਜੇ ਉਹ ਚੈਕ ਕਰ ਰਿਹਾ ਸੀ ਕਿ ਇਸ ਦÏਰਾਨ ਉਥੇ ਜਾ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਉਨ੍ਹਾਂ ਨੇ ਉਸ ਨੰੂ ਮਦਦ ਦਾ ਭਰੋਸਾ ਦਿੱਤਾ¢ ਅਜਿਹਾ ਕਰਕੇ ਇਹ ਲੁਟੇਰੇ ਉਸ ਨੂੰ ਗੱਲਾਂ ਵਿਚ ਲਗਾ ਕੇ ਇਕ ਸੰੁਨਸਾਨ ਗਲੀ ਵਿਚ ਲੈ ਕੇ ਜਿੱਥੇ ਕਿ ਇਨ੍ਹਾਂ ਲੁਟੇਰਿਆਂ ਵਲੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਨਕਦੀ ਅਤੇ ਮੋਬਾਈਲ ਲੁੱਟ ਲਿਆ ਤੇ ਫ਼ਰਾਰ ਹੋ ਗਏ | ਵਰਿੰਦਰ ਕੁਮਾਰ ਵਲੋਂ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ | ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ, ਪਰ ਹਾਲ ਦੀ ਘੜੀ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ |