17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਤੇ ਜਨਰਲ ਮੈਡੀਕਲ ਕੈਂਪ 8 ਨੂੰ <br/>

Ad Position 21
No active advertisement
ਅਜੀਤ ਡੈਸਕ 04-03-2026
ਲੁਧਿਆਣਾ, 2 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਸੰਸਥਾਪਕ ਜਵੱਦੀ ਟਕਸਾਲ ਤੇ ਸਵਰਗੀ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦੀ ਅਸੀਸ ਸਦਕਾ ਸਮਾਜਿਕ ਸੇਵਾ ਅਤੇ ਧਰਮ ਕਾਰਜ ਨੂੰ ਸਮਰਪਿਤ ਸ੍ਰੀ ਕੀਰਤਨ ਸੇਵਾ ਸੁਸਾਇਟੀ ਵਲੋਂ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 47ਵਾਂ ਅੱਖਾਂ ਦਾ ਮੁਫ਼ਤ ਅਤੇ ਜਰਨਲ ਮੈਡੀਕਲ ਕੈਂਪ 8 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਲਗਾਇਆ ਜਾਵੇਗਾ | ਸੁਸਾਇਟੀ ਦੇ ਚੇਅਰਮੈਨ ਮਾਸਟਰ ਤਰਲੋਚਨ ਸਿੰਘ, ਪ੍ਰਧਾਨ ਪਰੇਮ ਸਿੰਘ, ਬੀਬੀ ਬਲਦੇਵ ਕੌਰ, ਸੁਰਿੰਦਰ ਸਿੰਘ, ਗੁਰਚਰਨਪਾਲ ਸਿੰਘ, ਰਮਨਜੋਤ ਸਿੰਘ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਨੇ ਇਸ ਮੀਟਿੰਗ ਦੌਰਾਨ ਕੈਂਪ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਚ ਡਾ. ਐੱਚ.ਪੀ. ਸਿੰਘ ਆਈ. ਸਰਜਨ, ਐਮ.ਡੀ. (ਏਮਜ਼), ਡਾ: ਬੀ.ਐੱਸ. ਸ਼ਾਹ, ਡਾ. ਬਰਿੰਦਰ ਸਿੰਘ ਪੌਲ, ਡਾ: ਬਿਕਰਮ ਸਿੰਘ ਰਾਜਪਾਲ, ਡਾ: ਐਮ. ਐਸ. ਨੰਦਾ, ਡਾ. ਹਰਵਿੰਦਰ ਸਿੰਘ, ਡਾ: ਭਜਨਦੀਪ ਸਿੰਘ, ਡਾ: ਰਵੀਕਾਤ, ਡਾ: ਅਜੀਤ ਤਿਆਗੀ, ਆਰਤੀ ਤਿਆਗੀ, ਡਾ: ਸੁਚਿਤਾ ਬਤੇਰਾ (ਗਾਇਨੀ), ਡਾ. ਹਰਮੀਤ ਸਿੰਘ ਸੈਣੀ, ਵੈਦ ਬਿਧਪਾਲ ਸਿੰਘ - ਨਾਦੀ ਪਾਰਿਕਸ਼ਾ ਮਰੀਜ਼ਾਂ ਦਾ ਚੈੱਕਅਪ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਾਸੀ ਹੋਲੀ ਤੇ ਹੋਲਾ ਮਹੱਲਾ ਗੁਲਾਲ ਤੇ ਫੁੱਲਾਂ ਨਾਲ ਮਨਾਉਣ-ਸਲੂਜਾ <br/> ਅਗਲੀ ਖ਼ਬਰ ਨੂਰਪੁਰ ਬੇਟ'ਚ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਕੀਤਾ ਨਿਹਾਲ <br/>...
Ad Position 24