27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਵ: ਤਾਰ ਸਿੰਘ ਭੰਗੂ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 06-03-2026
ਇਆਲੀ/ਥਰੀਕੇ, 5 ਮਾਰਚ (ਮਨਜੀਤ ਸਿੰਘ ਦੁੱਗਰੀ)-ਪਿੰਡ ਇਆਲੀ ਖ਼ੁਰਦ ਵਾਸੀ ਤਾਰ ਸਿੰਘ ਭੰਗੂ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਇਆਲੀ ਖ਼ੁਰਦ ਵਿਖੇ ਹੋਇਆ | ਇਸ ਦੌਰਾਨ ਬਾਬਾ ਬੂਟਾ ਸਿੰਘ ਗੁਰਥਲੀ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਜਿਊਣ ਮਰਨ ਦੀ ਸਚਾਈ ਤੇ ਚਾਨਣਾ ਪਾਇਆ ਉਪਰੰਤ ਹੈੱਡ ਗ੍ਰੰਥੀ ਓਾਕਾਰ ਸਿੰਘ ਦਮਦਮੀ ਟਕਸਾਲ ਨੇ ਅੰਤਿਮ ਅਰਦਾਸ ਕੀਤੀ ਅਤੇ ਹੁਕਮਨਾਮਾ ਸਰਬਣ ਕਰਵਾਇਆਂ | ਲੋਪੋ ਸੰਪਰਦਾਇ ਵਲੋਂ ਉਨ੍ਹਾਂ ਦੇ ਸਪੁੱਤਰਾਂ ਬਲਵੀਰ ਸਿੰਘ ਭੰਗੂ ਅਤੇ ਜਗਜੀਤ ਸਿੰਘ ਭੰਗੂ ਨੂੰ ਸਿਰੋਪਾਉ ਦਿੱਤੇ ਗਏ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਤਾਰ ਸਿੰਘ ਭੰਗੂ ਦੇ ਜੀਵਨ 'ਤੇ ਪੰਛੀ ਝਾਤ ਪਾਉਂਦਿਆਂ ਇਸ ਦੁੱਖ ਦੀ ਘੜੀ ਵਿਚ ਸਰੀਕ ਹੋਣ ਲਈ ਆਈ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ, ਸਟੇਜ ਸੈਕਟਰੀ ਦੀ ਸੇਵਾ ਰਘਵੀਰ ਸਿੰਘ ਬੀਰੀ ਨੇ ਨਿਭਾਈ | ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸੰਤ ਜਗਜੀਤ ਸਿੰਘ ਲੋਪੋ, ਗੁਰਪ੍ਰੀਤ ਸਿੰਘ ਜੀ.ਪੀ ਸਾਬਕਾ ਵਿਧਾਇਕ ਬੱਸੀ ਪਠਾਣਾ, ਸਤਿੰਦਰਪਾਲ ਕਾਕਾ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ, ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਡਾ. ਪੰਕਜ ਕੁਮਾਰ ਡੀ.ਐਮ.ਸੀ., ਹਰਵੀਰ ਸਿੰਘ ਇਆਲੀ, ਹਰਕਿੰਦਰ ਇਆਲੀ, ਸਰਪੰਚ ਪਰਮਜੀਤ ਸਿੰਘ ਪੰਮਾ ਤਲਵਾੜਾ, ਸਰਪੰਚ ਗੁਰਮੇਜ ਸਿੰਘ ਪ੍ਰਤਾਪ ਸਿੰਘ ਵਾਲਾ, ਸਰਪੰਚ ਜਸਵਿੰਦਰ ਰਾਣਾ ਸਿੰਘਪੁਰਾ, ਸੁਖਵਿੰਦਰ ਸਿੰਘ ਬਸੈਮੀ, ਨੇਤਰ ਸਿੰਘ ਇਆਲੀ, ਪਰਗਟ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਇਆਲੀ, ਪਰਮਿੰਦਰ ਚਾਵਲਾ ਪ੍ਰਧਾਨ ਸੁਸਾਇਟੀ ਹੰਬੜਾਂ, ਗੁਰਮੀਤ ਵਲੀਪੁਰ, ਆੜ੍ਹਤੀਆ ਬਿ੍ਜ ਮੋਹਨ, ਧਰਮਪਾਲ ਆੜ੍ਹਤੀਆ, ਵਿਨੇ ਮੁੱਲਾਂਪੁਰ, ਜਗਤਾਰ ਕੈਲੇ ਹੰਬੜਾਂ ਆੜ੍ਹਤੀਆ ਸੁਖਵਿੰਦਰ ਸਿੰਘ ਭੂੰਦੜੀ, ਬਿੱਲੂ ਮੱਲ, ਧਰਮਪਾਲ, ਨਵਦੀਪ, ਨਵੀ, ਕੌਂਸਲਰ ਸੁਨੀਲ ਮੋਦਗਿੱਲ, ਗੁਰਦੇਵ ਸਿੰਘ ਇਆਲੀ, ਦਰਸ਼ਨ ਭੰਗੂ, ਪ੍ਰਧਾਨ ਗੁਰਦੁਆਰਾ ਕੁਲਦੀਪ ਸਿੰਘ ਕੀਪਾ, ਪਰਮਜੀਤ ਸਿੰਘ ਭੰਗੂ, ਗੁਰਮੀਤ ਭੰਗੂ, ਕਰਮਜੀਤ ਸਿੰਘ ਮਲਕਪੁਰ, ਸਾਬਕਾ ਸਰਪੰਚ ਹਰਵਿੰਦਰ ਸਿੰਘ ਗੌਂਸਪੁਰ, ਮੈਂਬਰ ਬਲਾਕ ਸੰਮਤੀ ਰਘਬੀਰ ਸਿੰਘ, ਨਵਦੀਪ ਭੰਗੂ, ਪਰਮਜੀਤ ਸਿੰਘ ਪੰਮਾ ਮੋਹੀ ਤੋਂ ਇਲਾਵਾ ਪਰਿਵਾਰਕ ਰਿਸ਼ਤੇਦਾਰ ਅਤੇ ਸਨੇਹੀਆਂ ਨੇ ਹਾਜ਼ਰੀ ਭਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਾਡਰ ਪ੍ਰਧਾਨ ਗੁਰਮੀਤ ਸਿੰਘ ਨੂੰ ਸਦਮਾ-ਭਰਾ ਦਾ ਦਿਹਾਂਤ <br/> ਅਗਲੀ ਖ਼ਬਰ ਪੰਜਾਬ ਦੀਆਂ ਅÏਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਨਿਭਾਉਣ 'ਚ ਨਾਕਾਮ ਰਹੀ ਸਰਕਾਰ-ਬਲਜੀਤ ਕੌਰ ਬੰਗੜ
Ad Position 24